ਸਵੈਯਾ ॥
Savaiyya
ਸਵੈਯਾ:
ਨੈਸਕਿ ਮੋਰਿ ਗਏ ਅਨਤੈ ਨਹਿ ਜਾਨਤ ਪ੍ਰੀਤਮ ਜੀਤ ਰਹੈਗੋ ॥
(Sahiban) ‘I will not like to go anywhere, not even for a moment.
ਥੋੜੇ ਜਿੰਨੇ ਸਮੇਂ ਲਈ ਮੇਰੇ ਕਿਤੇ ਹੋਰ (ਵਿਆਹੇ ਹੋਏ) ਚਲੇ ਜਾਣ ਤੇ ਕੀ ਪਤਾ (ਮੇਰਾ) ਪ੍ਰੀਤਮ ਜੀਉਂਦਾ ਰਹੇਗਾ।
ਪ︀ਯਾਰੀ ਹੀ ਪ︀ਯਾਰੀ ਪੁਕਾਰਤ ਆਰਤਿ ਬੀਥਨ ਮੈ ਬਹੁ ਬਾਰ ਕਹੈਗੋ ॥
‘Thinking about me, he will be roaming around in the streets.
ਦੁਖੀ ਹੋ ਕੇ ਗਲੀਆਂ ਵਿਚ ਬਹੁਤ ਵਾਰ ਪਿਆਰੀ ਹੀ ਪਿਆਰੀ ਕਹਿੰਦਾ ਫਿਰੇਂਗਾ।
ਤੋ ਹਮਰੈ ਇਨ ਕੇ ਦੁਹੂੰ ਬੀਚ ਕਹੌ ਕਿਹ ਭਾਤਿ ਸਨੇਹ ਰਹੈਗੋ ॥
‘How will his and my love keep on surviving? ‘
ਫਿਰ ਮੇਰੇ ਅਤੇ ਉਸ ਵਿਚ ਪ੍ਰੇਮ ਭਲਾ ਕਿਵੇਂ ਕਾਇਮ ਰਹੇਗਾ।
ਕੌਨ ਹੀ ਕਾਜ ਸੁ ਜੀਬੋ ਸਖੀ ਜਬ ਪ੍ਰੀਤਿ ਬਧ︀ਯੋ ਨਿਜੁ ਮੀਤ ਦਹੈਗੋ ॥੧੧॥
‘What good I will be when my lover goes on scorching in my love?(11)
ਹੇ ਸਖੀ! ਮੈਂ ਕਿਹੜੇ ਕੰਮ ਲਈ (ਇਸ ਸੰਸਾਰ ਵਿਚ) ਜੀਉਂਦੀ ਰਹਾਂਗੀ ਜਦ ਮੇਰਾ ਪ੍ਰੀਤਮ ਪ੍ਰੇਮ ਦਾ ਮਾਰਿਆ ਸੜਦਾ ਹੋਵੇਗਾ ॥੧੧॥