ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥
Kabeer, why do you show other people your rosary beads?
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਜਪਨੀ = ਮਾਲਾ। ਕਾਠ ਕੀ = ਤੁਲਸੀ ਰੁਦ੍ਰਾਖ ਆਦਿਕ ਦੀ। ਲੋਇ = ਜਗਤ ਵਿਚ ਲੋਕਾਂ ਨੂੰ।
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥
You do not remember the Lord in your heart, so what use is this rosary to you? ||75||
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ॥੭੫॥ ਨ ਚੇਤਹੀ = ਨ ਚੇਤਹਿ, ਤੂੰ ਨਹੀਂ ਸਿਮਰਦਾ। ਕਿਆ ਹੋਇ = ਕੋਈ ਲਾਭ ਨਹੀਂ ॥੭੫॥