ਅੜਿਲ ॥

ਅੜਿਲ:

ਕਹਿ ਨਿਮਿਤਿ ਮੁਹਿ ਮਾਰੋ ਅਤਿ ਧਨ ਦੇਤ ਹੌ ॥

(ਤੁਸੀਂ) ਮੈਨੂੰ ਕਿਸ ਲਈ ਮਾਰਦੀਆਂ ਹੋ? (ਮੈਂ ਤੁਹਾਨੂੰ) ਬਹੁਤ ਧਨ ਦਿੰਦੀ ਹਾਂ।

ਤੁਮਰੋ ਕਛੂ ਨ ਦਰਬੁ ਚੁਰਾਏ ਲੇਤ ਹੌ ॥

ਮੈਂ ਤੁਹਾਡਾ ਕੋਈ ਧਨ ਨਹੀਂ ਚੁਰਾਇਆ ਹੈ।

ਸਰਖਤ ਅਬ ਹੀ ਹਮ ਤੇ ਲੇਹੁ ਲਿਖਾਇ ਕੈ ॥

ਮੇਰੇ ਕੋਲੋਂ ਹੁਣ ਹੀ ਸੰਨਦ ('ਸਰਖਤ') ਲਿਖਵਾ ਲਵੋ

ਹੋ ਸਦਨ ਸਹਿਤ ਸਭ ਲੇਹੁ ਖਜਾਨੋ ਜਾਇ ਕੈ ॥੭॥

ਅਤੇ (ਮੇਰੇ) ਘਰ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ ॥੭॥

ਜੌ ਤੁਮ ਫਾਸੀ ਡਾਰਿ ਅਬੈ ਮੁਹਿ ਘਾਇ ਹੋ ॥

ਜੇ ਤੁਸੀਂ ਮੈਨੂੰ ਫਾਹੀ ਦੇ ਕੇ ਹੁਣ ਮਾਰ ਦਿਓਗੀਆਂ,

ਜੋ ਧਨ ਹਮਰੇ ਪਾਸ ਵਹੈ ਤੁਮ ਪਾਇ ਹੋ ॥

ਤਾਂ ਤੁਸੀਂ ਉਹੀ ਧਨ ਪ੍ਰਾਪਤ ਕਰ ਸਕੋਗੀਆਂ ਜੋ ਮੇਰੇ ਪਾਸ ਹੈ।

ਸਰਖਤ ਕ︀ਯੋ ਨ ਲਿਖਾਇ ਮੰਗਾਇਨ ਲੀਜਿਯੈ ॥

'ਸੰਨਦ' ਕਿਉਂ ਨਾ ਲਿਖਵਾ ਕੇ (ਸਾਰਾ ਧਨ) ਮੰਗਵਾ ਲਵੋ

ਹੋ ਧਾਮ ਸਹਿਤ ਸਭ ਜਾਇ ਖਜਾਨੋ ਲੀਜਿਯੈ ॥੮॥

ਅਤੇ ਸਦਨ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ ॥੮॥