ਦੋਹਰਾ ॥

ਦੋਹਰਾ:

ਚਿੰਤ ਕਰੀ ਇਸਤ੍ਰਿਨ ਜੁ ਹਮ ਲੈਹੈ ਇਹ ਧਨ ਘਾਇ ॥

(ਉਨ੍ਹਾਂ) ਚੋਰਟੀਆਂ ਨੇ ਵਿਚਾਰ ਕੀਤਾ ਕਿ ਇਸ ਨੂੰ ਮਾਰ ਕੇ ਅਸੀਂ ਜੋ ਧਨ ਲਵਾਂਗੀਆਂ

ਹ︀ਯਾਂ ਕੋ ਦਰਬੁ ਕਰ ਆਇ ਹੈ ਹੁਆਂ ਕੋ ਲਯੋ ਨ ਜਾਇ ॥੯॥

(ਉਹ) ਤਾਂ ਇਥੋਂ ਦਾ ਧਨ ਹੀ ਹੱਥ ਲਗੇਗਾ, ਉਥੋਂ ਦਾ (ਭਾਵ ਇਸ ਦੇ ਘਰ ਦਾ) ਧਨ ਨਹੀਂ ਲਿਆ ਜਾ ਸਕੇਗਾ ॥੯॥

ਤਾ ਤੇ ਅਬੈ ਮੰਗਾਇ ਕੈ ਸਰਖਤ ਲੇਹੁ ਲਿਖਾਇ ॥

ਇਸ ਲਈ ਹੁਣ (ਕਾਗ਼ਜ਼) ਮੰਗਵਾ ਕੇ ਇਸ ਤੋਂ ਸੰਨਦ ਲਿਖਵਾ ਲਈ ਜਾਏ

ਧਾਮ ਸਹਿਤ ਯਾ ਕੌ ਦਰਬ ਲੇਹਿ ਸਹਿਰ ਮੈ ਜਾਇ ॥੧੦॥

ਅਤੇ ਘਰ ਸਮੇਤ ਇਸ ਦਾ ਸਾਰਾ ਧਨ ਸ਼ਹਿਰ ਵਿਚ ਜਾ ਕੇ ਪ੍ਰਾਪਤ ਕਰ ਲਿਆ ਜਾਏ ॥੧੦॥