ਚੌਪਈ

ਚੌਪਈ:

ਨਿਸ ਦਿਨ ਰਹੈ ਤਵਨ ਕੇ ਡੇਰੈ

ਉਹ ਰਾਤ ਦਿਨ ਉਸ (ਰਾਣੀ) ਦੇ ਡੇਰੇ ਹੀ ਰਹਿੰਦਾ ਸੀ

ਔਰ ਰਾਨਿਯਨ ਓਰ ਹੇਰੈ

Every day Raja started to stay with her and abandoned going to other Ranis.

ਅਤੇ ਹੋਰ ਰਾਣੀਆਂ ਵਲ ਵੇਖਦਾ ਤਕ ਨਹੀਂ ਸੀ।

ਬਹੁਤ ਮਾਸ ਰਹਤੇ ਜਬ ਭਯੋ

ਜਦ (ਉਸ ਨਾਲ) ਰਹਿੰਦਿਆਂ ਬਹੁਤ ਮਹੀਨੇ ਹੋ ਗਏ

ਦੇਬੀ ਪੂਤ ਏਕ ਤਿਹ ਦਯੋ ॥੨੮॥

When many months have gone by the goddess granted him a son.(28)

ਤਾਂ ਦੇਵੀ ਨੇ ਉਸ ਨੂੰ ਇਕ ਪੁੱਤਰ ਦਿੱਤਾ ॥੨੮॥

ਤਾ ਕੋ ਨਾਮ ਰਿਸਾਲੂ ਰਾਖਿਯੋ

ਉਸ ਦਾ ਨਾਂ ਰਿਸਾਲੂ ਰਖਿਆ।

ਐਸੋ ਬਚਨ ਚੰਡਿਕਾ ਭਾਖਿਯੋ

Be was given the name of Rasaloo and the goddess Chandika willed,

ਚੰਡਿਕਾ ਨੇ ਇਸ ਤਰ੍ਹਾਂ ਕਿਹਾ

ਮਹਾ ਜਤੀ ਜੋਧਾ ਇਹ ਹੋਈ

ਕਿ ਇਹ ਮਹਾਨ ਜਤੀ ਜੋਧਾ ਹੋਵੇਗਾ।

ਜਾ ਸਮ ਔਰ ਜਗ ਮੈ ਕੋਈ ॥੨੯॥

‘Be will be a great celibate and gallant person and there will not be any like him in the world.’(29)

ਇਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਹੈ ॥੨੯॥

ਜ︀ਯੋ ਜ︀ਯੋ ਬਢਤ ਰਿਸਾਲੂ ਜਾਵੈ

ਜਿਉਂ ਜਿਉਂ ਰਿਸਾਲੂ ਵੱਡਾ ਹੋਣ ਲਗਿਆ

ਨਿਤਿ ਅਖੇਟ ਕਰੈ ਮ੍ਰਿਗ ਘਾਵੈ

As he grew, he commenced going on hunting and killing many deer.

ਤਾਂ ਉਹ ਨਿੱਤ ਸ਼ਿਕਾਰ ਕਰ ਕੇ ਹਿਰਨ (ਆਦਿ ਜੰਗਲੀ ਪਸ਼ੂ) ਮਾਰਨ ਲਗਿਆ।

ਸੈਰ ਦੇਸ ਦੇਸਨ ਕੋ ਕਰੈ

(ਉਹ) ਦੇਸ ਦੇਸਾਂਤਰਾਂ ਦੀ ਸੈਰ ਕਰਦਾ ਸੀ

ਕਿਸਹੂ ਰਾਜਾ ਤੇ ਨਹਿ ਡਰੈ ॥੩੦॥

He travelled all the countries and never dreaded any body.(30)

ਅਤੇ ਕਿਸੇ ਵੀ ਰਾਜੇ ਤੋਂ ਡਰਦਾ ਨਹੀਂ ਸੀ ॥੩੦॥

ਖੇਲ ਅਖੇਟਕ ਜਬ ਗ੍ਰਿਹ ਆਵੈ

ਜਦੋਂ ਸ਼ਿਕਾਰ ਖੇਡ ਕੇ ਘਰ ਪਰਤਦਾ

ਤਬ ਚੌਪਰ ਕੀ ਖੇਲਿ ਮਚਾਵੈ

Coming back after hunting, he would sit down to play chess.

ਤਾਂ ਚੌਪੜ ਦੀ ਖੇਡ ਰਚਾ ਲੈਂਦਾ।

ਜੀਤਿ ਚੀਤਿ ਰਾਜਨ ਕੌ ਲੇਈ

ਉਹ ਰਾਜਿਆਂ ਦੇ ਚਿਤ ਨੂੰ ਜਿਤ ਲੈਂਦਾ

ਛੋਰਿ ਛੋਰਿ ਚਿਤ੍ਰ ਕਰਿ ਦੇਈ ॥੩੧॥

He would win over many other Rajas and feel delighted.(31)

ਅਤੇ ਕੋਈ ਚਿੰਨ੍ਹ ਲਗਾ-ਲਗਾ ਕੇ ਛਡ ਦਿੰਦਾ ॥੩੧॥

ਏਕ ਡੋਮ ਤਾ ਕੋ ਗ੍ਰਿਹ ਆਯੋ

ਉਸ ਦੇ ਘਰ ਇਕ ਡੂਮ ਆਇਆ

ਖੇਲ ਰਿਸਾਲੂ ਸਾਥ ਰਚਾਯੋ

Once a bard came to him and started to play with Rasaloo.

ਅਤੇ ਉਸ ਨੇ ਰਿਸਾਲੂ ਨਾਲ (ਸ਼ਤਰੰਜ) ਦੀ ਖੇਡ ਰਚਾ ਦਿੱਤੀ।

ਪਗਿਯਾ ਬਸਤ੍ਰ ਅਸ੍ਵ ਜਬ ਹਾਰੇ

(ਉਹ ਡੂਮ) ਜਦ ਬਸਤ੍ਰ, ਪਗੜੀ ਅਤੇ ਘੋੜਾ ਹਾਰ ਗਿਆ

ਚਿਤ੍ਰ ਚਿਤ ਯੌ ਬਚਨ ਉਚਾਰੇ ॥੩੨॥

Mter losing all his belongings and horses, that clever man said,(32)

ਤਾਂ ਚਿੰਨ੍ਹ ਚਿਤਰਨ ਵੇਲੇ ਉਸ ਨੇ (ਰਿਸਾਲੂ ਨੂੰ) ਕਿਹਾ ॥੩੨॥

ਚੌਪਰ ਬਾਜ ਤੋਹਿ ਤਬ ਜਾਨੋ

(ਮੈਂ) ਤੈਨੂੰ ਚੌਪੜਬਾਜ਼ ਉਦੋਂ ਸਮਝਾਂਗਾ

ਮੇਰੋ ਕਹਿਯੋ ਏਕ ਤੁਮ ਮਾਨੋ

‘I will accept you as a chess-master only if you do what I say.

ਜੇ ਤੂੰ ਮੇਰਾ ਇਕ ਕਿਹਾ ਮੰਨੇਗਾ।

ਸਿਰਕਪ ਕੇ ਸੰਗ ਖੇਲ ਰਚਾਵੋ

ਸਿਰਕਪ (ਰਾਜੇ ਨਾਲ ਸ਼ਤਰੰਜ ਦੀ) ਖੇਡ ਰਚਾਏਂਗਾ

ਤਬ ਇਹ ਖੇਲ ਜੀਤਿ ਗ੍ਰਿਹ ਆਵੋ ॥੩੩॥

‘You play the game with the killer-Raja and come back home alive.’(33)

ਅਤੇ ਤਦ ਇਹ ਖੇਡ ਜਿਤ ਕੇ ਘਰ ਨੂੰ ਆਵੇਂਗਾ ॥੩੩॥

ਯੌ ਸੁਣ ਬਚਨ ਰਿਸਾਲੂ ਧਾਯੋ

ਇਹ ਬੋਲ ਸੁਣ ਕੇ ਰਿਸਾਲੂ ਘੋੜੇ ਉਤੇ ਚੜ੍ਹ ਕੇ

ਚੜਿ ਘੋਰਾ ਪੈ ਤਹੀ ਸਿਧਾਯੋ

Harking to this, Rasaloo mounted his horse started his journey.

ਉਸ ਵਲ ਚਲ ਪਿਆ।

ਸਿਰਕਪ ਕੇ ਦੇਸੰਤਰ ਆਯੋ

ਸਿਰਕਪ ਦੇ ਦੇਸ ਵਿਚ ਆ ਗਿਆ

ਆਨਿ ਰਾਵ ਸੌ ਖੇਲ ਰਚਾਯੋ ॥੩੪॥

He came to the country of killer-Raja, and started to play with that Raja.(34)

ਅਤੇ ਆ ਕੇ ਰਾਜੇ ਨਾਲ ਖੇਡਣਾ ਸ਼ੁਰੂ ਕੀਤਾ ॥੩੪॥

ਤਬ ਸਿਰਕਪ ਛਲ ਅਧਿਕ ਸੁ ਧਾਰੇ

ਤਦ ਸਿਰਕਪ ਨੇ ਬਹੁਤ ਛਲ ਕਪਟ ਕੀਤੇ,

ਸਸਤ੍ਰ ਅਸਤ੍ਰ ਬਸਤ੍ਰਨ ਜੁਤ ਹਾਰੇ

In spite of all his cleverness, the killer-Raja lost all his arms, clothes and belongings.

(ਪਰ) ਸ਼ਸਤ੍ਰ, ਅਸਤ੍ਰ ਅਤੇ ਬਸਤ੍ਰ ਸਮੇਤ (ਸਭ ਕੁਝ) ਹਾਰ ਦਿੱਤਾ।

ਧਨ ਹਰਾਇ ਸਿਰ ਬਾਜੀ ਲਾਗੀ

ਧਨ ਹਾਰ ਕੇ ਉਸ ਨੇ ਸਿਰ ਦੀ ਬਾਜ਼ੀ ਲਗਾ ਦਿੱਤੀ,

ਸੋਊ ਜੀਤਿ ਲਈ ਬਡਭਾਗੀ ॥੩੫॥

After losing all his wealth he bet his head and that too the lucky Rasaloo won over.(35)

ਉਹ ਵੀ ਵਡਭਾਗੀ (ਰਿਸਾਲੂ) ਨੇ ਜਿੱਤ ਲਈ ॥੩੫॥

ਜੀਤਿ ਤਾਹਿ ਮਾਰਨ ਲੈ ਧਾਯੋ

ਉਸ ਨੂੰ ਜਿਤ ਕੇ (ਉਹ) ਮਾਰਨ ਨੂੰ ਤੁਰਿਆ।

ਯੌ ਸੁਨਿ ਕੈ ਰਨਿਵਾਸਹਿ ਪਾਯੋ

After winning over when he was taking him to kill, he heard this from the direction of the Rani.

(ਉਸ ਨੇ) ਰਣਵਾਸ ਤੋਂ ਇਹ ਸੁਣਿਆ

ਯਾ ਕੀ ਸੁਤਾ ਕੋਕਿਲਾ ਲੀਜੈ

ਕਿ ਇਸ ਦੀ ਪੁੱਤਰੀ ਕੋਕਿਲਾ ਲੈ ਲਵੋ,

ਜਿਯ ਤੇ ਬਧ ਯਾ ਕੌ ਨਹਿ ਕੀਜੈ ॥੩੬॥

‘Let us get his daughter Kokila and do not kill him.’(36)

ਪਰ ਇਸ ਨੂੰ ਜਾਨ ਤੋਂ ਨਾ ਮਾਰੋ ॥੩੬॥

ਤਬ ਤਿਹ ਜਾਨ ਮਾਫ ਕੈ ਦਈ

ਤਦ ਉਸ ਨੇ (ਸਿਰਕਪ ਦੀ) ਜਾਨ ਮਾਫ਼ ਕਰ ਦਿੱਤੀ

ਤਾ ਕੀ ਸੁਤਾ ਕੋਕਿਲਾ ਲਈ

Then he pardoned his life and took his daughter Kokila.

ਅਤੇ ਉਸ ਦੀ ਪੁੱਤਰੀ ਕੋਕਿਲਾ ਲੈ ਲਈ।

ਦੰਡਕਾਰ ਮੈ ਸਦਨ ਸਵਾਰਿਯੋ

(ਉਸ ਨੇ) ਦੰਡਕਾਰ (ਦੰਡਕ ਬਨ) ਵਿਚ ਮਹੱਲ ਬਣਵਾਇਆ

ਤਾ ਕੇ ਬੀਚ ਰਾਖ ਤਿਹ ਧਾਰਿਯੋ ॥੩੭॥

In the wilderness he built a house and he kept her there.(37)

ਅਤੇ ਉਸ ਵਿਚ ਉਸ ਨੂੰ ਟਿਕਾ ਦਿੱਤਾ ॥੩੭॥

ਤਾ ਕੌ ਲਰਿਕਾਪਨ ਜਬ ਗਯੋ

ਜਦ ਉਸ ਦਾ ਬਚਪਨ ਖ਼ਤਮ ਹੋਇਆ,

ਜੋਬਨ ਆਨਿ ਦਮਾਮੋ ਦਯੋ

Although her childhood had gone past and .the youth has taken over,

(ਤਦ) ਜਵਾਨੀ ਨੇ ਆ ਕੇ ਨਗਾਰਾ ਵਜਾਇਆ।

ਰਾਜਾ ਨਿਕਟ ਤਾ ਕੇ ਆਵੈ

(ਪਰ) ਰਾਜਾ ਉਸ ਦੇ ਨੇੜੇ ਨਹੀਂ ਜਾਂਦਾ ਸੀ,

ਯਾ ਤੇ ਅਤਿ ਰਾਨੀ ਦੁਖੁ ਪਾਵੇ ॥੩੮॥

Raja would not come to see (that) Rani and the Rani would get very upset.(38)

ਜਿਸ ਕਰ ਕੇ ਰਾਣੀ ਬਹੁਤ ਦੁਖੀ ਹੁੰਦੀ ਸੀ ॥੩੮॥

ਏਕ ਦਿਵਸ ਰਾਜਾ ਜਬ ਆਯੋ

ਇਕ ਦਿਨ ਜਦ ਰਾਜਾ ਆਇਆ

ਤਬ ਰਾਨੀ ਯੌ ਬਚਨ ਸੁਨਾਯੋ

One day when Raja passed by, the Rani said,

ਤਾਂ ਰਾਣੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।

ਹਮ ਕੋ ਲੈ ਤੁਮ ਸੰਗ ਸਿਧਾਰੌ

ਤੁਸੀਂ ਮੈਨੂੰ ਨਾਲ ਲੈ ਕੇ (ਉਥੇ) ਚਲੋ

ਬਨ ਮੈ ਜਹਾ ਮ੍ਰਿਗਨ ਕੌ ਮਾਰੌ ॥੩੯॥

‘Please take me with you to place where you go for deer hunting.’(39)

ਜਿਥੇ (ਤੁਸੀਂ) ਜੰਗਲ ਵਿਚ ਹਿਰਨਾਂ (ਜੰਗਲੀ ਪਸ਼ੂਆਂ) ਨੂੰ ਮਾਰਦੇ ਹੋ ॥੩੯॥

ਲੈ ਰਾਜਾ ਤਿਹ ਸੰਗ ਸਿਧਾਯੋ

ਰਾਜਾ ਉਸ ਨੂੰ ਨਾਲ ਲੈ ਕੇ ਉਥੇ ਗਿਆ

ਜਹ ਮ੍ਰਿਗ ਹਨਤ ਹੇਤ ਤਹ ਆਯੋ

Raja took her with him where he was going for hunting the deer.

ਜਿਥੇ ਉਹ ਹਿਰਨਾਂ ਨੂੰ ਮਾਰਨ ਲਈ ਆਉਂਦਾ ਸੀ।

ਦੈ ਫੇਰਾ ਸਰ ਸੌ ਮ੍ਰਿਗ ਮਾਰਿਯੋ

(ਰਾਜੇ ਨੇ) ਹਿਰਨ ਨੂੰ ਫੇਰਾ ਦੇ ਕੇ (ਅਰਥਾਤ ਭਜਾ ਕੇ) ਬਾਣ ਨਾਲ ਮਾਰ ਦਿੱਤਾ।

ਯਹ ਕੌਤਕ ਕੋਕਿਲਾ ਨਿਹਾਰਿਯੋ ॥੪੦॥

Raja killed the deer with his own arrows and she witnessed the whole scene.(40)

ਇਹ ਕੌਤਕ ਕੋਕਿਲਾ ਨੇ ਵੇਖਿਆ ॥੪੦॥

ਤਬ ਰਾਨੀ ਯੌ ਬਚਨ ਉਚਾਰੇ

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਬਾਤ ਨ੍ਰਿਪ ਨਾਥ ਹਮਾਰੇ

Then the Rani said, ‘Listen my Raja, ‘I can kill the deer with the sharp arrows of my eyes.

ਹੇ ਰਾਜਨ! ਮੇਰੀ ਇਕ ਗੱਲ ਸੁਣੋ।

ਦ੍ਰਿਗ ਸਰ ਸੋ ਮ੍ਰਿਗ ਕੋ ਹੌ ਮਾਰੌ

ਮੈਂ ਨੈਣਾਂ ਦੇ ਬਾਣਾਂ ਨਾਲ ਹੀ ਹਿਰਨ ਨੂੰ ਮਾਰ ਦੇਵਾਂਗੀ।

ਤੁਮ ਠਾਢੇ ਯਹ ਚਰਿਤ ਨਿਹਾਰੋ ॥੪੧॥

You stay here and watch all the episode.(41)

ਤੁਸੀਂ (ਇਥੇ) ਖੜੋਤੇ ਇਹ ਚਰਿਤ੍ਰ ਵੇਖੋ ॥੪੧॥

ਘੂੰਘਟ ਛੋਰਿ ਕੋਕਿਲਾ ਧਾਈ

ਘੁੰਘਟ ਨੂੰ ਛਡ ਕੇ ਕੋਕਿਲਾ ਭਜਦੀ ਹੋਈ ਆਈ।

ਮ੍ਰਿਗ ਲਖਿ ਤਾਹਿ ਗਯੋ ਉਰਝਾਈ

Unveiling her face, Kokila came forward and the deer was dazed to her.

ਹਿਰਨ ਉਸ (ਦੇ ਰੂਪ) ਨੂੰ ਵੇਖ ਕੇ ਉਲਝ ਗਿਆ (ਅਰਥਾਤ ਚਕਰਾ ਗਿਆ)।

ਅਮਿਤ ਰੂਪ ਜਬ ਤਾਹਿ ਨਿਹਾਰਿਯੋ

ਜਦ ਉਸ ਦੀ ਅਸੀਮ ਸੁੰਦਰਤਾ ਵੇਖੀ

ਠਾਢਿ ਰਹਿਯੋ ਨਹਿ ਸੰਕ ਪਧਾਰਿਯੋ ॥੪੨॥

On seeing her extreme beauty, it kept standing there and did not run away.(42)

ਤਾਂ ਉਥੇ ਨਿਸੰਗ ਖੜੋਤਾ ਰਿਹਾ ਅਤੇ ਨਾ ਦੌੜਿਆ ॥੪੨॥

ਕਰ ਸੌ ਮ੍ਰਿਗ ਰਾਨੀ ਜਬ ਗਹਿਯੋ

ਜਦ ਰਾਣੀ ਨੇ ਹੱਥ ਨਾਲ ਹਿਰਨ ਪਕੜ ਲਿਆ

ਯਹ ਕੌਤਕ ਰੀਸਾਲੂ ਲਹਿਯੋ

Rasaloo saw her holding the deer with her hands and he was astonished to see this miracle.

ਅਤੇ ਰਿਸਾਲੂ ਨੇ ਇਹ ਕੌਤਕ ਵੇਖਿਆ,

ਤਬ ਚਿਤ ਭੀਤਰ ਅਧਿਕ ਰਿਸਾਯੋ

ਤਦ ਉਹ ਮਨ ਵਿਚ ਬਹੁਤ ਕ੍ਰੋਧਿਤ ਹੋਇਆ

ਕਾਨ ਕਾਟ ਕੈ ਤਾਹਿ ਪਠਾਯੋ ॥੪੩॥

He felt humiliated and cut the ears of the deer and made it to run away.(43)

ਅਤੇ ਕੰਨ ਕਟ ਕੇ ਉਸ ਨੂੰ ਭਜਾ ਦਿੱਤਾ ॥੪੩॥

ਕਾਨ ਕਟਿਯੋ ਮ੍ਰਿਗ ਲਖਿ ਜਬ ਪਾਯੋ

ਜਦ ਹਿਰਨ ਨੇ ਕੰਨ ਕਟੇ ਹੋਏ ਵੇਖੇ

ਸੋ ਹੋਡੀ ਮਹਲਨ ਤਰ ਆਯੋ

When its ears were cut off, it came running under the palace,

(ਤਾਂ) ਉਹ ਹੋਡੀ ਦੇ ਮਹੱਲ ਹੇਠਾਂ ਆ ਗਿਆ।

ਸਿੰਧ ਦੇਸ ਏਸ੍ਵਰ ਗਹਿ ਲਯੋ

ਸਿੰਧ ਦੇਸ ਦੇ ਰਾਜੇ ਨੇ (ਜਦ) ਉਸ ਨੂੰ ਵੇਖਿਆ

ਚੜਿ ਘੋੜਾ ਪੈ ਪਾਛੇ ਧਯੋ ॥੪੪॥

Where the Raja of the country of Eeswari chased him it on his horse.(44)

(ਤਾਂ) ਉਹ ਘੋੜੇ ਉਤੇ ਚੜ੍ਹ ਕੇ ਉਸ ਦੇ ਪਿਛੇ ਦੌੜਿਆ ॥੪੪॥

ਤਬ ਆਗੇ ਤਾ ਕੇ ਮ੍ਰਿਗ ਧਾਯੋ

ਤਦ ਉਸ ਦੇ ਅਗੇ ਹਿਰਨ ਦੌੜਦਾ ਹੋਇਆ

ਮਹਲ ਕੋਕਿਲਾ ਕੇ ਤਰ ਆਯੋ

ਕੋਕਿਲਾ ਦੇ ਮਹੱਲ ਹੇਠਾਂ ਆ ਗਿਆ।

ਹੋਡੀ ਤਾ ਕੋ ਰੂਪ ਨਿਹਾਰਿਯੋ

ਹੋਡੀ (ਰਾਜੇ) ਨੇ ਉਸ (ਕੋਕਿਲਾ) ਦਾ ਰੂਪ ਵੇਖਿਆ

ਹਰਿ ਅਰਿ ਸਰ ਤਾ ਕੌ ਤਨੁ ਮਾਰਿਯੋ ॥੪੫॥

ਤਾਂ ਕਾਮ ਦੇਵ ('ਹਰਿ-ਅਰਿ') ਨੇ ਉਸ ਦੇ ਸ਼ਰੀਰ ਵਿਚ ਤੀਰ ਮਾਰਿਆ ॥੪੫॥

ਹੋਡੀ ਜਬ ਕੋਕਿਲਾ ਨਿਹਾਰੀ

ਹੋਡੀ ਨੂੰ ਜਦ ਕੋਕਿਲਾ ਨੇ ਵੇਖਿਆ

ਬਿਹਸਿ ਬਾਤ ਇਹ ਭਾਤਿ ਉਚਾਰੀ

When he came across Kokila, he said to her,

ਤਾਂ ਹਸ ਕੇ ਇਸ ਤਰ੍ਹਾਂ ਗੱਲ ਕਹੀ,

ਹਮ ਤੁਮ ਆਉ ਬਿਰਾਜਹਿੰ ਦੋਊ

ਆਓ, ਮੈਂ ਤੇ ਤੁਸੀਂ ਇਕੱਠੇ ਬਹੀਏ,

ਜਾ ਕੋ ਭੇਦ ਪਾਵਤ ਕੋਊ ॥੪੬॥

‘Let you and me stay here, so that no body could know.’(46)

ਜਿਸ ਦਾ ਭੇਦ ਕਿਸੇ ਨੂੰ ਪਤਾ ਨਹੀਂ ਲਗੇਗਾ ॥੪੬॥

ਹੈ ਤੇ ਉਤਰ ਭਵਨ ਪਗ ਧਾਰਿਯੋ

(ਰਾਜਾ ਹੋਡੀ) ਘੋੜੇ ਤੋਂ ਉਤਰ ਕੇ ਮਹੱਲ ਵਿਚ ਦਾਖ਼ਲ ਹੋਇਆ

ਆਨਿ ਕੋਕਿਲਾ ਸਾਥ ਬਿਹਾਰਿਯੋ

Dismounting the horse he came in his palace and took Kokila with him.

ਅਤੇ ਆ ਕੇ ਕੋਕਿਲਾ ਨਾਲ ਸਹਿਵਾਸ ਕੀਤਾ।

ਭੋਗ ਕਮਾਇ ਬਹੁਰਿ ਉਠ ਗਯੋ

ਭੋਗ ਕਰ ਕੇ ਫਿਰ ਉਠ (ਕੇ ਚਲਾ) ਗਿਆ

ਦੁਤਯ ਦਿਵਸ ਪੁਨਿ ਆਵਤ ਭਯੋ ॥੪੭॥

After making love with her, he left the place and next day, again, he came back,(47)

ਅਤੇ ਦੂਜੇ ਦਿਨ ਫਿਰ ਆ ਗਿਆ ॥੪੭॥

ਤਬ ਮੈਨਾ ਯਹ ਭਾਤਿ ਬਖਾਨੀ

ਤਦ ਮੈਨਾ ਨੇ ਇਸ ਤਰ੍ਹਾਂ ਕਿਹਾ,

ਕਾ ਕੋਕਿਲਾ ਤੂ ਭਈ ਅਯਾਨੀ

Then the Mynah (bird) told, ‘Kokila why are you behaving foolishly.’

ਕੀ ਕੋਕਿਲਾ ਤੂੰ ਇਆਣੀ ਹੋ ਗਈ ਹੈਂ।

ਯੌ ਸੁਨਿ ਬੈਨ ਤਾਹਿ ਹਨਿ ਡਾਰਿਯੋ

(ਉਸ ਦੇ) ਇਸ ਤਰ੍ਹਾਂ ਦੇ ਬੋਲ ਸੁਣ ਕੇ ਉਸ ਨੂੰ ਮਾਰ ਦਿੱਤਾ।

ਤਬ ਸੁਕ ਤਿਹ ਇਹ ਭਾਤਿ ਉਚਾਰਿਯੋ ॥੪੮॥

Hearing this she killed her and, then, the parrot said,(48)

ਤਦ ਤੋਤੇ ਨੇ ਉਸ ਪ੍ਰਤਿ ਇਸ ਤਰ੍ਹਾਂ ਕਿਹਾ ॥੪੮॥

ਭਲੋ ਕਰਿਯੋ ਮੈਨਾ ਤੈ ਮਾਰੀ

ਤੂੰ ਚੰਗਾ ਕੀਤਾ ਕਿ ਮੈਨਾ ਨੂੰ ਮਾਰ ਦਿੱਤਾ ਹੈ

ਸਿੰਧ ਏਸ ਕੇ ਸਾਥ ਬਿਹਾਰੀ

‘It is good you have killed Mynah as she loved the Raja of Sindh.

ਅਤੇ ਸਿੰਧ ਦੇਸ ਦੇ ਰਾਜੇ ਨਾਲ ਸਹਿਵਾਸ ਕੀਤਾ ਹੈ।

ਮੋਕਹ ਕਾਢਿ ਹਾਥ ਪੈ ਲੀਜੈ

ਮੈਨੂੰ (ਪਿੰਜਰੇ ਵਿਚੋਂ) ਕਢ ਕੇ ਹੱਥ ਉਤੇ ਧਰ ਲਵੋ

ਬੀਚ ਪਿੰਜਰਾ ਰਹਨ ਦੀਜੈ ॥੪੯॥

‘Now you take me in your hands and don’t let me remain in the cage.’(49)

ਅਤੇ ਪਿੰਜਰੇ ਵਿਚ ਰਹਿਣ ਨਾ ਦਿਓ ॥੪੯॥