ਦੋਹਰਾ

Dohira

ਦੋਹਰਾ:

ਬ੍ਰਹਮ ਬਾਦ ਤਾ ਸੌ ਕਿਯੋ ਰਾਜੈ ਨਿਕਟਿ ਬੁਲਾਇ

Raja called him and he had conversation with him regarding the Godly attainment.

ਰਾਜੇ ਨੇ ਉਸ ਨੂੰ ਕੋਲ ਬੁਲਾ ਕੇ ਬ੍ਰਹਮ-ਵਾਦ (ਅਧਿਆਤਮਿਕ ਚਰਚਾ) ਕੀਤਾ।

ਜੁ ਕਛੁ ਕਥਾ ਤਿਨ ਸੌ ਭਈ ਸੋ ਮੈ ਕਹਤ ਬਨਾਇ ॥੩॥

What ever transpired in the discourse, I am going to narrate it to you;(3)

ਉਨ੍ਹਾਂ ਦੀ ਜੋ ਗੱਲ ਹੋਈ, ਉਹ ਮੈਂ ਕਹਿ ਕੇ ਸੁਣਾਂਦਾ ਹਾਂ ॥੩॥

ਏਕ ਨਾਥ ਸਭ ਜਗਤ ਮੈ ਬ︀ਯਾਪਿ ਰਹਿਯੋ ਸਭ ਦੇਸ

Only One is there in the Universe, who is omnipresent.

ਇਕ ਪਰਮਾਤਮਾ ਹੀ ਸਾਰੇ ਜਗਤ ਦੇ ਸਾਰਿਆਂ ਦੇਸਾਂ ਵਿਚ ਵਿਆਪ ਰਿਹਾ ਹੈ।

ਸਭ ਜੋਨਿਨ ਮੈ ਰਵਿ ਰਹਿਯੋ ਊਚ ਨੀਚ ਕੇ ਭੇਸ ॥੪॥

He prevails in every life without discrimination of high and low.(4)

(ਉਹੀ) ਸਾਰੀਆਂ ਜੂਨਾਂ ਵਿਚ ਉੱਚੇ ਨੀਵੇਂ ਭੇਸ ਵਿਚ ਵਸ ਰਿਹਾ ਹੈ ॥੪॥