ਚੌਪਈ ॥
ਚੌਪਈ:
ਤਾ ਸੋ ਰਤਿ ਜਿਨ ਜਾਨਿ ਨ ਕਰੀ ॥
ਜਿਸ ਵਿਅਕਤੀ ਨੇ ਜਾਣ ਬੁਝ ਕੇ ਉਸ ਨਾਲ ਰਤੀ-ਕ੍ਰੀੜਾ ਨਾ ਕੀਤੀ,
ਤਾ ਪਰ ਅਧਿਕ ਕੋਪ ਤ੍ਰਿਯ ਭਰੀ ॥
ਉਸ ਉਤੇ ਇਸਤਰੀ ਬਹੁਤ ਕਹਿਰਵਾਨ ਹੋਈ।
ਹੈ ਨ੍ਰਿਪ ਕੋ ਤਿਹ ਮਾਸ ਖਵਾਯੋ ॥
ਰਾਜੇ ਦੇ ਘੋੜਿਆਂ ਨੂੰ (ਉਸ ਦਾ) ਮਾਸ ਖਵਾਇਆ,
ਮੂਰਖ ਨਾਹਿ ਨਾਹਿ ਕਛੁ ਪਾਯੋ ॥੧੩॥
ਪਰ ਮੂਰਖ ਰਾਜੇ ('ਨਾਹਿ') ਨੇ ਕੁਝ ਨਾ ਸਮਝਿਆ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੩॥੪੨੫੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੩॥੪੨੫੪॥ ਚਲਦਾ॥