ਦੋਹਰਾ ॥

ਦੋਹਰਾ:

ਮਦਰਾ ਮਾਝ ਚੁਆਇ ਤਿਹ ਮਦ ਕਰਿ ਪ੍ਰਯਾਯੋ ਪੀਯ ॥

(ਉਸ ਦੇ ਮਾਸ ਨੂੰ) ਸ਼ਰਾਬ ਵਿਚ ਪਾ ਕੇ, ਫਿਰ ਉਸ ਸ਼ਰਾਬ ਨੂੰ ਪਤੀ ਨੂੰ ਪਿਲਾ ਦਿੱਤਾ।

ਲਹਿ ਬਾਰੁਨਿ ਮੂਰਖਿ ਪਿਯੋ ਭੇਦ ਨ ਸਮਝ︀ਯੋ ਜੀਯ ॥੧੧॥

ਉਹ ਮੂਰਖ ਉਸ ਨੂੰ ਸ਼ਰਾਬ ਸਮਝ ਕੇ ਪੀ ਗਿਆ ਅਤੇ ਮਨ ਵਿਚ ਭੇਦ ਨੂੰ ਨਾ ਸਮਝਿਆ ॥੧੧॥

ਹਾਡੀ ਤੁਚਾ ਗਿਲੋਲ ਕੈ ਦੀਨੀ ਡਾਰਿ ਚਲਾਇ ॥

ਹੱਡੀਆਂ ਅਤੇ ਖਲੜੀ ਨੂੰ ਗੁਲੇਲੇ ਬਣਾ ਕੇ ਚਲਾ ਦਿੱਤਾ

ਰਹਤ ਮਾਸੁ ਦਾਨਾ ਭਏ ਅਸ੍ਵਨ ਦਯੋ ਖਵਾਇ ॥੧੨॥

ਅਤੇ ਬਾਕੀ ਬਚਿਆ ਮਾਸ ਦਾਣੇ ਵਿਚ ਪਾ ਕੇ ਘੋੜਿਆਂ ਨੂੰ ਖਵਾ ਦਿੱਤਾ ॥੧੨॥