ਸਲੋਕੁ ॥
Salok:
ਸਲੋਕ।
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
The humble beings abide in peace; subduing egotism, they are meek.
ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ, ਮਸਕੀਨੀਆ = ਮਸਕੀਨ ਮਨੁੱਖ, ਗ਼ਰੀਬੀ ਸੁਭਾਉ ਵਾਲਾ ਬੰਦਾ। ਆਪੁ = ਆਪਾ-ਭਾਵ, ਅਪਣਤ, ਹਉਮੈ। ਨਿਵਾਰਿ = ਦੂਰ ਕਰ ਕੇ। ਤਲੇ = ਹੇਠਾਂ, ਨੀਵਾਂ (ਹੋ ਕੇ)।
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥
The very proud and arrogant persons, O Nanak, are consumed by their own pride. ||1||
(ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ ॥੧॥ ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਲੇ = ਗਲ ਗਏ ॥੧॥