ਅਸਟਪਦੀ ॥

Ashtapadee:

ਅਸ਼ਟਪਦੀ।

ਜਿਸ ਕੈ ਅੰਤਰਿ ਰਾਜ ਅਭਿਮਾਨੁ ॥

One who has the pride of power within,

ਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ, ਰਾਜ ਅਭਿਮਾਨੁ = ਰਾਜ ਦਾ ਮਾਣ।

ਸੋ ਨਰਕਪਾਤੀ ਹੋਵਤ ਸੁਆਨੁ ॥

shall dwell in hell, and become a dog.

ਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ। ਸੁਆਨੁ = ਕੁੱਤਾ। ਨਰਕਪਾਤੀ = ਨਰਕਾਂ ਵਿਚ ਪੈਣ ਦਾ ਅਧਿਕਾਰੀ।

ਜੋ ਜਾਨੈ ਮੈ ਜੋਬਨਵੰਤੁ ॥

One who deems himself to have the beauty of youth,

ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ, ਜੋਬਨਵੰਤੁ = ਜੋਬਨ ਵਾਲਾ, ਜੁਆਨੀ ਦਾ ਮਾਲਕ, ਬੜਾ ਸੋਹਣਾ।

ਸੋ ਹੋਵਤ ਬਿਸਟਾ ਕਾ ਜੰਤੁ ॥

shall become a maggot in manure.

ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ)। ਬਿਸਟਾ = ਗੂੰਹ। ਜੰਤੁ = ਕੀੜਾ।

ਆਪਸ ਕਉ ਕਰਮਵੰਤੁ ਕਹਾਵੈ ॥

One who claims to act virtuously,

ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਕਰਮਵੰਤੁ = (ਚੰਗੇ) ਕੰਮ ਕਰਨ ਵਾਲਾ।

ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥

shall live and die, wandering through countless reincarnations.

ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ। ਜਨਮਿ = ਜਨਮ ਲੈ ਕੇ, ਜੰਮ ਕੇ। ਭ੍ਰਮਾਵੈ = ਭਟਕਦਾ ਹੈ।

ਧਨ ਭੂਮਿ ਕਾ ਜੋ ਕਰੈ ਗੁਮਾਨੁ ॥

One who takes pride in wealth and lands

ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ, ਭੂਮਿ = ਧਰਤੀ।

ਸੋ ਮੂਰਖੁ ਅੰਧਾ ਅਗਿਆਨੁ ॥

is a fool, blind and ignorant.

ਉਹ ਮੂਰਖ ਹੈ, ਅੰਨ੍ਹਾ ਹੈ, ਬੜਾ ਜਾਹਿਲ ਹੈ। ਅਗਿਆਨੁ = ਜਾਹਿਲ।

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥

One whose heart is mercifully blessed with abiding humility,

ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,

ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥

O Nanak, is liberated here, and obtains peace hereafter. ||1||

ਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ॥੧॥ ਈਹਾ = ਏਥੇ, ਇਸ ਜ਼ਿੰਦਗੀ ਵਿਚ। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਆਗੈ = ਪਰਲੋਕ ਵਿਚ ॥੧॥