ਸਾਰਗ ਮਹਲਾ ੫ ਘਰੁ ੬ ਪੜਤਾਲ ॥
Saarang, Fifth Mehl, Sixth House, Partaal:
ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁਭ ਬਚਨ ਬੋਲਿ ਗੁਨ ਅਮੋਲ ॥
Chant His Sublime Word and His Priceless Glories.
(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ। ਬੋਲਿ = ਉਚਾਰਿਆ ਕਰ।
ਕਿੰਕਰੀ ਬਿਕਾਰ ॥
Why are you indulding in corrupt actions?
ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)! ਕਿੰਕਰੀ = ਦਾਸੀ {ਕਿੰਕਰ = ਦਾਸ}। ਕਿੰਕਰੀ ਬਿਕਾਰ = ਹੇ ਵਿਕਾਰਾਂ ਦੀ ਦਾਸੀ!
ਦੇਖੁ ਰੀ ਬੀਚਾਰ ॥
Look at this, see and understand!
ਹੋਸ਼ ਕਰ (ਵਿਚਾਰ ਕੇ ਵੇਖ)। ਰੀ = ਹੇ ਜੀਵ-ਇਸਤ੍ਰੀ!
ਗੁਰਸਬਦੁ ਧਿਆਇ ਮਹਲੁ ਪਾਇ ॥
Meditate on the Word of the Guru's Shabad, and attain the Mansion of the Lord's Presence.
ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ।
ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥
Imbued with the Love of the Lord, you shall totally play with Him. ||1||Pause||
(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥ ਸੰਗਿ = ਨਾਲ। ਰੰਗ ਕਰਤੀ = ਆਨੰਦ ਮਾਣਦੀ। ਕੇਲ = ਆਨੰਦ ॥੧॥ ਰਹਾਉ ॥
ਸੁਪਨ ਰੀ ਸੰਸਾਰੁ ॥
The world is a dream.
(ਹੇ ਸਖੀ!) ਇਹ ਜਗਤ ਸੁਪਨੇ ਵਰਗਾ ਹੈ,
ਮਿਥਨੀ ਬਿਸਥਾਰੁ ॥
Its expanse is false.
(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ। ਮਿਥਨੀ = ਨਾਸਵੰਤ।
ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥
O my companion, why are you so enticed by the Enticer? Enshrine the Love of Your Beloved within your heart. ||1||
ਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਸਖੀ = ਹੇ ਸਖੀ! ਕਾਇ = ਕਿਉਂ? ਮੋਹਿ = ਮੋਹ ਵਿਚ। ਮੋਹਿਲੀ = ਮੋਹ ਵਿਚ ਫਸੀ ਹੈਂ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਰਿਦੈ = ਹਿਰਦੇ ਵਿਚ ॥੧॥
ਸਰਬ ਰੀ ਪ੍ਰੀਤਿ ਪਿਆਰੁ ॥
He is total love and affection.
ਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।
ਪ੍ਰਭੁ ਸਦਾ ਰੀ ਦਇਆਰੁ ॥
God is always merciful.
ਹੇ ਸਖੀ! ਉਹ ਸਦਾ ਹੀ ਦਇਆ ਦਾ ਘਰ ਹੈ। ਦਇਆਰੁ = ਦਇਆਲ।
ਕਾਂਏਂ ਆਨ ਆਨ ਰੁਚੀਐ ॥
Others - why are you involved with others?
(ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ। ਕਾਂਏਂ = ਕਿਉਂ? ਆਨ ਆਨ = ਹੋਰ ਹੋਰ (ਪਦਾਰਥਾਂ ਵਿਚ)। ਰੁਚੀਐ = ਪ੍ਰੀਤ ਬਣਾਈ ਹੋਈ ਹੈ।
ਹਰਿ ਸੰਗਿ ਸੰਗਿ ਖਚੀਐ ॥
Remain involved with the Lord.
ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ। ਸੰਗਿ = ਨਾਲ। ਖਚੀਐ = ਮਸਤ ਰਹਿਣਾ ਚਾਹੀਦਾ ਹੈ।
ਜਉ ਸਾਧਸੰਗ ਪਾਏ ॥
When you join the Saadh Sangat, the Company of the Holy,
ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ ਜਉ = ਜਦੋਂ।
ਕਹੁ ਨਾਨਕ ਹਰਿ ਧਿਆਏ ॥
says Nanak, meditate on the Lord.
ਅਤੇ ਨਾਨਕ ਆਖਦਾ ਹੈ- ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,
ਅਬ ਰਹੇ ਜਮਹਿ ਮੇਲ ॥੨॥੧॥੧੩੦॥
Now, your association with death is ended. ||2||1||130||
ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥ ਰਹੇ = ਮੁੱਕ ਜਾਂਦਾ ਹੈ। ਜਮਹਿ ਮੇਲ = ਜਮਾਂ ਨਾਲ ਵਾਹ ॥੨॥੧॥੧੩੦॥