ਅੜਿਲ ॥

ARIL

ਅੜਿਲ:

ਰੈਨ ਰਾਵਨਿ ਕਹਿ ਭਗਾ ਸਬਦ ਬਖਾਨੀਐ ॥

ਪਹਿਲਾਂ 'ਰੈਨ ਰਾਵਨਿ ਭਗਾ' ਸ਼ਬਦ ਬਿਆਨ ਕਰੋ।

ਜਾ ਚਰ ਕਹਿ ਕਰ ਨਾਥ ਸਬਦ ਕੋ ਠਾਨੀਐ ॥

(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਨੀਜੀਐ ॥

(ਮਗਰੋਂ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਹੋ ਤਹ ਦੀਜੀਐ ॥੯੭੫॥

Say the word “Bhag” after “Rainraavani”, then speak the words “Jaachar-naath-shatru” and make the desired use of the names of Tupak.975.

(ਇਸ ਨੂੰ) ਸਭ ਜਿਥੇ ਚਾਹੋ, ਤੁਪਕ ਦੇ ਨਾਮ ਵਜੋਂ ਦਿਓ ॥੯੭੫॥

ਰੈਨ ਰਾਜ ਕਹਿ ਭਗਾ ਬਖਾਨਨ ਕੀਜੀਐ ॥

ਪਹਿਲਾਂ 'ਰੈਨ ਰਾਜ' ਕਹਿ ਕੇ (ਫਿਰ) 'ਭਗਾ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਕਰਿ ਨਾਥ ਸਬਦ ਕੋ ਦੀਜੀਐ ॥

(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਮਨ ਧਾਰੀਐ ॥੯੭੬॥

Saying the word “Rainraaj”, speak the word “Bhagaa”, then add the words “Jaachar-naath-shatru” and in this way, know all the names of Tupak.976.

(ਇਸ ਨੂੰ) ਸਾਰੇ ਬੁੱਧੀਮਾਨ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੯੭੬॥