ਚੌਪਈ

CHAUPAI

ਚੌਪਈ:

ਦਿਨਿਸ ਅਰਿ ਰਵਨਿਨਿ ਆਦਿ ਉਚਾਰੋ

ਪਹਿਲਾਂ 'ਦਿਨਿਸ ਅਰਿ ਰਵਨਿਨਿ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਡਾਰੋ

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਪੁਨਿ ਕਹਿ ਲੀਜੈ

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਕਲ ਪਤੀਜੈ ॥੯੬੭॥

Saying firstly the word “Dinas-ari-ramnan”, utter the words “Jaachar-nayak-shatru”, know all the names of Tupak.967.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੭॥

ਤਮ ਅਰਿ ਜਰਿ ਰਵਨਿਨਿ ਪਦ ਭਾਖੋ

ਪਹਿਲਾਂ 'ਤਮ ਅਰਿ ਜਰਿ (ਹਨੇਰੇ ਦੇ ਵੈਰੀ ਸੂਰਜ ਤੋਂ ਪੈਦਾ ਹੋਇਆ ਦਿਨ, ਉਸ ਦੀ ਵੈਰੀ ਰਾਤ, ਉਸ ਨੂੰ ਰਮਣ ਕਰਨ ਵਾਲਾ ਚੰਦ੍ਰਮਾ) ਰਵਨਿਨਿ' ਪਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਰਾਖੋ

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਭਣਿਜੈ

ਫਿਰ ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਕਲ ਪਤਿਜੈ ॥੯੬੮॥

Saying firstly the word “Tam-arijari-ramnan” add the words “Jaachar, nayak and shatru” at the end and know all the names of Tupak.968.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੮॥

ਚੰਦ੍ਰ ਜੋਨਨੀ ਆਦਿ ਬਖਾਨੋ

ਪਹਿਲਾਂ 'ਚੰਦ੍ਰ ਜੋਨਨੀ' (ਚੰਦ੍ਰਮਾ ਦੀ ਚਾਨਣੀ ਵਰਗੀ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।

ਜਾ ਚਰ ਕਹਿ ਨਾਇਕ ਪਦ ਠਾਨੋ

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਤਿਜੈ ॥੯੬੯॥

Saying firstly the word “Chandrayonini”, utter the words “Jaachar-nayak-shatru” and know the names of Tupak.969.

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੯੬੯॥

ਸਸਿ ਉਪਸਖਿਨੀ ਆਦਿ ਬਖਾਨਹੁ

ਪਹਿਲਾਂ 'ਸਸਿ ਉਪਸਖਿਨੀ' (ਚੰਨ੍ਹਾ ਨਦੀ) ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ

ਫਿਰ 'ਸਤ੍ਰੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੯੭੦॥

Saying firstly the word “Shashi-up-Sakhani”, add the words “Jaachar-pati-shatru” and know all the names of Tupak.970.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੦॥

ਨਿਸ ਇਸ ਭਗਨੀ ਆਦਿ ਬਖਾਨਹੁ

ਪਹਿਲਾਂ 'ਨਿਸ ਇਸ ਭਗਨੀ' ਸ਼ਬਦ ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਤਿਜੈ ॥੯੭੧॥

Saying firstly the word “Nishi-Ish-bhagni”, add the words “Jaachar-pati-shatru” and recognize all the naemes of Tupak.971.

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੭੧॥

ਸਸਿ ਭਗਨੀ ਸਬਦਾਦਿ ਬਖਾਨੋ

ਪਹਿਲਾਂ 'ਸਸਿ ਭਗਨੀ' ਸ਼ਬਦ ਕਹੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ

(ਫਿਰ) 'ਜਾ ਚਰ ਪਤਿ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰਹੁ

ਮਗਰੋਂ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਕਲ ਬਿਚਾਰਹੁ ॥੯੭੨॥

Saying the word “Shashi-bhagini”, add the words “Jaachar-pati-shatru” and know all the names of Tupak.972.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੨॥

ਨਿਸਿਸ ਭਗਾ ਸਬਦਾਦਿ ਭਣਿਜੈ

ਪਹਿਲਾਂ 'ਨਿਸਿਸ ਭਗਾ' ਸ਼ਬਦ ਕਹੋ।

ਜਾ ਚਰ ਕਹਿ ਪਤਿ ਸਬਦ ਕਹਿਜੈ

(ਫਿਰ) 'ਜਾ ਚਰ ਪਤਿ' ਸ਼ਬਦ ਕਹੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਮਗਰੋਂ 'ਸਤ੍ਰੁ' ਸ਼ਬਦ ਨੂੰ ਬਖਾਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੭੩॥

Saying the word “Nishishbhagaa”, add the words “Jaachar-pati-shatru” nad know all the names of the names of Tupak.973.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੩॥

ਰੈਨ ਰਾਟ ਕਹਿ ਭਗਾ ਬਖਾਨੋ

ਪਹਿਲਾਂ 'ਰੈਨ ਰਾਟ' ਕਹਿ ਕੇ ਫਿਰ 'ਭਗਾ' ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ

(ਇਸ ਪਿਛੋਂ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਅੰਤਿ ਭਣਿਜੈ

ਅੰਤ ਉਤੇ 'ਸਤ੍ਰੁ' ਸ਼ਬਦ ਬਖਾਨ ਕਰੋ।

ਨਾਮ ਤੁਪਕ ਕੇ ਸਕਲ ਪਤਿਜੈ ॥੯੭੪॥

Saying “Rainraat” add the word “Bhagaa”, then utter the words “Jaachar-pati-shatru” and know all the names of Tupak.974.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੭੪॥