ਅੜਿਲ ॥

ARIL

ਅੜਿਲ:

ਦਿਨਧੁਜ ਅਰਿ ਰਵਨਿਨਿ ਕੋ ਆਦਿ ਉਚਾਰੀਐ ॥

ਪਹਿਲਾਂ 'ਦਿਨਧੁਜ ਅਰਿ ਰਵਨਿਨਿ' (ਸ਼ਬਦ) ਉਚਾਰੋ।

ਜਾ ਚਰ ਕਹਿ ਕੈ ਨਾਥ ਸਬਦ ਦੇ ਡਾਰੀਐ ॥

(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੯੬੫॥

Uttering the word “Dindvaj-ari-ramanan”, speak the words “Jaachar-naath-shatru” and know all the names of Tupak.965.

(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੯੬੫॥

ਦਿਨਰਾਜਿ ਅਰਿ ਰਵਨਿਨੀ ਸੁ ਆਦਿ ਬਖਾਨੀਐ ॥

ਪਹਿਲਾਂ 'ਦਿਨਰਾਜਿ ਅਰਿ ਰਵਨਿਨੀ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਠਾਨੀਐ ॥

ਫਿਰ 'ਜਾ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧ ਬਿਚਾਰੀਐ ॥੯੬੬॥

Saying firstly the word “Din-raaj-ramanani”, utter the words “Jaachar-naath-shatru” and consider all the names of Tupak.966.

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੯੬੬॥