ਚੌਪਈ

CHAUPAI

ਚੌਪਈ:

ਅਜ ਅਨੁਜਨਨਿਨਿ ਆਦਿ ਕਹਿਜੈ

ਪਹਿਲਾਂ 'ਅਜ (ਚੰਦ੍ਰਮਾ) ਅਨੁਜਨਨਿਨਿ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਭਣਿਜੈ

(ਫਿਰ) 'ਜਾ ਚਰ ਪਤਿ' ਸ਼ਬਦ ਕਥਨ ਕਰੋ।

ਸਤ੍ਰੁ ਸਬਦ ਕਹੁ ਅੰਤਿ ਉਚਾਰਹੁ

(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।

ਸਕਲ ਤੁਪਕ ਕੇ ਨਾਮ ਬਿਚਾਰਹੁ ॥੯੪੧॥

Saying firstly the word “Ar-anujananani”, add the words “Jaachar-pati-shatu” at the end, and consider all the names of Tupak.941.

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੪੧॥

ਨਿਸਿਸ ਅਨੁਜਨਨਿਨਿ ਆਦਿ ਬਖਾਨਹੁ

ਪਹਿਲਾਂ 'ਨਿਸਿਸ (ਚੰਦ੍ਰਮਾ) ਅਨੁਜਨਨਿਨਿ' (ਸ਼ਬਦ) ਦਾ ਬਖਾਨ ਕਰੋ।

ਜਾ ਚਰ ਕਹਿ ਪਤਿ ਸਬਦਿ ਪ੍ਰਮਾਨਹੁ

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਰੀਐ

ਮਗਰੋਂ 'ਸਤ੍ਰੁ' ਸ਼ਬਦ ਉਚਾਰੋ।

ਸਕਲ ਤੁਪਕ ਕੇ ਨਾਮ ਬਿਚਰੀਐ ॥੯੪੨॥

Saying firstly the word “Nishish-anujjananani”, add the words “Jaachar-pati-shatru”, and know all the names of Tupak.942.

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝਣ ॥੯੪੨॥

ਨਿਸਿ ਇਸਰਨਨਿਨਿ ਆਦਿ ਕਹਿਜੈ

ਪਹਿਲਾਂ 'ਨਿਸਿ ਇਸਰਨਨਿਨਿ' (ਰਾਤ ਦੇ ਈਸ਼ਵਰ ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।

ਜਾ ਚਰ ਕਹਿ ਪਤਿ ਸਬਦ ਭਣਿਜੈ

(ਫਿਰ) 'ਜਾ ਚਰ ਪਤਿ' ਸ਼ਬਦ ਬੋਲੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਸਕਲ ਤੁਪਕ ਕੇ ਨਾਮ ਪਛਾਨਹੁ ॥੯੪੩॥

Saying firstly the word “Nishi-Ishvarananin”, add the words “Jaachar-pati-shatru” and recognize all the names of Tupak.943.

(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੯੪੩॥

ਰੈਨਾਧਿਪਨੀ ਆਦਿ ਬਖਾਨੋ

ਪਹਿਲਾਂ 'ਰੈਨਾਧਿਪਨੀ' (ਰਾਤੇ ਦੇ ਸੁਆਮੀ ਚੰਦ੍ਰਮਾ ਨਾਲ ਸੰਬੰਧ ਰਖਣ ਵਾਲੀ ਨਦੀ ਚੰਨ੍ਹਾ) (ਸ਼ਬਦ) ਕਹੋ।

ਜਾ ਚਰ ਕਹਿ ਨਾਇਕ ਪਦ ਠਾਨੋ

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ

ਮਗਰੋਂ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਪਕ ਕੇ ਸਭ ਲਖਿ ਲਿਜੈ ॥੯੪੪॥

Saying firstly the word “Rainaadhipni”, add the words “Jaachar-nayak-shatru”, and know all the names of Tupak.944.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੪੪॥

ਰੈਨ ਰਾਟਨਿਨਿ ਆਦਿ ਉਚਰੀਐ

ਪਹਿਲਾਂ 'ਰੈਨ ਰਾਟਨਿਨਿ' (ਸ਼ਬਦ) ਕਹੋ।

ਜਾ ਚਰ ਕਹਿ ਨਾਇਕ ਪਦ ਧਰੀਐ

(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੪੫॥

Saying firstly the word “Rain-raatnani”, add the words “Jaachar-nayak-shatru” nod know all the names of Tupak.945.

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੯੪੫॥

ਰੈਨਰਾਜਨੀ ਆਦਿ ਕਹਿਜੈ

ਪਹਿਲਾਂ 'ਰੈਨਰਾਜਨੀ' (ਰਾਤ ਦੇ ਰਾਜੇ ਚੰਦ੍ਰਮਾ ਨਾਲ ਸੰਬੰਧਿਤ ਚੰਨ੍ਹਾ ਨਦੀ) (ਸ਼ਬਦ) ਕਹੋ।

ਜਾ ਚਰ ਕਹਿ ਪਤਿ ਸਬਦ ਭਣਿਜੈ

(ਫਿਰ) 'ਜਾ ਚਰ ਪਤਿ' ਸ਼ਬਦ ਕਹੋ।

ਤਾ ਕੇ ਅੰਤਿ ਸਤ੍ਰੁ ਪਦ ਕਹੀਐ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਜੀਅ ਲਹੀਐ ॥੯੪੬॥

Saying the word “Rain-raajani” and then utter the words “Jaachar-pati-shatru” and know all the names of Tupak.946.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੪੬॥

ਨਿਸ ਨਾਇਕਨਿਨਿ ਆਦਿ ਉਚਰੀਐ

ਪਹਿਲਾਂ 'ਨਿਸ ਨਾਇਕਨਿਨਿ' (ਸ਼ਬਦ) ਉਚਾਰੋ।

ਸੂਨ ਉਚਰਿ ਚਰ ਪਤਿ ਪਦ ਡਰੀਐ

ਫਿਰ 'ਸੂਨ' (ਪੁੱਤਰ) ਸ਼ਬਦ ਉਚਾਰ ਕੇ 'ਚਰ ਪਤਿ' ਪਦ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ

ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੪੭॥

Saying the word “Nishi-nayaknani”, add the words “Shunya-char-pati”, then also “ari” and know all the names of Tupak.947.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੪੭॥

ਨਿਸਿਇਸਨੀ ਸਬਦਾਦਿ ਬਖਾਨੋ

ਪਹਿਲਾਂ 'ਨਿਸਿਇਸਨੀ' (ਚੰਦ੍ਰਮਾ ਨਾਮ ਵਾਲੀ ਨਦੀ) ਸ਼ਬਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਠਾਨੋ

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ

ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।

ਸੁਕਬਿ ਤੁਪਕ ਕੇ ਨਾਮ ਬਿਚਾਰਹੁ ॥੯੪੮॥

Saying the word “Nishi-Ishani”, add the words “Jaachar-nayak-shatru” and know the names of Tupak.948.

(ਇਸ ਨੂੰ) ਕਵੀ ਜਨ ਤੁਪਕ ਦਾ ਨਾਮ ਸਮਝਣ ॥੯੪੮॥

ਨਿਸਿ ਪਤਿਨਿਨਿ ਸਬਦਾਦਿ ਉਚਰੀਐ

ਪਹਿਲਾਂ 'ਨਿਸਿ ਪਤਿਨਿਨਿ' ਸ਼ਬਦ ਉਚਾਰੋ।

ਸੁਤ ਚਰ ਅਰਿ ਅੰਤਹਿ ਪਦ ਧਰੀਐ

ਅੰਤ ਉਤੇ 'ਸੁਤ ਚਰ ਅਰਿ' ਪਦ ਜੋੜੋ।

ਸਤ੍ਰੁ ਸਬਦ ਕਹੁ ਅੰਤਿ ਬਖਾਨਹੁ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸੁਕਬਿ ਤੁਪਕ ਕੇ ਨਾਮ ਪਛਾਨਹੁ ॥੯੪੯॥

Saying firstly the word “Nishi-patnani”, add the words “Sat-char-ari-shatru” at the end know the names of Tupak.949.

(ਇਸ ਨੂੰ) ਕਵੀ ਜਨੋ, ਤੁਪਕ ਦਾ ਨਾਮ ਸਮਝੋ ॥੯੪੯॥

ਨਿਸ ਧਨਿਨੀ ਸਬਦਾਦਿ ਕਹਿਜੈ

ਪਹਿਲਾਂ 'ਨਿਸ ਧਨਿਨੀ' (ਰਾਤ ਦੇ ਸੁਆਮੀ ਚੰਦ੍ਰਮਾ ਨਾਲ ਸੰਬੰਧਿਤ) ਸ਼ਬਦ ਕਹੋ।

ਜਾ ਚਰ ਕਹਿ ਅਰਿ ਪਦਹਿ ਭਣਿਜੈ

(ਫਿਰ) 'ਜਾ ਚਰ ਅਰਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੫੦॥

Saying firstly the word “Nishi-shanani”, add the words “Jaachar, ari and shatru” and know the names of Tupak in your mind.950.

(ਇਸ ਨੂੰ) ਸਭ ਆਪਣੇ ਮਨ ਵਿਚ ਤੁਪਕ ਦਾ ਨਾਮ ਜਾਣੋ ॥੯੫੦॥

ਰੈਨ ਨਾਇਕਨਿ ਆਦਿ ਸੁ ਕਹੀਐ

ਪਹਿਲਾਂ 'ਰੈਨ ਨਾਇਕਨਿ' ਕਹੋ।

ਜਾ ਚਰ ਕਹਿ ਪਤਿ ਪਦ ਦੈ ਰਹੀਐ

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਭਾਖਹੁ

ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਖਿ ਰਾਖਹੁ ॥੯੫੧॥

Saying firstly the word “Rain-nayakni”, add the words “Jaachar-pati-shatru” and know the names of Tupak.951.

(ਇਸ) ਨੂੰ ਸਭ ਤੁਪਕ ਦਾ ਨਾਮ ਸਮਝ ਲਵੋ ॥੯੫੧॥

ਨਿਸ ਚਰਨਿਨਿ ਪ੍ਰਥਮੈ ਪਦ ਭਾਖਹੁ

ਪਹਿਲਾਂ 'ਨਿਸ ਚਰਨਿਨਿ' (ਰਾਤ ਨੂੰ ਫਿਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਪਦ ਨੂੰ ਕਹੋ।

ਸੁਤ ਚਰ ਕਹਿ ਨਾਇਕ ਪੁਨਿ ਰਾਖਹੁ

ਫਿਰ 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਮਗਰੋਂ 'ਸਤ੍ਰੁ' ਸ਼ਬਦ ਕਹਿ ਦਿਓ।

ਸਕਲ ਤੁਪਕ ਕੇ ਨਾਮ ਪਛਾਨਹੁ ॥੯੫੨॥

Saying firstly the word “Nishi-charnan”, add the words “Satchar-nayak-shatru” and recognize the names of Tupak.952.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੫੨॥

ਆਦਿ ਨਿਸਾਚਰਿਨਨਿ ਕਹੁ ਭਾਖੋ

ਪਹਿਲਾਂ 'ਨਿਸਾਚਰਿਨਨਿ' (ਰਾਤ ਨੂੰ ਚਲਣ ਵਾਲੇ ਚੰਦ੍ਰਮਾ ਨਾਲ ਸੰਬੰਧਿਤ) (ਸ਼ਬਦ) ਕਹੋ।

ਸੁਤ ਚਰ ਕਹਿ ਨਾਇਕ ਪਦ ਰਾਖੋ

(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਕਹਿਜੈ ॥੯੫੩॥

Saying the word “Nishaa-charnan”, add the words “Satchar-nayak-shatru” and know all then the names of Tupak.953.

(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੫੩॥

ਰੈਨ ਰਮਨਿ ਸਬਦਾਦਿ ਭਣਿਜੈ

ਪਹਿਲਾਂ 'ਰੈਨ ਰਮਨਿ' ਸ਼ਬਦ ਦਾ ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਕਹਿਜੈ

(ਫਿਰ) 'ਸੁਤ ਚਰ ਪਤਿ' ਸ਼ਬਦ ਕਹੋ।

ਸਤ੍ਰੁ ਸਬਦ ਕੋ ਅੰਤਿ ਬਖਾਨਹੁ

ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੫੪॥

Saying firstly the word “Rain-raman”, add the words “Satchar-pati-shatru” and know all the names of Tupak.954.

(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੯੫੪॥

ਰੈਨ ਰਾਜਨਿਨਿ ਪ੍ਰਥਮ ਉਚਾਰੋ

ਪਹਿਲਾਂ 'ਰੈਨ ਰਾਜਨਿਨਿ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਪਦਹਿ ਸਵਾਰੋ

(ਫਿਰ) 'ਸੁਤ ਚਰ ਪਤਿ' ਪਦ ਨੂੰ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਕਹੀਐ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਹੀ ਲਹੀਐ ॥੯੫੫॥

Saying firstly the word “Rain-raajnan”, add the words “Satchar, Pati and Shatru” and in this way know all the names of Tupak.955.

(ਇਸ ਨੂੰ) ਸਭ ਹੀ ਤੁਪਕ ਦਾ ਨਾਮ ਸਮਝੋ ॥੯੫੫॥

ਨਿਸਾਰਵਨਿਨਿ ਆਦਿ ਭਣਿਜੈ

ਪਹਿਲਾਂ 'ਨਿਸਾਰਵਨਿਨਿ' (ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਾ ਪਾਛੇ ਕਹੀਐ

ਉਸ ਪਿਛੋਂ 'ਸਤ੍ਰੁ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੯੫੬॥

Saying firstly the word “Nishaa-ramanin” utter the words “Satchar-pati-shatru” and know all the names of Tupak.956.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੫੬॥

ਦਿਨ ਅਰਿ ਰਵਨਿਨਿ ਆਦਿ ਉਚਾਰੋ

ਪਹਿਲਾਂ 'ਦਿਨ ਅਰਿ ਰਵਨਿਨਿ' (ਸ਼ਬਦ) ਉਚਾਰਨ ਕਰੋ।

ਸੁਤ ਚਰ ਕਹਿ ਪਤਿ ਸਬਦ ਬਿਚਾਰੋ

(ਫਿਰ) 'ਸੁਤ ਚਰ ਪਤਿ' ਸ਼ਬਦ ਵਿਚਾਰੋ।

ਤਾ ਕੇ ਅੰਤਿ ਸਤ੍ਰੁ ਪਦ ਭਾਖੋ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਨਾਮ ਤੁਪਕ ਜੂ ਕੇ ਲਖਿ ਰਾਖੋ ॥੯੫੭॥

Saying firstly the word “Din-ari-ramnan”, add the words “Satchar-pati-shatru” and know the names of Tupak.957.

(ਇਸ ਨੂੰ) ਸਭ ਤੁਪਕ ਜੀ ਦਾ ਨਾਮ ਸਮਝੋ ॥੯੫੭॥

ਹਰਿਜ ਅਰਿ ਰਵਨਿਨਿ ਆਦਿ ਬਖਾਨੋ

ਪਹਿਲਾਂ 'ਹਰਿਜ ਅਰਿ ਰਵਨਿਨਿ' (ਸੂਰਜ ਦੇ ਜਾਏ ਪੁੱਤਰ ਦਿਨ ਦੀ ਵੈਰਨ ਰਾਤ ਨੂੰ ਰਮਣ ਕਰਨ ਵਾਲੇ ਚੰਦ੍ਰਮਾ ਨਾਲ ਸੰਬੰਧਿਤ) ਕਹੋ।

ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ

(ਫਿਰ) 'ਸੁਤ੍ਰੁ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਕਹੋ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਲਹੋ ॥੯੫੮॥

Saying firstly the word “Harija-ari-ramanani” and add the words “Satchar-pati”, then add “shatru” and know all names of Tupak.958.

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੯੫੮॥

ਤਿਮ੍ਰਿਯਰਿ ਸੋ ਰਵਨਨਿ ਪਦ ਕਹੀਐ

ਪਹਿਲਾਂ 'ਤਿਮ੍ਰਿਯਰਿ' (ਸੂਰਜ ਦੀ ਵੈਰਨ ਰਾਤ) ਨਾਲ 'ਰਵਨਨਿ' ਪਦ ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਗਹੀਐ

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਕਹਿਜੈ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੫੯॥

Saying firstly the word “Nimir-ramanani”, add the words “Satchar-nayak-shatru” and know all the names of Tupak.959.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੫੯॥

ਹਰਿਜਰਿ ਰਵਨਿਨਿ ਆਦਿ ਬਖਾਨੋ

ਪਹਿਲਾਂ 'ਹਰਿਜਰਿ' (ਦਿਨ ਦੀ ਵੈਰਣ ਰਾਤ) ਰਵਨਿਨਿ' ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਠਾਨੋ

(ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਰੀਐ

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸੁਕਬਿ ਬਿਚਰੀਐ ॥੯੬੦॥

Saying firstly the word “Harjari-ramnan”, add the words “Jachar-nayak-shatru” and know all the names of Tupak.960.

(ਇਸ ਨੂੰ) ਕਵੀ ਲੋਗ ਤੁਪਕ ਦਾ ਨਾਮ ਸਮਝ ਲੈਣ ॥੯੬੦॥

ਰਵਿਜਰਿ ਰਵਨਿਨਿ ਆਦਿ ਬਖਾਨਹੁ

ਪਹਿਲਾਂ 'ਰਵਿਜਰਿ ਰਵਨਿਨਿ' (ਸ਼ਬਦ) ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ

ਫਿਰ 'ਜਾ ਚਰ ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰੋ ਭਾਖਹੁ

ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।

ਸਭ ਸ੍ਰੀ ਨਾਮ ਤੁਪਕ ਲਖਿ ਰਾਖਹੁ ॥੯੬੧॥

Saying firstly the word “Ravijari-ramnan”, add the words “Jaachar-pati-shatru”, and know all the names of Tupak.961.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੬੧॥

ਭਾਨੁਜ ਅਰਿ ਕਹਿ ਰਵਨਿ ਭਨੀਜੈ

ਪਹਿਲਾਂ 'ਭਾਨੁਜ ਅਰਿ' (ਸੂਰਜ ਦੇ ਪੁੱਤਰ ਦੀ ਵੈਰਨ ਰਾਤ) ਕਹਿ ਕੇ ਫਿਰ 'ਰਵਨਿ' (ਰਮਣ ਕਰਨ ਵਾਲਾ) ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਦੀਜੈ

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੬੨॥

Saying firstly the word “Bhaanuj-ari”, add the word “raman” and then and then add “Jaachar-nayak-shatru” and in this way, know all the name of Tupak.962.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੨॥

ਸੂਰਜਰਿ ਰਵਨਿ ਆਦਿ ਪਦ ਕਹੀਐ

ਪਹਿਲਾਂ 'ਸੂਰਜਰਿ ਰਵਨਿ' ਪਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਗਹੀਐ

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ

ਮਗਰੋਂ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਸਭ ਜੀਅ ਧਾਰੋ ॥੯੬੩॥

Saying firstly the word “Surya-ari-raman”, utter the words “Jaachar-nayak-shatu” and know the names of Tupak in your mind.963.

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦੇ ਨਾਮ ਵਜੋਂ ਧਾਰਨ ਕਰੋ ॥੯੬੩॥

ਭਾਨੁਜਾਰਿ ਰਵਨਿਨਿ ਪਦ ਭਾਖੋ

ਪਹਿਲਾਂ 'ਭਾਨੁਜਾਰਿ ਰਵਨਿਨਿ' ਪਦ ਕਥਨ ਕਰੋ।

ਸੁਤ ਚਰ ਕਹਿ ਪਤਿ ਪਦ ਪੁਨਿ ਰਾਖੋ

ਫਿਰ 'ਸੁਤ ਚਰ ਪਤਿ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਕਲ ਪ੍ਰਮਾਨਹੁ ॥੯੬੪॥

Saying firstly the word “Bhaanjari-raman”, utter the words “satchar-pati-shatru” and know all the names of Tupak.964.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੬੪॥