ਸਵੈਯਾ

SWAYYA

ਸਵੈਯਾ:

ਜਦੁਬੀਰ ਕਮਾਨ ਤੇ ਬਾਨ ਛੁਟੇ ਅਵਸਾਨ ਗਏ ਲਖਿ ਸਤ੍ਰਨ ਕੇ

The enemies lost all courage as the arrows emanated from the bow of Krishna

ਸ੍ਰੀ ਕ੍ਰਿਸ਼ਨ ਦੀ ਕਮਾਨ ਤੋਂ ਜੋ ਬਾਣ ਛੁਟਦੇ ਹਨ, ਉਨ੍ਹਾਂ ਨਾਲ ਲੱਖਾਂ ਵੈਰੀਆਂ ਦੀ ਹੋਸ਼ ਉਡ ਜਾਂਦੀ ਹੈ।

ਗਜਰਾਜ ਮਰੇ ਗਿਰ ਭੂਮਿ ਪਰੇ ਮਨੋ ਰੂਖ ਕਟੇ ਕਰਵਤ੍ਰਨ ਕੇ

The dead elephants fell on the earth like the trees falling after being sawed and cut

ਵੱਡੇ ਹਾਥੀ ਮੋਏ ਹੋਏ ਧਰਤੀ ਉਤੇ ਪਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਆਰਿਆਂ ਦੇ ਕਟੇ ਹੋਏ ਬ੍ਰਿਛ ਪਏ ਹੋਣ।

ਰਿਪੁ ਕਉਨ ਗਨੇ ਜੁ ਹਨੇ ਤਿਹ ਠਾ ਮੁਰਝਾਇ ਗਿਰੇ ਸਿਰ ਛਤ੍ਰਨ ਕੇ

The dying enemies were innumerable and at that place there were heaps of the lifeless heads of Kshatriyas

ਉਸ ਥਾਂ ਤੇ ਜੋ ਵੈਰੀ ਮਰੇ ਪਏ ਹਨ, ਉਨ੍ਹਾਂ ਦੀ (ਭਲਾ) ਗਿਣਤੀ ਕੌਣ ਕਰ ਸਕਦਾ ਹੈ? ਛਤ੍ਰੀਆਂ ਦੇ ਡਿਗੇ ਪਏ ਸਿਰ ਮੁਰਝਾ ਗਏ ਹਨ।

ਰਨ ਮਾਨੋ ਸਰੋਵਰਿ ਆਂਧੀ ਬਹੈ ਟੁਟਿ ਫੂਲ ਪਰੇ ਸਤ ਪਤ੍ਰਨ ਕੇ ॥੧੭੪੮॥

The battlefield had become a tank in which the heads were floating like leaves and flowers.1748.

ਰਣ-ਭੂਮੀ ਮਾਨੋ ਸਰੋਵਰ ਹੋਵੇ ਅਤੇ ਯੁੱਧ ਰੂਪ ਹਨੇਰੀ ਦੇ ਚਲਣ ਨਾਲ ਸੂਰਮੇ ਰੂਪ ਸੈਂਕੜੇ ਫੁਲ ਅਤੇ ਪੱਤਰ ਡਿਗੇ ਪਏ ਹੋਣ ॥੧੭੪੮॥

ਘਾਇ ਲਗੇ ਇਕ ਘੂਮਤ ਘਾਇਲ ਸ੍ਰਉਨ ਸੋ ਏਕ ਫਿਰੈ ਚੁਚਵਾਤੇ

Someone is wounded and swinging and the blood is oozing out from the body of someone

ਜ਼ਖ਼ਮ ਲਗਣ ਨਾਲ ਕਈ ਘਾਇਲ (ਸੂਰਮੇ) ਘੁੰਮੇਰੀਆਂ ਖਾ ਰਹੇ ਹਨ ਅਤੇ ਕਈਆਂ ਦੇ ਲਹੂ ਟਪਕ ਰਿਹਾ ਹੈ।

ਏਕ ਨਿਹਾਰ ਕੈ ਡਾਰਿ ਹਥੀਆਰ ਭਜੈ ਬਿਸੰਭਾਰ ਗਈ ਸੁਧਿ ਸਾਤੇ

Someone is running away and frightened by the dreadfulness of war, Sheshnaga has lost his presence of mind

(ਅਜਿਹੀ ਸਥਿਤੀ ਨੂੰ) ਵੇਖ ਕੇ ਕਈ ਹਥਿਆਰ ਸੁਟ ਕੇ ਭਜ ਗਏ ਹਨ (ਅਤੇ ਕਈ) ਹੋਸ਼ ਗੰਵਾ ਕੇ ਬੇਸੁਧ ਹੋਏ ਭਜੇ ਫਿਰਦੇ ਹਨ।

ਦੈ ਰਨ ਪੀਠ ਮਰੈ ਲਰ ਕੈ ਤਿਹ ਮਾਸ ਕੋ ਜੰਬੁਕ ਗੀਧ ਖਾਤੇ

Those who are being killed in the act of running away and retracing their steps from the war-arena, their flesh is not even being eaten by the jackals and vultures

ਜੋ ਰਣ ਵਿਚ ਪਿਠ ਵਿਖਾ ਕੇ ਲੜ ਕੇ ਮਰਦੇ ਹਨ, ਉਨ੍ਹਾਂ ਦੇ ਮਾਸ ਗਿਦੜ ਅਤੇ ਗਿੱਧਾਂ ਵੀ ਨਹੀਂ ਖਾਂਦੀਆਂ।

ਬੋਲਤ ਬੀਰ ਸੁ ਏਕ ਫਿਰੈ ਮਨੋ ਡੋਲਤ ਕਾਨਨ ਮੈ ਗਜ ਮਾਤੇ ॥੧੭੪੯॥

The warriors are roaring and shouting like the intoxicated elephants in the forest.1749.

ਕਈ ਯੋਧੇ ਰਣ-ਭੂਮੀ ਵਿਚ (ਇੰਜ) ਬੋਲਦੇ ਫਿਰਦੇ ਹਨ, ਮਾਨੋ ਜੰਗਲ ਵਿਚ ਮਦ-ਮਾਤੇ ਹਾਥੀ ਫਿਰ ਰਹੇ ਹੋਣ ॥੧੭੪੯॥

ਪਾਨਿ ਕ੍ਰਿਪਾਨ ਗਹੀ ਘਨਿ ਸ︀ਯਾਮ ਬਡੇ ਰਿਪੁ ਤੇ ਬਿਨੁ ਪ੍ਰਾਨ ਕੀਏ

Taking his sword in his hand, Krishna made many warriors lifeless

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਕ੍ਰਿਪਾਨ ਧਾਰਨ ਕਰ ਲਈ ਹੈ ਅਤੇ ਵੱਡੇ ਵੱਡੇ ਵੈਰੀਆਂ ਨੂੰ ਪ੍ਰਾਣਾਂ ਤੋਂ ਸਖਣਾ ਕਰ ਦਿੱਤਾ ਹੈ।

ਗਜ ਬਾਜਨ ਕੇ ਅਸਵਾਰ ਹਜਾਰ ਮੁਰਾਰਿ ਸੰਘਾਰਿ ਬਿਦਾਰਿ ਦੀਏ

He killed thousands of the riders of horses and elephants

ਹਾਥੀਆਂ ਘੋੜਿਆਂ ਦੇ ਹਜ਼ਾਰਾਂ ਸਵਾਰਾਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰ ਕੇ ਨਸ਼ਟ ਕਰ ਦਿੱਤਾ ਹੈ।

ਅਰਿ ਏਕਨ ਕੇ ਸਿਰ ਕਾਟਿ ਦਏ ਇਕ ਬੀਰਨ ਕੇ ਦਏ ਫਾਰਿ ਹੀਏ

The heads of many were chopped and the chests of many were torn

ਇਕਨਾਂ ਵੈਰੀਆਂ ਦੇ ਸਿਰ ਕਟ ਦਿੱਤੇ ਹਨ ਅਤੇ ਇਕਨਾਂ ਯੋਧਿਆਂ ਦੇ ਸੀਨੇ ਚੀਰ ਦਿੱਤੇ ਹਨ।

ਮਨੋ ਕਾਲ ਸਰੂਪ ਕਰਾਲ ਲਖਿਓ ਹਰਿ ਸਤ੍ਰ ਭਜੇ ਇਕ ਮਾਰ ਲੀਏ ॥੧੭੫੦॥

He was moving as the manifestation of Death and killing the enemies.1750.

(ਉਥੇ ਵੈਰੀ) ਸ੍ਰੀ ਕ੍ਰਿਸ਼ਨ ਨੂੰ ਮਾਨੋ ਭਿਆਨਕ ਸਰੂਪ ਵਾਲਾ ਸਮਝ ਕੇ ਭਜ ਗਏ ਹੋਣ ਅਤੇ ਇਕਨਾਂ ਨੂੰ ਮਾਰ ਲਿਆ ਗਿਆ ਹੋਵੇ ॥੧੭੫੦॥