ਆਸਾ ॥
Aasaa:
ਆਸਾ।
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥
I am bothered by my mother-in-law, Maya, and loved by my father-in-law, the Lord. I fear even the name of my husband's elder brother, Death.
ਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ)। ਸਾਸੁ = ਸੱਸ, ਅਵਿੱਦਿਆ, ਮਾਇਆ। ਸਸੁਰ = ਸਹੁਰਾ, ਦੇਹ-ਅੱਧਿਆਸ, ਸਰੀਰ ਦਾ ਮੋਹ। ਜੇਠ = (ਭਾਵ,) ਮੌਤ। ਜੇਠ ਕੇ ਨਾਮਿ = ਮੌਤ ਦੇ ਨਾਮ ਤੋਂ, ਮੌਤ ਦਾ ਨਾਮ ਸੁਣ ਕੇ ਹੀ। ਰੇ = ਹੇ ਵੀਰ! ਡਰਉ = ਮੈਂ ਡਰਦੀ ਹਾਂ।
ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥
O my mates and companions, my husband's sister, misunderstanding has seized me, and I am burning with the pain of separation from my husband's younger brother, divine knowledge. ||1||
ਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ ॥੧॥ ਨਨਦ = ਨਿਨਾਣਾਂ ਨੇ, ਇੰਦ੍ਰੀਆਂ ਨੇ। ਗਹੇਲੀ = ਗਹਿ ਲਈ ਹਾਂ, ਮੈਨੂੰ ਫੜ ਲਿਆ ਹੈ। ਬਿਰਹਿ = ਵਿਛੋੜੇ ਵਿਚ। ਜਰਉ = ਜਰਉਂ, ਮੈਂ ਸੜ ਰਹੀ ਹਾਂ ॥੧॥
ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥
My mind has gone insane, since I forgot the Lord. How can I lead a virtuous lifestyle?
ਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ? ਬਉਰੀ = ਕਮਲੀ। ਰਹਨਿ ਰਹਉ = ਜ਼ਿੰਦਗੀ ਗੁਜ਼ਾਰਾਂ।
ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥
He rests in the bed of my mind, but I cannot see Him with my eyes. Unto whom should I tell my sufferings? ||1||Pause||
ਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ ॥੧॥ ਰਹਾਉ ॥ ਰਮਤੁ = ਖੇਡਦਾ ਹੈ, ਵੱਸਦਾ ਹੈ। ਨੈਨ = ਅੱਖਾਂ ਨਾਲ। ਨਹੀ ਪੇਖਉ = ਮੈਂ ਨਹੀਂ ਵੇਖ ਸਕਦੀ। ਕਾ ਸਿਉ = ਕਿਸ ਨੂੰ? ॥੧॥ ਰਹਾਉ ॥
ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥
My step-father, egotism, fights with me, and my mother, desire, is always intoxicated.
ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ), ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ। ਬਾਪੁ = {Skt. वपुस् = body} ਸਰੀਰ। ਸਾਵਕਾ = {Skt. स = to be born} ਨਾਲ ਜੰਮਿਆ ਹੋਇਆ। ਮਤਵਾਰੀ = ਮਤਵਾਲੀ, ਝੱਲੀ। ਸਦ = ਸਦਾ।
ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥
When I stayed with my elder brother, meditation, then I was loved by my Husband Lord. ||2||
ਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ ॥੨॥ ਸੰਗਿ = ਨਾਲ। ਬਡੇ ਭਾਈ ਕੈ ਸੰਗਿ = ਵੱਡੇ ਭਰਾ (ਗਿਆਨ) ਨਾਲ। ਜਬ ਹੋਤੀ = ਜਦੋਂ ਮੈਂ ਹੁੰਦੀ ਸਾਂ, ਮਾਂ ਦੇ ਪੇਟ ਵਿਚ ਜਦੋਂ ਵੱਡੇ ਭਰਾ ਨਾਲ ਸਾਂ। ਤਬ = ਤਦੋਂ। ਹਉ = ਮੈਂ। ਨਾਹ = ਖਸਮ ॥੨॥
ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥
Says Kabeer, the five passions argue with me, and in these arguments, my life is wasting away.
ਕਬੀਰ ਆਖਦਾ ਹੈ-(ਬੱਸ! ਇਸੇ ਤਰ੍ਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ। ਪੰਚ ਕੋ = ਪੰਜ ਕਾਮਾਦਿਕਾਂ ਦਾ।
ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥
The false Maya has bound the whole world, but I have obtained peace, chanting the Name of the Lord. ||3||3||25||
ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ। ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ॥੩॥੩॥੨੫॥ ਬਾਧਿਆ = ਬੱਝਾ ਹੋਇਆ ॥੩॥੩॥੨੫॥