ਅਥ ਮਾਨਧਾਤਾ ਕੋ ਰਾਜੁ ਕਥਨੰ

Now beings the description about the rule of Mandhata

ਹੁਣ ਮਾਨਧਾਤਾ ਦੇ ਰਾਜ ਦਾ ਕਥਨ:

ਦੋਧਕ ਛੰਦ

DODHAK STANZA

ਦੋਧਕ ਛੰਦ:

ਜੇਤਕ ਭੂਪ ਭਏ ਅਵਨੀ ਪਰ

ਧਰਤੀ ਉਤੇ ਜਿਤਨੇ ਕੁ ਰਾਜੇ ਹੋਏ ਹਨ,

ਨਾਮ ਸਕੈ ਤਿਨ ਕੇ ਕਵਿ ਕੋ ਧਰਿ

ਉਨ੍ਹਾਂ ਦੇ ਨਾਂ ਕਿਹੜਾ ਕਵੀ ਗਿਣ ਸਕਦਾ ਹੈ।

ਨਾਮ ਜਥਾਮਤਿ ਭਾਖਿ ਸੁਨਾਊ

ਆਪਣੀ ਬੁੱਧੀ ਦੇ ਬਲ ਤੇ (ਉਨ੍ਹਾਂ ਦੇ) ਨਾਂ ਸੁਣਾਉਂਦਾ ਹਾਂ,

ਚਿਤ ਤਊ ਅਪਨੇ ਡਰ ਪਾਊ ॥੧੦੮॥

All the kings who have ruled over the earth, which poet can describe their names? I fear the increase of this volume by narrating their names.108.

(ਪਰ ਫਿਰ ਵੀ) ਆਪਣੇ ਮਨ ਵਿਚ ਡਰ ਮੰਨਦਾ ਹਾਂ ॥੧੦੮॥

ਬੇਨੁ ਗਏ ਜਗ ਤੇ ਨ੍ਰਿਪਤਾ ਕਰਿ

(ਜਦ) ਬੇਨ ਜਗਤ ਉਤੇ ਰਾਜ ਕਰ ਕੇ ਚਲਿਆ ਗਿਆ,

ਮਾਨਧਾਤ ਭਏ ਬਸੁਧਾ ਧਰਿ

After the rule of Ben, Mandhata became the king

(ਤਦ) ਧਰਤੀ ਨੂੰ ਧਾਰਨ ਕਰਨ ਲਈ ਮਾਨਧਾਤਾ (ਰਾਜਾ) ਹੋਇਆ।

ਬਾਸਵ ਲੋਗ ਗਏ ਜਬ ਹੀ ਵਹ

ਜਦ ਉਹ ਇੰਦਰ ('ਬਾਸਵ') ਲੋਕ ਵਿਚ ਵਿਚਰਿਆ,

ਉਠਿ ਦਯੋ ਅਰਧਾਸਨ ਬਾਸਵ ਤਿਹ ॥੧੦੯॥

When he went to the country of Indra, Indra gave him half his seat.109.

(ਤਦ) ਉਸ ਨੂੰ ਇੰਦਰ ਨੇ ਉਠ ਕੇ ਅੱਧਾ ਆਸਣ ਦਿੱਤਾ ॥੧੦੯॥

ਰੋਸ ਭਰ︀ਯੋ ਤਬ ਮਾਨ ਮਹੀਧਰ

ਤਦ ਮਾਨਧਾਤਾ ਰਾਜੇ ਦੇ (ਮਨ ਵਿਚ) ਕ੍ਰੋਧ ਭਰ ਗਿਆ

ਹਾਕਿ ਗਹ੍ਰਯੋ ਕਰਿ ਖਗ ਭਯੰਕਰ

The king Mandhata was filled with rage and challenging him, held his dagger in his hand

ਅਤੇ ਲਲਕਾਰਾ ਮਾਰ ਕੇ ਹੱਥ ਵਿਚ ਖੰਡਾ ਧਾਰਨ ਕਰ ਲਿਆ।

ਮਾਰਨ ਲਾਗ ਜਬੈ ਰਿਸ ਇੰਦ੍ਰਹਿ

ਜਦ ਕ੍ਰੋਧ ਨਾਲ ਇੰਦਰ ਨੂੰ ਮਾਰਨ ਲਗਾ,

ਬਾਹ ਗਹੀ ਤਤਕਾਲ ਦਿਜਿੰਦ੍ਰਹਿ ॥੧੧੦॥

When, in his fury, he was about to strike Indra, then Brihaspati immediately caught his hand.110.

ਤਦ ਬ੍ਰਹਸਪਤੀ ('ਦਿਜਿੰਦ੍ਰ') ਨੇ ਉਸ ਦੀ ਬਾਂਹ ਪਕੜ ਲਈ ॥੧੧੦॥

ਨਾਸ ਕਰੋ ਜਿਨਿ ਬਾਸਵ ਕੋ ਨ੍ਰਿਪ

(ਅਤੇ ਕਿਹਾ) ਹੇ ਰਾਜਨ! ਇੰਦਰ ਨੂੰ ਨਸ਼ਟ ਨਾ ਕਰੋ।

ਆਸਨ ਅਰਧ ਦਯੋ ਤੁਹ ਯਾ ਬ੍ਰਤ

He said, “O king! do not strike Indra, there is reason on his part for offering you half of his seat

ਇਸ ਨੇ ਨਿਯਮ ਅਨੁਸਾਰ ਤੁਹਾਨੂੰ ਅੱਧਾ ਆਸਨ ਦਿੱਤਾ ਸੀ।

ਹੈ ਲਵਨਾਸ੍ਰ ਮਹਾਸੁਰ ਭੂਧਰਿ

(ਅਜਿਹਾ ਇਸ ਲਈ ਹੋਇਆ) ਕਿਉਂਕਿ ਤੁਸੀਂ ਧਰਤੀ ਉਪਰ 'ਲਵਨਾਸੁਰ' ਨਾਂ ਦੇ

ਤਾਹਿ ਮਾਰ ਸਕੇ ਤੁਮ ਕਿਉ ਕਰ ॥੧੧੧॥

There is one demon named Lavanasura on earth, why have you not been able to kill him as yet?111.

ਵੱਡੇ ਦੈਂਤ ਨੂੰ ਮਾਰ ਨਹੀਂ ਸਕੇ ਹੋ ॥੧੧੧॥

ਜੌ ਤੁਮ ਤਾਹਿ ਸੰਘਾਰ ਕੈ ਆਵਹੁ

ਜੇ ਕਰ ਤੁਸੀਂ ਉਸ ਨੂੰ ਮਾਰ ਕੇ ਆਵੋਗੇ

ਤੌ ਤੁਮ ਇੰਦ੍ਰ ਸਿੰਘਾਸਨ ਪਾਵਹੁ

ਤਾਂ ਤੁਸੀਂ (ਪੂਰਾ) ਇੰਦਰ ਆਸਨ ਪਾ ਲਵੋਗੇ।

ਐਸੇ ਕੈ ਅਰਧ ਸਿੰਘਾਸਨ ਬੈਠਹੁ

ਇਸ ਲਈ (ਤੁਸੀਂ) ਅੱਧੇ ਸਿੰਘਾਸਨ ਉਤੇ ਬੈਠ ਜਾਓ।

ਸਾਚੁ ਕਹੋ ਪਰ ਨਾਕੁ ਐਠਹੁ ॥੧੧੨॥

“When you will come after killing him, you will then have the full seat of Indra, therefore now be seated on half the seat and accepting this truth, do not exhibit your anger.”112.

(ਮੈਂ) ਸੱਚ ਕਿਹਾ ਹੈ, ਇਸ ਕਰ ਕੇ ਤੁਸੀਂ ਨਕ ਨਾ ਚੜ੍ਹਾਓ ॥੧੧੨॥