ਅਥ ਬੇਨ ਰਾਜੇ ਕੋ ਰਾਜ ਕਥਨੰ

Now begins the description about the rule of king Ben

ਸੰਜੁਤਾ ਛੰਦ:

ਸੰਜੁਤਾ ਛੰਦ

SANYUKTA STANZA

ਹੁਣ ਬੇਨ ਦੇ ਰਾਜ ਦਾ ਕਥਨ:

ਪੁਨਿ ਬੇਣੁ ਰਾਜ ਮਹੇਸ ਭਯੋ

ਫਿਰ ਬੇਨੁ ਧਰਤੀ ਦਾ ਰਾਜਾ ਬਣਿਆ

ਨਿਜਿ ਡੰਡ ਕਾਹੂੰ ਤੇ ਲਯੋ

ਜਿਸ ਨੇ ਆਪ ਕਿਸੇ ਤੋਂ ਦੰਡ ਨਹੀਂ ਲਿਆ ਸੀ।

ਜੀਅ ਭਾਤਿ ਭਾਤਿ ਸੁਖੀ ਨਰਾ

ਭਾਂਤ ਭਾਂਤ ਦੇ ਜੀਵ ਅਤੇ ਮਨੁੱਖ ਸੁਖੀ ਸਨ

ਅਤਿ ਗਰਬ ਸ੍ਰਬ ਛੁਟਿਓ ਧਰਾ ॥੧੦੩॥

Then Ben became the king of the earth, he never charged tax from anyone, the beings were happy in various ways and none had any pride in him.103.

ਅਤੇ ਸਾਰਿਆਂ ਨੇ ਮਨ ਤੋਂ ਹੰਕਾਰ ਨੂੰ ਕੱਢ ਦਿੱਤਾ ਸੀ ॥੧੦੩॥

ਜੀਅ ਜੰਤ ਸਬ ਦਿਖਿਯਤ ਸੁਖੀ

ਸਭ ਜੀਵ ਜੰਤ ਸੁਖੀ ਦਿਸਦੇ ਸਨ।

ਤਰਿ ਦ੍ਰਿਸਟਿ ਆਵਤ ਦੁਖੀ

ਕੋਈ ਵੀ ਦੁਖੀ ਨਜ਼ਰ ਨਹੀਂ ਸੀ ਆਉਂਦਾ।

ਸਬ ਠੌਰ ਠੌਰ ਪ੍ਰਿਥੀ ਬਸੀ

ਸਾਰੀ ਧਰਤੀ ਥਾਂ ਥਾਂ ਤੇ ਚੰਗੀ ਤਰ੍ਹਾਂ ਵਸ ਰਹੀ ਸੀ।

ਜਨੁ ਭੂਮਿ ਰਾਜ ਸਿਰੀ ਲਸੀ ॥੧੦੪॥

The beings were happy in various ways and even the trees did not seem to have any suffering, there was praise of the king everywhere on the earth.104.

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੂਮੀ ਉਤੇ ਰਾਜ ਲਕਸ਼ਮੀ ਪ੍ਰਕਾਸ਼ਿਤ ਹੋ ਰਹੀ ਹੋਵੇ ॥੧੦੪॥

ਇਹ ਭਾਤਿ ਰਾਜ ਕਮਾਇ ਕੈ

ਇਸ ਤਰ੍ਹਾਂ ਰਾਜ ਕਮਾ ਕੇ

ਸੁਖ ਦੇਸ ਸਰਬ ਬਸਾਇ ਕੈ

ਅਤੇ ਸਾਰੇ ਦੇਸ਼ ਨੂੰ ਸੁਖ ਪੂਰਵਕ ਵਸਾ ਕੇ

ਬਹੁ ਦੋਖ ਦੀਨਨ ਕੇ ਦਹੇ

ਦੀਨ (ਅਜਿਜ਼) ਲੋਕਾਂ ਦੇ ਬਹੁਤ ਦੁਖ ਨਸ਼ਟ ਕਰ ਦਿੱਤੇ।

ਸੁਨਿ ਥਕਤ ਦੇਵ ਸਮਸਤ ਭਏ ॥੧੦੫॥

In this way, keeping all his country happy, the king removed many afflictions of the lowly and seeing his splendour, all the gods also appreciated him.105.

(ਜਿਸ ਨੂੰ) ਸੁਣ ਕੇ ਸਾਰੇ ਦੇਵਤੇ ਥਕ ਗਏ ॥੧੦੫॥

ਬਹੁ ਰਾਜ ਸਾਜ ਕਮਾਇ ਕੈ

ਬਹੁਤ ਸਮੇਂ ਤਕ ਰਾਜ ਸਮਾਜ ਕਮਾ ਕੇ

ਸਿਰਿ ਅਤ੍ਰਪਤ੍ਰ ਫਿਰਾਇ ਕੈ

ਅਤੇ ਸਿਰ ਉਤੇ ਛਤ੍ਰ ਫਿਰਾ ਕੇ

ਪੁਨਿ ਜੋਤਿ ਜੋਤਿ ਬਿਖੈ ਮਿਲੀ

ਉਸ ਦੀ ਜੋਤਿ (ਪਰਮਸੱਤਾ ਦੀ) ਜੋਤਿ ਵਿਚ ਮਿਲ ਗਈ।

ਅਰਿ ਛੈਨੁ ਬੇਨੁ ਮਹਾਬਲੀ ॥੧੦੬॥

Ruling for a very long time and getting the canopy swung over his head, the light of the soul of that mighty king Ben merged in the Supreme Light of the Lord.106.

ਇਸ ਤਰ੍ਹਾਂ ਵੈਰੀਆਂ ਦਾ ਨਾਸ਼ ਕਰਨ ਵਾਲਾ ਮਹਾਨ ਬਲੀ ਰਾਜਾ ਬੇਨ (ਹੋਇਆ) ॥੧੦੬॥

ਅਬਿਕਾਰ ਭੂਪ ਜਿਤੇ ਭਏ

ਵਿਕਾਰਾਂ ਤੋਂ ਰਹਿਤ ਜਿਤਨੇ ਵੀ ਰਾਜੇ ਹੋਏ ਹਨ,

ਕਰਿ ਰਾਜ ਅੰਤ ਸਮੈ ਗਏ

(ਉਹ) ਰਾਜ ਕਰ ਕੇ ਅੰਤ ਨੂੰ (ਪਰਮਾਤਮਾ ਵਿਚ) ਸਮਾ ਗਏ ਹਨ।

ਕਬਿ ਕੌਨ ਨਾਮ ਤਿਨੈ ਗਨੈ

ਉਨ੍ਹਾਂ ਦੇ ਨਾਂ ਕਿਹੜਾ ਕਵੀ ਗਿਣ ਸਕਦਾ ਹੈ,

ਸੰਕੇਤ ਕਰਿ ਇਤੇ ਭਨੈ ॥੧੦੭॥

All the immaculate kings ultimately merged in the Lord after their rule, which poet can enumerate their names? Therefore, I have only hinted about them.107.

ਸੰਕੇਤ ਮਾਤਰ ਇਥੇ ਕਹਿ ਦਿੱਤੇ ਹਨ ॥੧੦੭॥

ਇਤਿ ਬੇਨੁ ਰਾਜਾ ਮ੍ਰਿਤ ਬਸ ਹੋਤ ਭਏ ॥੬॥੫॥

End of the description about the king Ben and his death.

ਇਥੇ ਬੇਨੁ ਰਾਜਾ ਮ੍ਰਿਤੂ ਦੇ ਵਸ ਹੋ ਗਏ।