ਗੋਂਡ

Gond:

ਗੋਂਡ।

ਤੂਟੇ ਤਾਗੇ ਨਿਖੁਟੀ ਪਾਨਿ

The threads are broken, and the starch has run out.

(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)। ਨਿਖੁਟੀ = ਮੁੱਕ ਗਈ ਹੈ। ਪਾਨਿ = ਪਾਣ, ਆਟੇ ਦੀ ਮਾਇਆ ਜੋ ਸੂਤਰ ਨੂੰ ਕੱਪੜਾ ਉਣਨ ਤੋਂ ਪਹਿਲਾਂ ਲਾਈ ਜਾਂਦੀ ਹੈ।

ਦੁਆਰ ਊਪਰਿ ਝਿਲਕਾਵਹਿ ਕਾਨ

Bare reeds glisten at the front door.

ਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ); ਕਾਨ = ਕਾਨੇ।

ਕੂਚ ਬਿਚਾਰੇ ਫੂਏ ਫਾਲ

The poor brushes are scattered in pieces.

ਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ; ਫੂਏ ਫਾਲ = ਤੀਲਾ ਤੀਲਾ ਹੋ ਗਏ ਹਨ, ਖਿਲਰੇ ਰਹਿੰਦੇ ਹਨ।

ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥

Death has entered this shaven head. ||1||

(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥ ਇਆ ਮੁੰਡੀਆ ਸਿਰਿ = (ਮੇਰੇ) ਇਸ (ਖਸਮ) ਸਾਧੂ ਦੇ ਸਿਰ ਉੱਤੇ। ਚਢਿਬੋ = ਚੜ੍ਹਿਆ ਹੋਇਆ ਹੈ, ਸਵਾਰ ਹੈ ॥੧॥

ਇਹੁ ਮੁੰਡੀਆ ਸਗਲੋ ਦ੍ਰਬੁ ਖੋਈ

This shaven-headed mendicant has wasted all his wealth.

(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ। ਦ੍ਰਬੁ = ਧਨ। ਖੋਈ = ਗਵਾ ਰਿਹਾ ਹੈ (ਨੋਟ: ਔਖਿਆਈ ਇਹ ਨਹੀਂ ਸੀ ਕਿ ਕਬੀਰ ਜੀ ਕਮਾਂਦੇ ਨਹੀਂ ਸਨ, ਸਗੋਂ ਇਹ ਕਿ ਸਤਸੰਗੀਆਂ ਨੂੰ ਖੁਆ ਦੇਂਦੇ ਸਨ)।

ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ

All this coming and going has irritated him. ||1||Pause||

(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥ ਨਾਕ ਸਰ = ਨੱਕ-ਦਮ ॥੧॥ ਰਹਾਉ ॥

ਤੁਰੀ ਨਾਰਿ ਕੀ ਛੋਡੀ ਬਾਤਾ

He has given up all talk of his weaving equipment.

ਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)। ਤੁਰੀ = ਖੱਡੀ ਦੀ ਉਹ ਲੱਠ ਜਿਸ ਦੇ ਦੁਆਲੇ ਉਣਿਆ ਹੋਇਆ ਕੱਪੜਾ ਵਲ੍ਹੇਟਦੇ ਜਾਂਦੇ ਹਨ। ਨਾਰਿ = ਨਾਲ, ਜਿਸ ਵਿਚ ਧਾਗੇ ਦੀ ਨਲੀ ਪਾਈ ਜਾਂਦੀ ਹੈ।

ਰਾਮ ਨਾਮ ਵਾ ਕਾ ਮਨੁ ਰਾਤਾ

His mind is attuned to the Lord's Name.

ਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ। ਵਾ ਕਾ = (ਉਸ ਕਬੀਰ) ਦਾ।

ਲਰਿਕੀ ਲਰਿਕਨ ਖੈਬੋ ਨਾਹਿ

His daughters and sons have nothing to eat,

(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ) ਖੈਬੋ = ਖਾਣ ਜੋਗਾ।

ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥

while the shaven-headed mendicants night and day eat their fill. ||2||

ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥ ਅਨਦਿਨੁ = ਹਰ ਰੋਜ਼। ਧਾਪੇ = ਰੱਜੇ ਹੋਏ ॥੨॥

ਇਕ ਦੁਇ ਮੰਦਰਿ ਇਕ ਦੁਇ ਬਾਟ

One or two are in the house, and one or two more are on the way.

ਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)। ਮੰਦਰਿ = ਘਰ ਵਿਚ। ਬਾਟ = ਰਾਹ ਤੇ, (ਭਾਵ, ਤੁਰੇ ਆ ਰਹੇ ਹਨ, ਆਵਾ-ਜਾਈ ਲੱਗੀ ਹੀ ਰਹਿੰਦੀ ਹੈ)।

ਹਮ ਕਉ ਸਾਥਰੁ ਉਨ ਕਉ ਖਾਟ

We sleep on the floor, while they sleep in the beds.

ਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ। ਸਾਥਰੁ = ਭੁੰਞੇ, ਸੱਥਰ। ਖਾਟ = ਮੰਜੀ।

ਮੂਡ ਪਲੋਸਿ ਕਮਰ ਬਧਿ ਪੋਥੀ

They rub their bare heads, and carry prayer-books in their waist-bands.

ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ। ਪਲੋਸਿ = ਹੱਥ ਫੇਰ ਕੇ। ਕਮਰ = ਲੱਕ।

ਹਮ ਕਉ ਚਾਬਨੁ ਉਨ ਕਉ ਰੋਟੀ ॥੩॥

We get dry grains, while they get loaves of bread. ||3||

(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥ ਚਾਬਨੁ = ਭੁੱਜੇ ਦਾਣੇ।੩। (ਨੋਟ: ਇੱਥੋਂ ਤਕ ਤਾਂ ਦੁਨੀਆਦਾਰ ਦਾ ਗਿਲਾ ਹੈ। ਅਗਲੇ ਬੰਦ ਵਿਚ ਬੰਦਗੀ ਵਾਲੇ ਦਾ ਦ੍ਰਿਸ਼ਟੀ-ਕੋਣ ਹੈ) ॥੩॥

ਮੁੰਡੀਆ ਮੁੰਡੀਆ ਹੂਏ ਏਕ

He will become one of these shaven-headed mendicants.

ਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ। ਮੁੰਡੀਆ = ਸਤਸੰਗੀ।

ਮੁੰਡੀਆ ਬੂਡਤ ਕੀ ਟੇਕ

They are the support of the drowning.

ਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ। ਬੂਡਤ ਕੀ ਟੇਕ = (ਸੰਸਾਰ-ਸਮੁੰਦਰ ਵਿਚ) ਡੁੱਬਦਿਆਂ ਦਾ ਸਹਾਰਾ।

ਸੁਨਿ ਅੰਧਲੀ ਲੋਈ ਬੇਪੀਰਿ

Listen, O blind and unguided Loi:

ਹੇ ਅੰਨ੍ਹੀ ਨਿਗੁਰੀ ਲੋਈ! ਸੁਣ! ਬੇਪੀਰਿ = ਨਿਗੁਰੀ।

ਇਨੑ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥

Kabeer has taken shelter with these shaven-headed mendicants. ||4||3||6||

ਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥