ਗੋਂਡ ॥
Gond:
ਗੋਂਡ।
ਨਾ ਇਹੁ ਮਾਨਸੁ ਨਾ ਇਹੁ ਦੇਉ ॥
It is not human, and it is not a god.
(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ; ਇਹੁ = ਇਹ ਜੋ ਸਰੀਰ-ਮੰਦਰ ਵਿਚ ਵੱਸਣ ਵਾਲਾ ਹੈ। ਮਾਨਸੁ = ਮਨੁੱਖ। ਦੇਉ = ਦੇਵਤਾ।
ਨਾ ਇਹੁ ਜਤੀ ਕਹਾਵੈ ਸੇਉ ॥
It is not called celibate, or a worshipper of Shiva.
ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ, ਸੇਉ = ਸ਼ਿਵ ਦਾ ਉਪਾਸ਼ਕ।
ਨਾ ਇਹੁ ਜੋਗੀ ਨਾ ਅਵਧੂਤਾ ॥
It is not a Yogi, and it is not a hermit.
ਨਾਹ ਜੋਗੀ ਹੈ, ਨਾਹ ਤਿਆਗੀ; ਅਵਧੂਤਾ = ਤਿਆਗੀ।
ਨਾ ਇਸੁ ਮਾਇ ਨ ਕਾਹੂ ਪੂਤਾ ॥੧॥
It is not a mother, or anyone's son. ||1||
ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥ ਮਾਇ = ਮਾਂ। ਇਸੁ = ਇਸ ਦੀ। ਕਾਹੂ = ਕਿਸੇ ਦਾ ॥੧॥
ਇਆ ਮੰਦਰ ਮਹਿ ਕੌਨ ਬਸਾਈ ॥
Then what is it, which dwells in this temple of the body?
(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ? ਇਆ ਮੰਦਰਿ ਮਹਿ = ਇਸ ਸਰੀਰ-ਘਰ ਵਿਚ। ਬਸਾਈ = ਵੱਸਦਾ ਹੈ।
ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥
No one can find its limits. ||1||Pause||
ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥ ਤਾ ਕਾ = ਉਸ ਵੱਸਣ ਵਾਲੇ ਦਾ ॥੧॥ ਰਹਾਉ ॥
ਨਾ ਇਹੁ ਗਿਰਹੀ ਨਾ ਓਦਾਸੀ ॥
It is not a house-holder, and it is not a renouncer of the world.
(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ, ਗਿਰਹੀ = ਗ੍ਰਿਹਸਤੀ, ਟੱਬਰਦਾਰ।
ਨਾ ਇਹੁ ਰਾਜ ਨ ਭੀਖ ਮੰਗਾਸੀ ॥
It is not a king, and it is not a beggar.
ਨਾਹ ਇਹ ਰਾਜਾ ਹੈ ਨਾਹ ਮੰਗਤਾ; ਭੀਖ ਮੰਗਾਸੀ = ਮੰਗਤਾ।
ਨਾ ਇਸੁ ਪਿੰਡੁ ਨ ਰਕਤੂ ਰਾਤੀ ॥
It has no body, no drop of blood.
ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ; ਪਿੰਡੁ = ਸਰੀਰ। ਰਕਤੂ = ਲਹੂ। ਰਾਤੀ = ਰਤਾ ਭਰ ਭੀ।
ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥
It is not a Brahmin, and it is not a Kh'shaatriya. ||2||
ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥ ਖਾਤੀ = ਖਤ੍ਰੀ ॥੨॥
ਨਾ ਇਹੁ ਤਪਾ ਕਹਾਵੈ ਸੇਖੁ ॥
It is not called a man of austere self-discipline, or a Shaykh.
(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;
ਨਾ ਇਹੁ ਜੀਵੈ ਨ ਮਰਤਾ ਦੇਖੁ ॥
It does not live, and it is not seen to die.
ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।
ਇਸੁ ਮਰਤੇ ਕਉ ਜੇ ਕੋਊ ਰੋਵੈ ॥
If someone cries over its death,
ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,
ਜੋ ਰੋਵੈ ਸੋਈ ਪਤਿ ਖੋਵੈ ॥੩॥
that person loses his honor. ||3||
ਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥ ਪਤਿ ਖੋਵੈ = ਇੱਜ਼ਤ ਗਵਾਉਂਦਾ ਹੈ, ਖ਼ੁਆਰ ਹੁੰਦਾ ਹੈ ॥੩॥
ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥
By Guru's Grace, I have found the Path.
(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ, ਪ੍ਰਸਾਦਿ = ਕਿਰਪਾ ਨਾਲ। ਡਗਰੋ = (ਜ਼ਿੰਦਗੀ ਦਾ ਸਹੀ) ਰਸਤਾ।
ਜੀਵਨ ਮਰਨੁ ਦੋਊ ਮਿਟਵਾਇਆ ॥
Birth and death have both been erased.
ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।
ਕਹੁ ਕਬੀਰ ਇਹੁ ਰਾਮ ਕੀ ਅੰਸੁ ॥
Says Kabeer, this is formed of the same essence as the Lord.
ਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ, ਅੰਸੁ = ਹਿੱਸਾ, ਜੋਤ।
ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥
It is like the ink on the paper which cannot be erased. ||4||2||5||
ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥ ਜਸ = ਜਿਵੇਂ। ਕਾਗਦ ਪਰ = ਕਾਗ਼ਜ਼ ਉੱਤੇ ਲਿਖੀ ਹੋਈ। ਮੰਸੁ = ਸਿਆਹੀ ॥੪॥੨॥੫॥