ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥
You abide in the pool of contentment; Your tongue reveals the Ambrosial Essence.
(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ। ਸਰੋਵਰਿ = ਸਰੋਵਰ ਵਿਚ। ਬਸੈ = (ਗੁਰੂ ਰਾਮਦਾਸ) ਵੱਸਦਾ ਹੈ। ਅਮਿਅ ਰਸੁ = ਨਾਮੁ-ਅੰਮ੍ਰਿਤ ਦਾ ਸੁਆਦ। ਰਸਨ = ਜੀਭ ਨਾਲ। ਪ੍ਰਕਾਸੈ = ਪਰਗਟ ਕਰਦਾ ਹੈ।
ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥
Meeting with You, a tranquil peace wells up, and sins run far away.
(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ। ਮਿਲਤ = (ਗੁਰੂ ਅਮਰਦਾਸ ਜੀ ਨੂੰ) ਮਿਲਿਆਂ। ਸਾਂਤਿ = ਠੰਡ। ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ। ਨਾਸੈ = ਨਾਸ ਹੋ ਜਾਂਦਾ ਹੈ।
ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥
You have attained the Ocean of peace, and You never grow tired on the Lord's path.
(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ-ਮਿਲਾਪ)। ਦਿੰਤੁ = ਦਿੱਤਾ ਹੋਇਆ, (ਗੁਰੂ ਰਾਮਦਾਸ ਜੀ ਦਾ) ਬਖ਼ਸ਼ਿਆ ਹੋਇਆ। ਹਰਿ ਮਗਿ = ਹਰੀ ਦੇ ਰਾਹ ਵਿਚ। ਨ ਹੁਟੈ = ਥੱਕਦਾ ਨਹੀਂ।
ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥
The armor of self-restraint, truth, contentment and humility can never be pierced.
(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ)। ਮਫੁਟੈ = ਨਹੀਂ ਫੁੱਟਦਾ, ਨਹੀਂ ਟੁੱਟਦਾ। ਸੰਨਾਹੁ = ਸੰਜੋਅ। ਸੀਲ = ਮਿਠਾ ਸੁਭਾਉ।
ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥
The Creator Lord certified the True Guru, and now the world blows the trumpet of His Praises.
(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ। ਸਤਿਗੁਰੁ ਪ੍ਰਮਾਣੁ = ਗੁਰੂ ਅਮਰਦਾਸ ਜੀ ਦੇ ਤੁੱਲ। ਬਿਧਨੈ = ਬਿਧਨਾ ਨੇ, ਕਰਤਾਰ ਨੇ। ਸਿਰਿਉ = (ਗੁਰੂ ਰਾਮਦਾਸ ਜੀ ਨੂੰ) ਬਣਾਇਆ ਹੈ। ਜਗਿ = ਜਗਤ ਨੇ। ਜਸ ਤੂਰੁ = ਸੋਭਾ ਦਾ ਵਾਜਾ।
ਗੁਰ ਰਾਮਦਾਸ ਕਲੵੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥
So speaks KALL: O Guru Raam Daas, You have attained the state of fearless immortality. ||6||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ "ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ'' ॥੬॥