ਮਃ ੧ ॥

First Mehl:

ਪਹਿਲੀ ਪਾਤਸ਼ਾਹੀ।

ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥

Some eat meat, while others eat grass.

ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ।

ਇਕਨਾ ਛਤੀਹ ਅੰਮ੍ਰਿਤ ਪਾਹਿ ॥

Some have all the thirty-six varieties of delicacies,

ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ, ਪਾਹਿ = ਮਿਲਦੇ ਹਨ।

ਇਕਿ ਮਿਟੀਆ ਮਹਿ ਮਿਟੀਆ ਖਾਹਿ ॥

while others live in the dirt and eat mud.

ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ।

ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥

Some control the breath, and regulate their breathing.

ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ, ਪਉਣ = ਹਵਾ, ਸੁਆਸ। ਪਉਣ ਸੁਮਾਰੀ = ਸੁਆਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ। ਪਉਣ ਸੁਮਾਰਿ = ਸੁਆਸਾਂ ਦੇ ਗਿਣਨ ਵਿਚ, ਪ੍ਰਾਣਾਯਾਮ ਵਿਚ।

ਇਕਿ ਨਿਰੰਕਾਰੀ ਨਾਮ ਆਧਾਰਿ ॥

Some live by the Support of the Naam, the Name of the Formless Lord.

ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ। ਆਧਾਰਿ = ਆਸਰੇ ਹੇਠ।

ਜੀਵੈ ਦਾਤਾ ਮਰੈ ਨ ਕੋਇ ॥

The Great Giver lives; no one dies.

ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ। ਜੀਵੈ = ਜੀਉਂਦਾ ਹੈ, (ਭਾਵ,) ਰਾਖਾ ਹੈ।

ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥

O Nanak, those who do not enshrine the Lord within their minds are deluded. ||2||

ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ ॥੨॥ ਮੁਠੇ ਜਾਹਿ = ਠੱਗੇ ਜਾਂਦੇ ਹਨ। ਕੋਇ = ਜੋ ਕੋਈ, ਜੋ ਮਨੁੱਖ ॥੨॥