ਕਬਿਤੁ

Kabit

ਕਬਿੱਤ:

ਕੈਧੋ ਕਾਹੂ ਰਿਖਿ ਇੰਦ੍ਰ ਆਸਨ ਤੇ ਟਾਰਿ ਦਯੋ ਕੈਧੋ ਇਹ ਸੂਰਜ ਸਰੂਪ ਧਰਿ ਆਯੋ ਹੈ

‘It seems the Sun has come down in this disguise.

(ਉਹ ਸੋਚਦੀ ਸੀ) ਕਿ ਕਿਸੇ ਰਿਸ਼ੀ ਨੇ ਇੰਦਰ ਨੂੰ ਆਸਣ ਤੋਂ ਹਟਾ ਦਿੱਤਾ ਹੋਵੇ, ਜਾਂ ਸੂਰਜ ਹੀ ਇਹ ਸਰੂਪ ਧਾਰਨ ਕਰ ਕੇ ਆਇਆ ਹੈ।

ਕੈਧੋ ਚੰਦ੍ਰ ਚੰਦ੍ਰਲੋਕ ਛੋਰਿ ਕੈ ਸਿਪਾਹੀ ਬਨ ਮੇਰੇ ਜਾਨ ਤੀਰਥ ਅਨ੍ਰਹੈਬੈ ਕੋ ਸਿਧਾਯੋ ਹੈ

‘It seems some person from the heaven, abandoning the heaven, has come down, ‘On a pilgrimage to have ablution on the earth.

ਜਾਂ ਚੰਦ੍ਰਮਾ ਚੰਦ੍ਰਲੋਕ ਨੂੰ ਛਡ ਕੇ ਸਿਪਾਹੀ ਬਣ ਕੇ ਮੇਰੀ ਜਾਚੇ ਤੀਰਥ ਉਤੇ ਇਸ਼ਨਾਨ ਕਰਨ ਆਇਆ ਹੈ।

ਕੈਧੋ ਹੈ ਅਨੰਗ ਅਰੁਧੰਗਕ ਕੇ ਅੰਤਕ ਤੇ ਮਾਨੁਖ ਕੋ ਰੂਪ ਕੈ ਕੈ ਆਪੁ ਕੌ ਛਪਾਯੋ ਹੈ

‘It seems the Cupid, afraid of death by Shiva, has adopted the human form, ‘To hide himself,

ਜਾਂ ਸ਼ਿਵ ('ਅਰੁਧੰਗਕ') ਦੇ ਡਰ ('ਅੰਤਕ' 'ਅੰਤਕ') ਤੋਂ ਕਾਮ ਦੇਵ ਨੇ ਮਨੁੱਖ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਲੁਕਾਇਆ ਹੈ।

ਕੈਧੋ ਯਹ ਸਸਿਯਾ ਕੇ ਰਸਿਯਾ ਨੈ ਕੋਪ ਕੈ ਕੈ ਮੋਰੇ ਛਲਬੇ ਕੌ ਕਛੂ ਛਲ ਸੋ ਬਨਾਯੋ ਹੈ ॥੩੪॥

‘May be, Punnu, the desirous of Shashi, getting furious, has enacted a deception to dupe me.’(34)

ਜਾਂ ਸਸਿਯਾ ਦੇ 'ਰਸਿਯਾ' (ਪ੍ਰੇਮੀ, ਪੁੰਨੂੰ) ਨੇ ਕ੍ਰੋਧ ਕਰ ਕੇ ਮੈਨੂੰ ਛਲਣ ਲਈ ਕੋਈ ਛਲ ਕੀਤਾ ਹੈ ॥੩੪॥