ਮਾਤਾ ਬਾਚ ॥
Mother’s talk
ਮਾਤਾ ਨੇ ਕਿਹਾ:
ਸਵੈਯਾ ॥
Savaiyya
ਸਵੈਯਾ:
ਪੂਤ ਰਹੌ ਬਲਿ ਜਾਉ ਕਛੂ ਦਿਨ ਪਾਲ ਕਰੌ ਇਨ ਦੇਸਨ ਕੌ ॥
‘Oh, my son, the dispenser of comforts, I am sacrifice to You
ਹੇ ਪੁੱਤਰ! (ਮੈਂ) ਕੁਰਬਾਨ ਜਾਵਾਂ, ਕੁਝ ਦਿਨ ਹੋਰ ਰਹਿ ਜਾ ਅਤੇ ਇਨ੍ਹਾਂ ਦੇਸਾਂ ਦੀ ਪਾਲਣਾ ਕਰ।
ਤੁਹਿ ਕ︀ਯੋ ਕਰਿ ਜਾਨ ਕਹੋ ਮੁਖ ਤੇ ਅਤਿ ਹੀ ਦੁਖ ਲਾਗਤ ਹੈ ਮਨ ਕੌ ॥
‘How can I ask you to go, it puts me in tremendous adversity.
(ਮੈਂ) ਤੈਨੂੰ ਜਾਣ ਲਈ ਮੁਖ ਤੋਂ ਕਿਵੇਂ ਕਹਾਂ (ਕਿਉਂਕਿ ਮੇਰੇ) ਮਨ ਨੂੰ ਬਹੁਤ ਦੁਖ ਹੁੰਦਾ ਹੈ।
ਗ੍ਰਿਹ ਤੇ ਤੁਹਿ ਕਾਢਿ ਇਤੋ ਸੁਖ ਛਾਡਿ ਕਹਾ ਕਹਿ ਹੌ ਇਨ ਲੋਗਨ ਕੌ ॥
‘When you go away, what would I tell the entire Subject.
ਇਨ੍ਹਾਂ ਸਾਰਿਆਂ ਸੁਖਾਂ ਨੂੰ ਛਡ ਕੇ ਅਤੇ ਤੁਹਾਨੂੰ ਘਰੋਂ ਕਢ ਕੇ (ਮੈਂ) ਇਨ੍ਹਾਂ ਲੋਕਾਂ ਨੂੰ ਕੀ ਕਹਾਂਗੀ।
ਸੁਨੁ ਸਾਚੁ ਸਪੂਤ ਕਹੋ ਮੁਖ ਤੇ ਤੁਹਿ ਕੈਸੇ ਕੈ ਦੇਉ ਬਿਦਾ ਬਨ ਕੌ ॥੭੫॥
‘Tell me son, how can I bid you farewell to leave.(75)
ਹੇ ਪੁੱਤਰ! (ਤੈਨੂੰ) ਮੁਖ ਤੋਂ ਸਚ ਕਹਿੰਦੀ ਹਾਂ ਕਿ ਤੈਨੂੰ ਬਨ ਜਾਣ ਲਈ ਕਿਵੇਂ ਵਿਦਾਇਗੀ ਦਿਆਂ ॥੭੫॥