ਚੌਪਈ ॥
ਚੌਪਈ:
ਆਠ ਜਾਮ ਦੋਊ ਉਠਿ ਕਰਿ ਲਰੇ ॥
ਦੋਵੇਂ ਉਠ ਕੇ ਅੱਠ ਪਹਿਰ ਤਕ ਲੜੇ।
ਟੂਕਤ ਤਨੁਤ੍ਰਾਣਨ ਕੇ ਝਰੇ ॥
ਕਵਚਾਂ ਨੇ ਟੋਟੇ ਟੋਟੇ ਹੋ ਕੇ ਝੜ ਗਏ।
ਅਧਿਕ ਲਰਾਈ ਦੁਹੂੰ ਮਚਈ ॥
ਦੋਹਾਂ ਨੇ ਬਹੁਤ ਲੜਾਈ ਕੀਤੀ।
ਅਥ੍ਰਯੋ ਸੂਰ ਰੈਨ ਹ੍ਵੈ ਗਈ ॥੯੬॥
ਸੂਰਜ ਡੁਬ ਗਿਆ ਅਤੇ ਰਾਤ ਹੋ ਗਈ ॥੯੬॥
ਚਾਰਿ ਬਾਜ ਬਿਸਿਖਨ ਤ੍ਰਿਯ ਮਾਰੇ ॥
ਇਸਤਰੀ ਨੇ ਬਾਣਾਂ ਨਾਲ ਚਾਰ ਘੋੜੇ ਮਾਰ ਦਿੱਤੇ
ਰਥ ਕੇ ਕਾਟਿ ਦੋਊ ਚਕ ਡਾਰੇ ॥
ਅਤੇ ਰਥ ਦੇ ਦੋਵੇਂ ਚਕ (ਪਹੀਏ) ਕਟ ਦਿੱਤੇ।
ਨਾਥ ਧੁਜਾ ਕਟਿ ਭੂਮਿ ਗਿਰਾਈ ॥
ਪਤੀ ਦੇ ਝੰਡੇ ਨੂੰ ਕਟ ਕੇ ਧਰਤੀ ਉਤੇ ਸੁਟ ਦਿੱਤਾ
ਸੂਤਿ ਦਿਯਾ ਜਮਲੋਕ ਪਠਾਈ ॥੯੭॥
She cut off the husbands flag and threw it on the ground and sent the chariot-driver to the hell as well.(97)
ਅਤੇ ਰਥਵਾਨ ਨੂੰ ਯਮ ਲੋਕ ਵਿਚ ਭੇਜ ਦਿੱਤਾ ॥੯੭॥
ਸੁਭਟ ਸਿੰਘ ਕਹ ਪੁਨਿ ਸਰ ਮਾਰਿਯੋ ॥
ਫਿਰ ਸੁਭਟ ਸਿੰਘ ਨੂੰ ਤੀਰ ਮਾਰਿਆ
ਮੂਰਛਿਤ ਕਰਿ ਪ੍ਰਿਥਵੀ ਪਰ ਡਾਰਿਯੋ ॥
ਅਤੇ (ਉਸ ਨੂੰ) ਬੇਹੋਸ਼ ਕਰ ਕੇ ਧਰਤੀ ਉਤੇ ਸੁਟ ਦਿੱਤਾ।
ਬਿਨੁ ਸੁਧਿ ਭਏ ਤਾਹਿ ਲਖ ਲੀਨੋ ॥
ਜਦੋਂ ਉਸ ਨੂੰ ਬੇਹੋਸ਼ ਹੋਇਆ ਵੇਖਿਆ
ਆਪੁ ਬੇਖਿ ਤਿਹ ਤ੍ਰਿਯ ਕੋ ਕੀਨੋ ॥੯੮॥
Then she hit Subhat Singh with an arrow and made him to faint and disguised herself as his wife.(98)
ਤਾਂ ਉਸ ਨੇ ਆਪ ਇਸਤਰੀ ਦਾ ਰੂਪ ਧਾਰਨ ਕੀਤਾ ॥੯੮॥
ਰਥ ਤੇ ਉਤਰਿ ਬਾਰਿ ਲੈ ਆਈ ॥
ਰਥ ਤੋਂ ਉਤਰ ਕੇ ਪਾਣੀ ਲੈ ਆਈ
ਕਾਨ ਲਾਗ ਕਰਿ ਬਾਤ ਸੁਨਾਈ ॥
She climbed down the chariot and brought water and said in his ears
ਅਤੇ ਕੰਨਾਂ ਦੇ ਨੇੜੇ ਹੋ ਕੇ ਕਿਹਾ,
ਸੁਨੋ ਨਾਥ ਮੈ ਤ੍ਰਿਯ ਤਿਹਾਰੀ ॥
ਹੇ ਨਾਥ! ਸੁਣੋ, ਮੈਂ ਤੁਹਾਡੀ ਪਤਨੀ ਹਾਂ।
ਤੁਮ ਕੋ ਜੋ ਪ੍ਰਾਨਨ ਤੇ ਪ︀ਯਾਰੀ ॥੯੯॥
‘Listen my Master, I am your wife, and love you more than my life.’(99)
ਤੁਹਾਨੂੰ ਜੋ ਪ੍ਰਾਣਾਂ ਤੋਂ ਪਿਆਰੀ ਹੈ ॥੯੯॥