ਦੋਹਰਾ ॥
ਦੋਹਰਾ:
ਪ੍ਰੇਤ ਨਚਹਿ ਜੁਗਨਿ ਹਸਹਿ ਜੰਬੁਕ ਗੀਧ ਫਿਰਾਹਿ ॥
ਪ੍ਰੇਤ ਨਚ ਰਹੇ ਸਨ, ਜੋਗਣਾਂ ਹਸ ਰਹੀਆਂ ਸਨ ਅਤੇ ਗਿਦੜ ਅਤੇ ਗਿਰਝਾਂ ਫਿਰ ਰਹੀਆਂ ਸਨ।
ਨਿਸਿ ਸਿਗਰੀ ਮੁਰਛਿਤ ਰਹੇ ਦੁਹੂੰ ਰਹੀ ਸੁਧਿ ਨਾਹਿ ॥੯੪॥
ਉਹ ਦੋਵੇਂ ਸਾਰੀ ਰਾਤ ਬੇਹੋਸ਼ ਰਹੇ ਅਤੇ ਕੋਈ ਸੁਧ ਨਾ ਰਹੀ ॥੯੪॥
ਪ੍ਰਾਚੀ ਦਿਸਿ ਰਵਿ ਪ੍ਰਗਟਿਯਾ ਭਈ ਚੰਦ੍ਰ ਕੀ ਹਾਨ ॥
ਪੂਰਬ ਦਿਸ਼ਾ ਵਿਚ ਸੂਰਜ ਪ੍ਰਗਟ ਹੋਇਆ ਅਤੇ ਚੰਦ੍ਰਮਾ ਛਿਪ ਗਿਆ।
ਪੁਨਿ ਪਤਿ ਤ੍ਰਿਯ ਰਨ ਕੋ ਉਠੇ ਅਧਿਕ ਕੋਪ ਮਨ ਠਾਨਿ ॥੯੫॥
ਫਿਰ ਪਤੀ ਅਤੇ ਇਸਤਰੀ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਯੁੱਧ ਕਰਨ ਲਈ ਉਠੇ ॥੯੫॥