ਚੌਪਈ ॥
ਚੌਪਈ:
ਲਗੇ ਬ੍ਰਿਨਨ ਕੇ ਘਾਇਲ ਭਏ ॥
ਉਹ ਜ਼ਖ਼ਮਾਂ ਦੇ ਲਗਣ ਨਾਲ ਘਾਇਲ ਹੋ ਗਏ
ਅਤਿ ਲਰਿ ਅਧਿਕ ਸ੍ਰਮਤ ਹ੍ਵੈ ਗਏ ॥
ਅਤੇ ਬਹੁਤ ਅਧਿਕ ਲੜਾਈ ਕਰ ਕੇ ਥਕ ਗਏ।
ਆਹਵ ਬਿਖੈ ਗਿਰੇ ਬਿਸੰਭਾਰੀ ॥
(ਦੋਵੇਂ) ਯੁੱਧ-ਭੂਮੀ ਵਿਚ ਬੇਸੁਧ ਹੋ ਕੇ ਡਿਗ ਪਏ,
ਕਰ ਤੇ ਕਿਨਹੂੰ ਕ੍ਰਿਪਾਨ ਨ ਡਾਰੀ ॥੯੩॥
ਪਰ ਹੱਥ ਵਿਚੋਂ ਕਿਸੇ ਨੇ ਵੀ ਕ੍ਰਿਪਾਨ ਨਾ ਛਡੀ ॥੯੩॥