ਤੋਟਕ

TOTAK STANZA

ਤੋਟਕ:

ਇਨ ਬੀਰਨ ਕੀ ਜਬ ਜੀਤ ਭਈ ਦੁਹਿਤਾ ਤਬ ਭੂਪ ਕੀ ਛੀਨ ਲਈ

When these warriors became victorious, they snatched away the daughter of the king

ਇਨ੍ਹਾਂ (ਛੇ) ਯੁੱਧ-ਵੀਰਾਂ ਦੀ ਜਦ ਜਿਤ ਹੋਈ, ਤਦ (ਇਨ੍ਹਾਂ ਨੇ) ਰਾਜੇ ਦੀ ਪੁੱਤਰੀ ਖੋਹ ਲਈ।

ਸੋਊ ਛੀਨ ਕੈ ਮੰਦਿਰ ਆਨਿ ਧਰੀ ਦੁਬਿਧਾ ਮਨ ਕੀ ਸਭ ਦੂਰਿ ਕਰੀ ॥੨੨੯੭॥

They fought her home again and in this way they cast off their perplexity.2297.

ਉਸ ਨੂੰ ਖੋਹ ਕੇ ਮਹੱਲ ਵਿਚ ਆਣ ਟਿਕਾਈ ਅਤੇ ਮਨ ਦੀ ਸਾਰੀ ਦੁਬਿਧਾ ਦੂਰ ਕਰ ਦਿੱਤੀ ॥੨੨੯੭॥