ਗਜਪੁਰ ਕੇ ਰਾਜਾ ਕੀ ਦੁਹਿਤਾ ਸਾਬ ਬਰੀ

Now begins the description of marriage of saber Bari, the daughter of the king of Gajpur

ਗਜਪੁਰ ਦੇ ਰਾਜਾ ਦੀ ਪੁੱਤਰੀ ਸਾਂਬਰ (ਸਾਂਬ) ਨੇ ਵਰੀ:

ਸਵੈਯਾ

SWAYYA

ਸਵੈਯਾ:

ਬੀਰ ਗਜਪੁਰ ਕੇ ਰੁਚਿ ਸੋ ਦੁਹਿਤਾ ਕੋ ਦ੍ਰੁਜੋਧਨ ਬ︀ਯਾਹ ਰਚਾਯੋ

ਗਜਪੁਰ ਦੇ ਸੂਰਵੀਰ ਰਾਜੇ ਦੀ ਪੁੱਤਰੀ ਦਾ ਵਿਆਹ ਦੁਰਯੋਧਨ ਨੇ ਰੁਚੀ ਪੂਰਵਕ ਰਚਾ ਦਿੱਤਾ।

ਭੂਪ ਜਿਤੇ ਭੂਅ ਮੰਡਲ ਕੇ ਤਿਨ ਕਉਤੁਕ ਹੇਰਬੇ ਕਾਜ ਬੁਲਾਯੋ

Duryodhana decided to marry the daughter of the king of Gajpur and called all the kings of the world to see the spectacle of marriage

ਜਿਤਨੇ ਵੀ ਧਰਤੀ ਉਤੇ ਰਾਜੇ ਸਨ, ਉਨ੍ਹਾਂ ਨੂੰ (ਵਿਆਹ ਦਾ) ਕੌਤਕ ਵਿਖਾਉਣ ਲਈ ਬੁਲਾ ਲਿਆ।

ਅੰਧ ਕੇ ਪੂਤਹਿ ਬ︀ਯਾਹ ਰਚਿਯੋ ਸੋ ਸੁ ਤਾਹੀ ਕੋ ਦੁਆਰਵਤੀ ਸੁਨਿ ਪਾਯੋ

This news reached Dwarka that the son of Dhritrashtra has decided to marry the king’s daughter

ਅੰਨ੍ਹੇ (ਧ੍ਰਿਤਰਾਸ਼ਟਰ) ਦੇ ਪੁੱਤਰ ਨੇ ਵਿਆਹ ਰਚਿਆ ਹੈ, ਉਸ ਦੀ (ਖ਼ਬਰ) ਦੁਆਰਿਕਾ ਵਿਚ ਵੀ ਸੁਣੀ ਗਈ।

ਸਾਬ ਹੁਤੋ ਇਕ ਕਾਨ੍ਰਹ ਕੋ ਬਾਲਕ ਜਾਬਵਤੀ ਹੂ ਤੇ ਸੋ ਚਲਿ ਆਯੋ ॥੨੨੮੯॥

A son of Krishna named Samb went there form the abode of his mother Jambwati.2289.

ਜਾਂਬਵਤੀ ਤੋਂ ਕ੍ਰਿਸ਼ਨ ਦਾ ਇਕ ਬਾਲਕ 'ਸਾਂਬ' ਸੀ, ਉਹ ਵੀ ਚਲ ਕੇ (ਉਥੇ ਆ ਗਿਆ) ॥੨੨੮੯॥

ਗਹਿ ਕੈ ਬਹੀਯਾ ਪੁਨਿ ਭੂਪ ਸੁਤਾ ਹੂ ਕੀ ਸ︀ਯੰਦਨ ਭੀਤਰ ਡਾਰਿ ਸਿਧਾਰਿਯੋ

Samb caught hold of the arm of the king’s daughter and put her in his chariot

ਫਿਰ ਉਸ ਨੇ ਰਾਜੇ ਦੀ ਪੁੱਤਰੀ ਦੀ ਬਾਂਹ ਪਕੜ ਕੇ ਰਥ ਉਤੇ ਚੜ੍ਹਾ ਲਿਆ।

ਜੋ ਭਟ ਤਾਹਿ ਸਹਾਇ ਕੇ ਕਾਜ ਲਰਿਯੋ ਸੋਊ ਏਕ ਹੀ ਬਾਨ ਸੋ ਮਾਰਿਯੋ

He killed with a single arrow the warriors, who were there for her support

ਜੋ ਕੋਈ ਸ਼ੂਰਵੀਰ ਉਸ ਦੀ ਮੱਦਦ ਲਈ ਲੜਿਆ, ਉਸ ਨੂੰ ਇਕ ਹੀ ਬਾਣ ਨਾਲ ਮਾਰ ਦਿੱਤਾ।

ਧਾਇ ਪਰੇ ਛਿ ਰਥੀ ਮਿਲਿ ਕੈ ਸੁ ਘਨੋ ਦਲੁ ਲੈ ਜਬ ਭੂਪ ਪਚਾਰਿਯੋ

ਜਦ ਰਾਜੇ ਨੇ ਵੰਗਾਰਿਆ ਤਾਂ ਰਥ-ਦਲ ਵਾਲੇ ਛੇ ਸ਼ੂਰਵੀਰ ਬਹੁਤ ਸਾਰੀ ਸੈਨਾ ਲੈ ਕੇ ਧਾ ਕੇ ਪੈ ਗਏ।

ਜੁਧੁ ਭਯੋ ਤਿਹ ਠਉਰ ਘਨੋ ਸੋਊ ਯੌ ਮੁਖ ਤੇ ਕਬਿ ਸ︀ਯਾਮ ਉਚਾਰਿਯੋ ॥੨੨੯੦॥

When the king challenged, then six chariot-riders together fell upon him and there a dreadful war ensued.2290.

ਕਵੀ ਸ਼ਿਆਮ ਕਹਿੰਦੇ ਹਨ, ਉਸ ਥਾਂ ਤੇ ਬਹੁਤ ਭਿਆਨਕ ਯੁੱਧ ਹੋਇਆ ॥੨੨੯੦॥

ਪਾਰਥ ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀ ਸੁਤ ਕੋਪ ਭਰਿਯੋ ਮਨ ਮੈ

Arjuna, Bhisma, Drona, Kripacharya etc. were filled with anger

ਅਰਜਨ, ਭੀਸ਼ਮ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ ਅਤੇ ਕ੍ਰਿਪੀ ਦਾ ਪੁੱਤਰ (ਅਸ਼੍ਵਸਥਾਮਾ) ਨੇ (ਆਪਣੇ) ਮਨ ਵਿਚ ਕ੍ਰੋਧ ਭਰ ਲਿਆ।

ਅਰੁ ਅਉਰ ਸੁ ਕਰਨ ਚਲਿਯੋ ਰਿਸ ਸੋਅ ਕਰੋਧ ਰੁ ਕਉਚ ਤਬੈ ਤਨ ਮੈ

Karan also went wearing his very strong armour

ਅਤੇ ਹੋਰ 'ਕਰਨ' (ਵੀ ਉਨ੍ਹਾਂ ਨਾਲ) ਚਲਿਆ ਜੋ ਕ੍ਰੋਧ ਕਰ ਕੇ ਰੋਸ ਦਾ ਰੂਪ ਹੋ ਰਿਹਾ ਸੀ ਅਤੇ ਉਸ ਨੇ ਸ਼ਰੀਰ ਉਤੇ ਕਵਚ (ਧਾਰਨ ਕੀਤਾ ਹੋਇਆ ਸੀ)।

ਛਬਿ ਪਾਵਤ ਭਯੋ ਕਬਿ ਸ︀ਯਾਮ ਭਨੈ ਸੋਊ ਯੌ ਇਨ ਸੂਰਨ ਕੇ ਗਨ ਮੈ

ਕਵੀ ਸ਼ਿਆਮ ਕਹਿੰਦੇ ਹਨ, ਉਹ ਇਨ੍ਹਾਂ ਸੂਰਮਿਆ ਦੇ ਝੁੰਡ ਵਿਚ ਇੰਜ ਸ਼ੋਭਾ ਪਾ ਰਿਹਾ ਸੀ

ਜਿਮ ਸੂਰਜ ਸੋਭਤ ਦਿਵਤਨ ਮੈ ਇਹ ਸੋ ਛਬਿ ਪਾਵਤ ਭਯੋ ਰਨ ਮੈ ॥੨੨੯੧॥

He looked splendid among these warriors and it seemed that he was like Surya amongst gods.2291

ਜਿਵੇਂ ਸੂਰਜ ਦੇਵਤਿਆਂ ਵਿਚ ਸ਼ੋਭਦਾ ਹੈ, ਇਹ ਉਸੇ ਤਰ੍ਹਾਂ ਹੀ ਸ਼ੋਭਾ ਰਣ-ਭੂਮੀ ਵਿਚ ਪਾ ਰਿਹਾ ਸੀ ॥੨੨੯੧॥

ਜੰਗ ਭਯੋ ਜਿਹ ਠਉਰ ਨਿਸੰਗ ਸੁ ਛੂਟਤ ਭੇ ਦੁਹੂ ਓਰ ਤੇ ਭਾਲੇ

A dreadful war was fought there, the lances and spears struck form both sides

ਜਿਥੇ ਨਿਸੰਗ ਹੋ ਕੇ ਯੁੱਧ ਹੋ ਰਿਹਾ ਸੀ, ਉਥੇ ਦੋਹਾਂ ਪਾਸਿਆਂ ਤੋਂ ਭਾਲੇ ਚਲ ਰਹੇ ਸਨ।

ਘਾਇਲ ਲਾਗ ਭਜੇ ਭਟ ਯੌ ਮਨੋ ਖਾਇ ਚਲੇ ਗ੍ਰਿਹ ਕੇ ਸੁ ਨਿਵਾਲੇ

The warriors, getting wounded were running like those going home for meals

ਘਾਓ ਲਗਣ ਨਾਲ ਸੂਰਮੇ ਇਸ ਤਰ੍ਹਾਂ ਭਜੀ ਜਾਂਦੇ ਸਨ, ਮਾਨੋ ਘਰ ਤੋਂ ਨਿਵਾਲੇ (ਗਰਾਹੀਆਂ) ਖਾ ਕੇ ਚਲੇ ਗਏ ਹੋਣ।

ਬੀਰ ਫਿਰੈ ਅਤਿ ਘੂਮਤਿ ਹੀ ਸੁ ਮਨੋ ਅਤਿ ਪੀ ਮਦਰਾ ਮਤਵਾਲੇ

All the warriors appeared like the intoxicated persons roaring after drinking wine

ਸੂਰਮੇ ਬਹੁਤ ਘੁੰਮਦੇ ਫਿਰਦੇ ਸਨ, ਮਾਨੋ ਬਹੁਤੀ ਸ਼ਰਾਬ ਪੀ ਕੇ ਮਤਵਾਲੇ ਹੋ ਗਏ ਹੋਣ।

ਬਾਸਨ ਤੇ ਧਨੁ ਅਉਰ ਨਿਖੰਗ ਫਿਰੈ ਰਨ ਬੀਚ ਖਤੰਗ ਪਿਆਲੇ ॥੨੨੯੨॥

The bows and arrows were their vessels and lances their cups.2292.

ਧਨੁਸ਼ ਅਤੇ ਬਾਣ (ਸ਼ਰਾਬ ਦੇ) ਬਰਤਨ ਹਨ ਅਤੇ ਰਣ-ਭੂਮੀ ਵਿਚ ਚਲ ਰਹੇ ਤੀਰ, (ਸ਼ਰਾਬ ਦੇ) ਪਿਆਲੇ ਹਨ ॥੨੨੯੨॥

ਸਾਬ ਸਰਾਸਨ ਲੈ ਕਰ ਮੈ ਬਹੁ ਬੀਰ ਹਨੇ ਤਿਹ ਠਉਰ ਕਰਾਰੇ

Samb, taking his bow in his hand, killed many warriors

ਸਾਂਬ ਨੇ ਹੱਥ ਵਿਚ ਧਨੁਸ਼ ਲੈ ਕੇ ਉਸ ਥਾਂ ਤੇ ਬਹੁਤ ਤਕੜੇ ਸੂਰਮੇ ਮਾਰ ਦਿੱਤੇ।

ਏਕਨ ਕੇ ਬਿਬ ਪਾਗ ਕਟੇ ਅਰੁ ਏਕਨ ਕੇ ਸਿਰ ਹੀ ਕਟਿ ਡਾਰੇ

He knocked down the turbans and heads of many

ਇਕਨਾਂ ਦੇ ਦੋਵੇਂ ਪੈਰ ਕਟੇ ਗਏ ਅਤੇ ਇਕਨਾਂ ਦੇ ਸਿਰ ਹੀ ਕਟ ਦਿੱਤੇ।

ਅਉਰ ਨਿਹਾਰਿ ਭਜੇ ਭਟ ਯੌ ਉਪਮਾ ਤਿਨ ਕੀ ਕਬਿ ਸ︀ਯਾਮ ਉਚਾਰੇ

ਹੋਰ ਭਜੇ ਜਾਂਦੇ ਜੋ ਸੂਰਮੇ ਦਿਸ ਰਹੇ ਹਨ, ਉਨ੍ਹਾਂ ਦੀ ਉਪਮਾ ਕਵੀ ਸ਼ਿਆਮ ਇਸ ਤਰ੍ਹਾਂ ਉਚਾਰਦੇ ਹਨ,

ਸਾਧ ਕੀ ਸੰਗਤਿ ਪਾਇ ਮਨੋ ਜਨ ਪੁੰਨਿ ਕੇ ਅਗ੍ਰਜ ਪਾਪ ਪਧਾਰੇ ॥੨੨੯੩॥

Many warriors seeing this fled away like the sin before the virtue of the saintly company.2293.

ਮਾਨੋ ਸਾਧੂ ਦੀ ਸੰਗਤ ਪ੍ਰਾਪਤ ਕਰਨ ਦੇ ਪੁੰਨ ਅਗੇ ਪਾਪ ਭਜੀ ਜਾਂਦੇ ਹੋਣ ॥੨੨੯੩॥

ਏਕਨ ਕੀ ਦਈ ਕਾਟ ਭੁਜਾ ਅਰੁ ਏਕਨ ਕੈ ਕਰ ਹੀ ਕਟਿ ਡਾਰੇ

Someone’s arms and someone’s hands were cut down

ਇਕਨਾਂ ਦੀਆਂ ਭੁਜਾਵਾਂ ਕਟ ਦਿੱਤੀਆਂ ਹਨ ਅਤੇ ਇਕਨਾਂ ਦੇ ਹੱਥ ਹੀ ਵਢ ਸੁਟੇ ਹਨ।

ਏਕ ਕਟੈ ਅਧ ਬੀਚਹੁ ਤੇ ਰਥ ਕਾਟਿ ਰਥੀ ਬਿਰਥੀ ਕਰਿ ਮਾਰੇ

Many were cut into two halves from the middle and many were deprived of their chariots by shattering them

ਇਕਨਾਂ ਨੂੰ ਅੱਧ ਵਿਚੋਂ ਕਟ ਦਿੱਤਾ ਹੈ ਅਤੇ ਰਥਾਂ ਨੂੰ ਕਟ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਕੇ ਮਾਰ ਦਿੱਤਾ ਹੈ।

ਸੀਸ ਕਟੇ ਭਟ ਠਾਢੇ ਰਹੇ ਇਕ ਸ੍ਰੋਣ ਉਠਿਓ ਛਬਿ ਸ︀ਯਾਮ ਉਚਾਰੇ

The warriors whose heads were chopped, were standing and from their trunk,

ਇਕਨਾਂ ਦੇ ਸਿਰ ਕਟੇ ਗਏ ਹਨ, (ਪਰ ਉਹ) ਸੂਰਮੇ (ਫਿਰ ਵੀ) ਖੜੋਤੇ ਹੋਏ ਹਨ। (ਉਨ੍ਹਾਂ ਦਾ) ਲਹੂ ਨਿਕਲ ਰਿਹਾ ਹੈ, ਉਸ ਦ੍ਰਿਸ਼ ਨੂੰ (ਕਵੀ) ਸ਼ਿਆਮ ਇਸ ਤਰ੍ਹਾਂ ਬਿਆਨ ਕਰਦੇ ਹਨ,

ਬੀਰਨ ਕੋ ਮਨੋ ਬਾਗ ਬਿਖੈ ਜਨੁ ਫੂਟੇ ਹੈ ਸੁ ਅਨੇਕ ਫੁਹਾਰੇ ॥੨੨੯੪॥

The blood was flowing like the cataracts leaping in the forests.2294.

ਮਾਨੋ ਸ਼ੂਰਵੀਰਾਂ ਦੇ ਬਾਗ਼ ਵਿਚ ਅਨੇਕ ਫ਼ਵਾਰੇ ਚਲ ਰਹੇ ਹੋਣ ॥੨੨੯੪॥

ਸ੍ਰੀ ਜਦੁਬੀਰ ਕੇ ਪੁਤ੍ਰ ਜਬੈ ਬਹੁ ਬੀਰ ਹਨੇ ਰਨ ਮੈ ਚਹਿ ਕੈ

ਜਦੋਂ ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ ਰਣ-ਭੂਮੀ ਵਿਚ ਮਨ ਦੀ ਚਾਹਨਾ ਅਨੁਸਾਰ ਬਹੁਤ ਸਾਰੇ ਯੋਧੇ ਮਾਰ ਦਿੱਤੇ।

ਇਕ ਭਾਜ ਗਏ ਮੁਰੇ ਬਹੁਰੋ ਇਕ ਘਾਇਲ ਆਇ ਪਰੇ ਸਹਿਕੈ

When the son of Krishna in this way killed many warriors, then many other ran away and many writhed, being wounded

(ਕਈ) ਇਕ ਭਜ ਗਏ ਅਤੇ ਫਿਰ ਨਾ ਮੁੜੇ; (ਕਈ) ਇਕ ਘਾਇਲ ਹੋ ਕੇ ਸਹਿਕਦੇ ਪਏ ਹਨ।

ਬਹੁ ਹੁਇ ਕੈ ਨਿਰਾਯੁਧ ਹ੍ਵੈ ਇਹ ਕੈ ਹਮ ਰਾਖਹੁ ਪਾਇ ਪਰੇ ਕਹਿ ਕੈ

Many of them deprived of their weapons, catching hold of the feet,

ਬਹੁਤੇ ਹਥਿਆਰਾਂ ਤੋਂ ਬਿਨਾ ਹੋ ਕੇ, ਇਹ ਕਹਿ ਕੇ ਪੈਰੀਂ ਪੈ ਗਏ ਹਨ ਕਿ 'ਸਾਨੂੰ ਰਖ ਲੌ'।

ਇਕ ਠਾਢੇ ਭਏ ਘਿਘਿਯਾਤ ਬਲੀ ਤ੍ਰਿਨ ਕੋ ਦੁਹੂ ਦਾਤਨ ਮੈ ਗਹਿ ਕੈ ॥੨੨੯੫॥

Begged for protection and many warriors, holding the blades of grass in their teeth stood imploring humbly.2295.

(ਕਈ) ਇਕ ਦੰਦਾਂ ਵਿਚ ਘਾਹ ਲੈ ਕੇ ਤਰਲੇ ਕਰਦੇ ਹੋਏ ਖੜੋਤੇ ਹਨ ॥੨੨੯੫॥

ਜੁਧੁ ਕੀਯੋ ਸੁਤ ਕਾਨ੍ਰਹ ਇਤੋ ਨਹਿ ਹੁਇ ਹੈ ਕਬੈ ਕਿਨ ਹੂ ਨਹੀ ਕੀਨੋ

The son of Krishna waged a unique war

ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ ਇਤਨਾ (ਤਕੜਾ) ਯੁੱਧ ਕੀਤਾ ਜਿਤਨਾ ਅਜੇ ਤਕ ਨਾ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਕਦੀ ਕੀਤਾ ਹੈ।

ਦ੍ਵੈ ਘਟਿ ਆਠ ਰਥੀ ਬਲਵੰਤ ਤਿਨੋ ਹੂ ਤੇ ਏਕ ਬਲੀ ਨਹੀ ਹੀਨੋ

He was not at all inferior in strength to the six chariot-riders in any way,

ਜੋ ਛੇ ਮਹਾਨ ਯੋਧੇ (ਉਸ ਨਾਲ ਲੜਨ ਲਈ ਆਏ ਸਨ) ਉਨ੍ਹਾਂ ਵਿਚੋਂ ਇਕ ਵੀ ਬਲ ਵਿਚ ਘਟ ਨਹੀਂ ਹੈ।

ਸੋ ਮਿਲਿ ਕੈ ਕਰਿ ਕੋਪ ਪਰੇ ਸੁਤ ਕਾਨ੍ਰਹ ਕੇ ਊਪਰ ਜਾਨ ਦੀਨੋ

But they also together in their fury fell upon Samb, the son of Krishnal

ਉਹ (ਸਾਰੇ) ਮਿਲ ਕੇ ਅਤੇ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਪੁੱਤਰ ਉਪਰ ਆ ਪਏ ਅਤੇ ਜਾਣ ਨਾ ਦਿੱਤਾ।

ਰੋਸ ਬਢਾਇ ਮਚਾਇ ਕੈ ਮਾਰਿ ਹੰਕਾਰ ਕੈ ਕੇਸਨ ਤੇ ਗਹਿ ਲੀਨੋ ॥੨੨੯੬॥

Getting infuriated and challenging and fighting with Samb, they caught him by his hair.2296.

ਕ੍ਰੋਧ ਨੂੰ ਵਧਾ ਕੇ ਅਤੇ ਯੁੱਧ ਮਚਾ ਕੇ ਲਲਕਾਰਦੇ ਹੋਇਆਂ ਨੇ (ਸਾਂਬ ਨੂੰ) ਕੇਸਾਂ ਤੋਂ ਪਕੜ ਲਿਆ ॥੨੨੯੬॥