ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥
Kabeer, peace does not come in this world by making lots of friends.
ਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ। ਏਂਹ ਜੁਗਿ = ਇਹ ਮਨੁੱਖਾ ਜਨਮ ਵਿਚ, ਇਹ ਮਨੁੱਖਾ ਜਨਮ ਪਾ ਕੇ। ਕਰਹਿ ਜੁ = ਤੂੰ ਜੋ ਬਣਾ ਰਿਹਾ ਹੈਂ। ਬਹੁਤੈ ਮੀਤ = (ਕਿਤੇ ਪੁਤ੍ਰ, ਕਿਤੇ ਇਸਤ੍ਰੀ, ਕਿਤੇ ਧਨ, ਕਿਤੇ ਰਾਜ-ਭਾਗ ਆਦਿਕ) ਕਈ ਯਾਰ।
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
Those who keep their consciousness focused on the One Lord shall find eternal peace. ||21||
ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥ ਏਕ ਸਿਉ = ਇੱਕ ਪਰਮਾਤਮਾ ਨਾਲ। ਰਾਖਹਿ = ਜੋੜ ਰੱਖਦੇ ਹਨ। ਤੇ = ਉਹ ਬੰਦੇ ॥੨੧॥