ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥
Kabeer, Maya is the thief, which breaks in and plunders the store.
ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ। ਚੋਰਟੀ = (ਲਫ਼ਜ਼ 'ਚੋਰ' ਤੋਂ 'ਚੋਰਟਾ' ਅਲਪਾਰਥਕ ਨਾਂਵ ਪੁਲਿੰਗ ਹੈ, 'ਚੋਰਟੀ' ਇਸ ਦਾ ਇਸਤ੍ਰੀਲਿੰਗ ਹੈ) ਚੰਦਰੀ ਜਿਹੀ, ਚੋਰ, ਠਗਣੀ, ਮੋਮੋ-ਠਗਣੀ। ਮੁਸਿ = ਠੱਗ ਕੇ। ਮੁਸਿ ਮੁਸਿ = ਸਦਾ ਠੱਗ ਠੱਗ ਕੇ। ਲਾਵੈ ਹਾਟਿ = ਹੱਟੀ ਸਜਾਂਦੀ ਹੈ।
ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥
Only Kabeer is not plundered; he has cut her into twelve pieces. ||20||
ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥ ਨਾ ਮੁਸੈ = ਨਹੀਂ ਠੱਗਿਆ ਜਾਂਦਾ। ਜਿਨਿ = ਜਿਸ ਨੇ। ਬਾਰਹ ਬਾਟ = ਬਾਰਾਂ ਟੋਟੇ, ਬਾਰਾਂ ਵੰਡੀਆਂ ॥੨੦॥