ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥
The Lord feeds and sustains all living beings; He blesses them gifts of restful peace and fine clothes.
ਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ। ਭਰਣ ਪੋਖਣ = ਪਾਲਣ-ਪੋਸਣ। ਬਿਸ੍ਰਾਮ = ਟਿਕਾਣਾ, ਸਹਾਰਾ। ਛਾਦਨ = ਕੱਪੜਾ (छादनं = clothing)।
ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ ॥
He created the jewel of human life, with all its cleverness and intelligence.
ਸਮਰੱਥ ਚੇਤਨ-ਸਰੂਪ ਪਰਮਾਤਮਾ (ਹੀ ਜੀਵਾਂ ਨੂੰ) ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ। ਸ੍ਰਿਜੰਤ = ਪੈਦਾ ਕਰਦਾ ਹੈ (सृज् = to create)। ਚਤੁਰ = ਸਿਆਣਾ, ਸਮਰੱਥ। ਚੇਤਨਹ = ਸਜਿੰਦ, ਸਭ ਕੁਝ ਅਨੁਭਵ ਕਰ ਸਕਣ ਵਾਲਾ (चित् = to perceive)।
ਵਰਤੰਤਿ ਸੁਖ ਆਨੰਦ ਪ੍ਰਸਾਦਹ ॥ ਸਿਮਰੰਤ ਨਾਨਕ ਹਰਿ ਹਰਿ ਹਰੇ ॥ ਅਨਿਤੵ ਰਚਨਾ ਨਿਰਮੋਹ ਤੇ ॥੨੩॥
By His Grace, mortals abide in peace and bliss. O Nanak, meditating in remembrance on the Lord, Har, Har, Haray, The mortal is released from attachment to the world. ||23||
ਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ। ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ, ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ ॥੨੩॥ ਪ੍ਰਸਾਦਹ = ਕਿਰਪਾ ਨਾਲ। ਅਨਿਤ੍ਯ੍ਯ = ਨਾਹ ਨਿੱਤ ਰਹਿਣ ਵਾਲਾ। ਨਿਰਮੋਹ = ਮੋਹ ਤੋਂ ਬਚੇ ਹੋਏ। ਤੇ = ਉਹ ਮਨੁੱਖ ॥੨੩॥