ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ

I have no power; I do not serve You, and I do not love You, O Supreme Sublime Lord God.

ਹੇ ਪਰਮ ਉੱਤਮ ਅਕਾਲ ਪੁਰਖ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ। ਸਮਰਥੰ = ਸਮਰਥਾ, ਤਾਕਤ। ਪੁਰਖੋਤਮੰ = ਉੱਤਮ ਪੁਰਖ, ਪਰਮਾਤਮਾ।

ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥

By Your Grace, Nanak meditates on the Naam, the Name of the Merciful Lord, Har, Har. ||22||

ਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ ॥੨੨॥ ਤਵ = ਤੇਰੀ (तव)। ਪ੍ਰਸਾਦਿ = ਕਿਰਪਾ ਨਾਲ (प्रसादेन)। ਗੁਰੰ = ਸਭ ਤੋਂ ਵੱਡਾ ॥੨੨॥