ਚੌਪਈ

Chaupaee

ਚੌਪਈ:

ਰੈਨਿ ਦਿਵਸ ਤਾ ਸੋ ਰਤਿ ਮਾਨੈ

(ਸਸਿਯਾ ਵੀ) ਰਾਤ ਦਿਨ ਉਸ ਨਾਲ ਪ੍ਰੇਮ-ਕੀੜਾ ਕਰਦੀ ਸੀ

ਪ੍ਰਾਨਨ ਤੇ ਪ︀ਯਾਰੋ ਪਹਿਚਾਨੈ

Day and night, she would enjoy with him and appraised him much more than her own life.

ਅਤੇ ਪ੍ਰਾਣਾਂ ਤੋਂ ਪਿਆਰਾ ਸਮਝਦੀ ਸੀ।

ਲਾਗੀ ਰਹਤ ਤਵਨ ਕੇ ਉਰ ਸੋ

(ਹਰ ਵੇਲੇ) ਉਸ ਦੀ ਛਾਤੀ ਨਾਲ ਲਗੀ ਰਹਿੰਦੀ

ਜੈਸੋ ਭਾਤਿ ਮਾਖਿਕਾ ਗੁਰ ਸੋ ॥੨੨॥

She would remain bonded with him, the way flies remain stuck in the sugar-jaggery-balls.(22)

ਜਿਸ ਤਰ੍ਹਾਂ ਮੱਖੀ ਗੁੜ ਨਾਲ (ਚਿਪਕੀ) ਰਹਿੰਦੀ ਹੈ ॥੨੨॥