ਸਵੈਯਾ ॥
Savaiyya
ਸਵੈਯਾ:
ਲਾਲ ਕੋ ਖ︀ਯਾਲ ਅਨੂਪਮ ਹੇਰਿ ਸੁ ਰੀਝ ਰਹੀ ਅਬਲਾ ਮਨ ਮਾਹੀ ॥
Her lover in her mind, she would feel satiated.
ਪ੍ਰੀਤਮ ਦੇ ਅਨੂਪਮ ਖ਼ਿਆਲ ਦੇ ਆਣ ਨਾਲ ਹੀ ਉਹ ਇਸਤਰੀ ਮਨ ਵਿਚ ਰੀਝ ਜਾਂਦੀ।
ਛੈਲਨਿ ਛੈਲ ਛਕੇ ਰਸ ਸੋ ਦੋਊ ਹੇਰਿ ਤਿਨੇ ਮਨ ਮੈ ਬਲਿ ਜਾਹੀ ॥
Watching her affection, all, the young and the old, would admire her.
ਉਹ ਦੋਵੇਂ ਇਸਤਰੀ ਅਤੇ ਪੁਰਸ਼ ਪ੍ਰੇਮ ਰਸ ਵਿਚ ਲੀਨ ਰਹਿੰਦੇ (ਅਤੇ ਇਕ ਦੂਜੇ ਨੂੰ) ਵੇਖ ਕੇ ਬਲਿਹਾਰੇ ਜਾਂਦੇ।
ਕਾਮ ਕਸੀ ਸੁ ਸਸੀ ਸਸਿ ਸੀ ਛਬਿ ਮੀਤ ਸੋ ਨੈਨ ਮਿਲੇ ਮੁਸਕਾਹੀ ॥
Imbued in the passion of love, Sassi would grace him with smiles.
ਕਾਮ ਦੀ ਖਿਚੀ ਹੋਈ ਉਹ ਸੱਸੀ, ਜਿਸ ਦੀ ਚੰਦ੍ਰਮਾ ਵਰਗੀ ਚਮਕ ਹੈ, ਮਿਤਰ ਨਾਲ ਨ।ਣ ਮਿਲਣ ਤੇ ਹਸ ਪੈਂਦੀ।
ਯੌ ਡਹਕੀ ਬਹਕੀ ਛਬਿ ਯਾਰ ਪੀਯਾ ਹੂੰ ਕੋ ਪਾਇ ਪਤੀਜਤ ਨਾਹੀ ॥੨੩॥
She became so mad in fondness for him that she would not feel satiated.(23)
ਉਹ (ਸਸਿਯਾ) ਕਮਲੀ ਹੋਈ ਯਾਰ ਦੀ ਛਬੀ ਨੂੰ ਪ੍ਰਾਪਤ ਕਰ ਕੇ ਤ੍ਰਿਪਤ ਨਹੀਂ ਹੁੰਦੀ ॥੨੩॥