ਕਬਿਤੁ

Kabit

ਕਬਿੱਤ:

ਜੋਬਨ ਕੇ ਜੋਰ ਜੋਰਾਵਰੀ ਜਾਗੀ ਜਾਲਿਮ ਸੋ ਜਗ ਤੇ ਅਨ੍ਰਯਾਰੀਯੌ ਬਿਸਾਰੀ ਸੁਧਿ ਚੀਤ ਕੀ

With the power of youth, her passion was roused so much, That the brave-man, even, disregarded the performance of his good deeds.

ਜੋਬਨ ਦੇ ਜ਼ੋਰ ਨਾਲ ਜ਼ਬਰਦਸਤੀ ਪ੍ਰੀਤ ਜਾਗ ਪਈ ਹੈ (ਜੋ ਉਸ) ਜ਼ਾਲਮ (ਪੁੰਨੂੰ) ਨਾਲ ਜਗਤ ਤੋਂ ਨਿਆਰੀ ਹੈ, (ਜਿਸ ਕਰ ਕੇ) ਚਿਤ ਦੀ ਸੁੱਧ ਬੁੱਧ ਭੁਲ ਗਈ ਹੈ।

ਨਿਸਿ ਦਿਨ ਲਾਗਿਯੋ ਰਹਿਤ ਤਾ ਸੋ ਛਬਿ ਕੀ ਜ︀ਯੋਂ ਏਕੈ ਹ੍ਵੈ ਗਈ ਸੁ ਮਾਨੋ ਐਸੀ ਰਾਜਨੀਤ ਕੀ

Day and night, he drenched himself in her adoration, And it seemed that the sovereignty and love had become synonymous.

ਉਹ ਰਾਤ ਦਿਨ ਉਸ ਦੀ ਛਬੀ ਵਿਚ ਇੰਜ ਲੀਨ ਰਹਿੰਦੀ ਜਿਵੇਂ (ਰਾਜਾ) ਰਾਜਨੀਤੀ ਵਿਚ ਪੂਰੀ ਤਰ੍ਹਾਂ ਮਗਨ ਰਹਿ ਕੇ ਇਕਮਿਕ ਹੋ ਜਾਂਦਾ ਹੈ।

ਅਪਨੇ ਹੀ ਹਾਥਨ ਬਨਾਵਤ ਸਿੰਗਾਰ ਤਾ ਕੇ ਪਾਸ ਕੀ ਸਖੀ ਕੀਨ ਨੈਕ ਕੁ ਪ੍ਰਤੀਤ ਕੀ

Witbout the care of her friends and maids, he would, himself, do her make up,

ਉਸ (ਪੁੰਨੂੰ) ਦਾ ਸ਼ਿੰਗਾਰ ਆਪ ਹੀ ਕਰਦੀ ਅਤੇ ਨਾਲ ਦੀਆਂ ਸਖੀਆਂ ਦੀ ਜ਼ਰਾ ਲੋੜ ਨਾ ਸਮਝਦੀ।

ਅੰਗ ਲਪਟਾਇ ਮੁਖੁ ਚਾਪਿ ਬਲਿ ਜਾਇ ਤਾ ਕੇ ਐਸੋ ਹੀ ਪਿਯਾਰੀ ਜਾਨੈ ਪ੍ਰੀਤਮ ਸੋ ਪ੍ਰੀਤ ਕੀ ॥੨੪॥

He would cuddle her through his lips all over her body, And she would respond with great affection and love.(24)

ਸ਼ਰੀਰ ('ਅੰਗ') ਨਾਲ ਲਿਪਟੀ ਰਹਿੰਦੀ ਅਤੇ ਮੁਖ ਘੁਟ ਕੇ ਬਲਿਹਾਰੀ ਜਾਂਦੀ। ਇਸ ਤਰ੍ਹਾਂ ਦੀ ਪ੍ਰੀਤਮ ਨਾਲ ਪ੍ਰੀਤ ਕਰਨ ਉਹ ਪਿਆਰੀ ਜਾਣਦੀ ਸੀ ॥੨੪॥