ਮਾਰੂ ਸੋਲਹੇ ਮਹਲਾ

Maaroo, Solahas, Fifth Mehl:

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੰਗੀ ਜੋਗੀ ਨਾਰਿ ਲਪਟਾਣੀ

The body-bride is attached to the Yogi, the husband-soul.

(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਸੰਗੀ = ਸਾਥੀ, 'ਨਾਰਿ' ਦਾ ਸਾਥੀ, ਕਾਇਆਂ ਦਾ ਸਾਥੀ। ਜੋਗੀ = (ਅਸਲ ਵਿਚ) ਨਿਰਲੇਪ, ਵਿਰਕਤ (ਜੀਵਾਤਮਾ)। ਨਾਰਿ = ਇਸਤ੍ਰੀ, ਕਾਇਆਂ। ਲਪਟਾਣੀ = ਲਪਟੀ ਹੋਈ ਹੈ, ਚੰਬੜੀ ਹੋਈ ਹੈ।

ਉਰਝਿ ਰਹੀ ਰੰਗ ਰਸ ਮਾਣੀ

She is involved with him, enjoying pleasure and delights.

(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ। ਉਰਝਿ ਰਹੀ = (ਕਾਇਆਂ-ਇਸਤ੍ਰੀ ਜੀਵਾਤਮਾ ਜੋਗੀ ਨਾਲ) ਉਲਝੀ ਹੋਈ ਹੈ, ਉਸ ਨੂੰ ਆਪਣੇ ਮੋਹ ਵਿਚ ਫਸਾ ਰਹੀ ਹੈ।

ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥

As a consequence of past actions, they have come together, enjoying pleasurable play. ||1||

ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥ ਕਿਰਤ = ਪਿਛਲੇ ਕੀਤੇ ਕਰਮ। ਕਿਰਤ ਸੰਜੋਗੀ = ਕੀਤੇ ਕਰਮਾਂ ਦੇ ਸੰਜੋਗਾਂ ਨਾਲ। ਇਕਤ੍ਰਾ = ਇਕੱਠੇ। ਕਰਤੇ = ਕਰਦੇ ਹਨ ॥੧॥

ਜੋ ਪਿਰੁ ਕਰੈ ਸੁ ਧਨ ਤਤੁ ਮਾਨੈ

Whatever the husband does, the bride willingly accepts.

ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ। ਪਿਰੁ = (ਕਾਇਆਂ-ਇਸਤ੍ਰੀ ਦਾ) ਖਸਮ, ਜੀਵਾਤਮਾ। ਧਨ = ਇਸਤ੍ਰੀ, ਕਾਇਆਂ। ਤਤੁ = ਤੁਰਤ। ਮਾਨੇ = ਮੰਨਦੀ ਹੈ।

ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ

The husband adorns his bride, and keeps her with himself.

ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ। ਧਨਹਿ = ਕਾਇਆਂ-ਇਸਤ੍ਰੀ ਨੂੰ। ਸੀਗਾਰਿ = ਸਿੰਗਾਰ ਕੇ। ਸੰਗਾਨੈ = (ਆਪਣੇ) ਨਾਲ।

ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥

Joining together, they live in harmony day and night; the husband comforts his wife. ||2||

ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥ ਮਿਲਿ = ਮਿਲ ਕੇ। ਪ੍ਰਿਉ = ਜੀਵਾਤਮਾ-ਪਤੀ ॥੨॥

ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ

When the bride asks, the husband runs around in all sorts of ways.

ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ। ਮਾਗੈ = ਮੰਗਦੀ ਹੈ। ਬਹੁ ਬਿਧਿ = ਕਈ ਤਰ੍ਹਾਂ। ਧਾਵੈ = ਦੌੜਿਆ ਫਿਰਦਾ ਹੈ।

ਜੋ ਪਾਵੈ ਸੋ ਆਣਿ ਦਿਖਾਵੈ

Whatever he finds, he brings to show his bride.

ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ। ਪਾਵੈ = ਹਾਸਲ ਕਰਦਾ ਹੈ। ਜੋ = ਜੋ ਕੁਝ। ਆਣਿ = ਲਿਆ ਕੇ।

ਏਕ ਵਸਤੁ ਕਉ ਪਹੁਚਿ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥

But there is one thing he cannot reach, and so his bride remains hungry and thirsty. ||3||

(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥ ਇਕ ਵਸਤੁ = ਨਾਮ-ਪਦਾਰਥ। ਕਉ = ਨੂੰ। ਰਹਤੀ = ਬਣੀ ਰਹਿੰਦੀ ਹੈ ॥੩॥

ਧਨ ਕਰੈ ਬਿਨਉ ਦੋਊ ਕਰ ਜੋਰੈ

With her palms pressed together, the bride offers her prayer,

ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ- ਬਿਨਉ = ਬੇਨਤੀ। ਦੋਊ ਕਰ = ਦੋਵੇਂ ਹੱਥ। ਜੋਰੈ = ਜੋੜਦੀ ਹੈ।

ਪ੍ਰਿਅ ਪਰਦੇਸਿ ਜਾਹੁ ਵਸਹੁ ਘਰਿ ਮੋਰੈ

"O my beloved, do not leave me and go to foreign lands; please stay here with me.

ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ। ਪ੍ਰਿਅ = ਹੇ ਪਿਆਰੇ! ਪਰਦੇਸਿ = ਪਰਾਏ ਦੇਸ ਵਿਚ। ਘਰਿ ਮੋਰੈ = ਮੇਰੇ ਘਰ ਵਿਚ, ਮੇਰੇ ਵਿਚ ਹੀ।

ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥

Do such business within our home, that my hunger and thirst may be relieved." ||4||

ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥ ਗ੍ਰਿਹ ਭੀਤਿਰਿ = ਮੇਰੇ ਹੀ ਘਰ ਵਿਚ, ਇਸੇ ਕਾਇਆਂ ਵਿਚ। ਜਿਤੁ = ਜਿਸ (ਬਣਜ) ਦੀ ਰਾਹੀਂ ॥੪॥

ਸਗਲੇ ਕਰਮ ਧਰਮ ਜੁਗ ਸਾਧਾ

All sorts of religious rituals are performed in this age,

ਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ। ਸਗਲੇ = ਸਾਰੇ। ਸਗਲੇ ਜੁਗ = ਸਾਰੇ ਜੁਗਾਂ ਵਿਚ, ਸਦਾ ਤੋਂ ਹੀ। ਕਰਮ ਧਰਮ ਸਾਧਾ = ਮਿਥੇ ਹੋਏ ਧਾਰਮਿਕ ਕੰਮ ਕੀਤੇ ਗਏ ਹਨ।

ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ

but without the sublime essence of the Lord, not an iota of peace is found.

ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ। ਤਿਲੁ = ਰਤਾ ਭਰ ਭੀ। ਲਾਧਾ = ਲੱਭਾ।

ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥

When the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||

ਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥ ਸਤਸੰਗੇ = ਸਾਧ ਸੰਗਤ ਵਿਚ। ਅਨੰਦ ਉਲਾਸਾ = ਆਤਮਕ ਆਨੰਦ ॥੫॥

ਧਨ ਅੰਧੀ ਪਿਰੁ ਚਪਲੁ ਸਿਆਨਾ

The body-bride is blind, and the groom is clever and wise.

ਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ- ਧਨ = ਕਾਇਆਂ (-ਇਸਤ੍ਰੀ)। ਅੰਧੀ = ਮਾਇਆ-ਗ੍ਰਸੀ, ਮਾਇਆ ਦੇ ਮੋਹ ਵਿਚ ਅੰਨ੍ਹੀ। ਪਿਰੁ = ਜੀਵਾਤਮਾ-ਪਤੀ। ਚਪਲੁ = ਚੰਚਲ। ਸਿਆਨਾ = ਚਤੁਰ।

ਪੰਚ ਤਤੁ ਕਾ ਰਚਨੁ ਰਚਾਨਾ

The creation was created of the five elements.

ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ। ਪੰਚ ਤਤੁ ਕਾ ਰਚਨੁ = ਦੁਨੀਆ ਵਾਲੀ ਖੇਡ। ਰਚਾਨਾ = ਖੇਡ ਰਿਹਾ ਹੈ।

ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥

That merchandise, for which you have come into the world, is received only from the True Guru. ||6||

ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥ ਵਖਰੁ ਕਉ = ਨਾਮ-ਪਦਾਰਥ ਵਾਸਤੇ ॥੬॥

ਧਨ ਕਹੈ ਤੂ ਵਸੁ ਮੈ ਨਾਲੇ

The body-bride says, "Please live with me,

ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ। ਮੈ ਨਾਲੇ = ਮੇਰੇ ਨਾਲ।

ਪ੍ਰਿਅ ਸੁਖਵਾਸੀ ਬਾਲ ਗੁਪਾਲੇ

O my beloved, peaceful, young lord.

ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ)। ਪ੍ਰਿਅ ਸੁਖਵਾਸੀ = ਹੇ ਸੁਖ = ਰਹਿਣੇ ਪਿਆਰੇ। ਬਾਲ ਗੁਪਾਲੇ = ਹੇ ਲਾਡੁਲੇ ਸੱਜਣ!

ਤੁਝੈ ਬਿਨਾ ਹਉ ਕਿਤ ਹੀ ਲੇਖੈ ਵਚਨੁ ਦੇਹਿ ਛੋਡਿ ਜਾਸਾ ਹੇ ॥੭॥

Without you, I am of no account. Please give me your word, that you will not leave me". ||7||

ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥ ਹਉ = ਮੈਂ। ਕਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਤੁ' ਦਾ (ੁ) ਉਡ ਗਿਆ ਹੈ}। ਕਿਤ ਹੀ ਲੇਖੈ = ਕਿਸੇ ਹੀ ਲੇਖੇ ਵਿਚ, ਕਾਸੇ ਜੋਗੀ। ਵਚਨੁ ਦੇਹਿ = ਇਕਰਾਰ ਕਰ। ਨ ਜਾਸਾ = ਨਾ ਜਾਸਾਂ, ਨਹੀਂ ਜਾਵਾਂਗਾ ॥੭॥

ਪਿਰਿ ਕਹਿਆ ਹਉ ਹੁਕਮੀ ਬੰਦਾ

The soul-husband says, "I am the slave of my Commander.

(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ। ਪਿਰਿ = ਪਿਰ ਨੇ। ਹਉ = ਮੈਂ।

ਓਹੁ ਭਾਰੋ ਠਾਕੁਰੁ ਜਿਸੁ ਕਾਣਿ ਛੰਦਾ

He is my Great Lord and Master, who is fearless and independent.

ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਕਾਣਿ = ਡਰ। ਛੰਦਾ = ਮੁਥਾਜੀ।

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਊਠਿ ਸਿਧਾਸਾ ਹੇ ॥੮॥

As long as He wills, I will remain with you. When He summons me, I shall arise and depart." ||8||

ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥ ਜਿਚਰੁ = ਜਿਤਨਾ ਚਿਰ। ਸਦੇ = ਸੱਦੇ। ਜਾ = ਜਦੋਂ। ਸਿਧਾਸਾ = ਸਿਧਾਸਾਂ, ਮੈਂ ਚਲਾ ਜਾਵਾਂਗਾ ॥੮॥

ਜਉ ਪ੍ਰਿਅ ਬਚਨ ਕਹੇ ਧਨ ਸਾਚੇ

The husband speaks words of Truth to the bride,

ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ, ਜਾ = ਜਦੋਂ। ਕਹੇ = ਆਖਦਾ ਹੈ। ਪ੍ਰਿਅ = ਪਿਆਰਾ (ਜੀਵਾਤਮਾ)।

ਧਨ ਕਛੂ ਸਮਝੈ ਚੰਚਲਿ ਕਾਚੇ

but the bride is restless and inexperienced, and she does not understand anything.

ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ।

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥

Again and again, she begs her husband to stay; she thinks that he is just joking when he answers her. ||9||

ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥ ਬਹੁਰਿ ਬਹੁਰਿ = ਮੁੜ ਮੁੜ। ਸੰਗੁ = ਸਾਥ। ਓਹੁ = {ਪੁਲਿੰਗ} ਜੀਵਾਤਮਾ। ਹਾਸਾ = ਮਖ਼ੌਲ ॥੯॥

ਆਈ ਆਗਿਆ ਪਿਰਹੁ ਬੁਲਾਇਆ

The Order comes, and the husband-soul is called.

ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ, ਆਗਿਆ ਪਿਰਹੁ = ਪ੍ਰਭੂ-ਪਤੀ ਵਲੋਂ ਹੁਕਮ।

ਨਾ ਧਨ ਪੁਛੀ ਮਤਾ ਪਕਾਇਆ

He does not consult with his bride, and does not ask her opinion.

ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ। ਮਤਾ = ਸਲਾਹ।

ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥

He gets up and marches off, and the discarded body-bride mingles with dust. O Nanak, behold the illusion of emotional attachment and hope. ||10||

ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥ ਊਠਿ = ਉੱਠ ਕੇ। ਛੂਟਰਿ = ਛੁੱਟੜ। ਮਿਥਨ ਮੋਹਾਸਾ = ਮੋਹ ਦਾ ਝੂਠਾ ਪਸਾਰਾ ॥੧੦॥

ਰੇ ਮਨ ਲੋਭੀ ਸੁਣਿ ਮਨ ਮੇਰੇ

O greedy mind - listen, O my mind!

ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!

ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ

Serve the True Guru day and night forever.

ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ। ਸੇਵਿ = ਸਰਨ ਪਿਆ ਰਹੁ। ਸਦੇਰੇ = ਸਦਾ ਹੀ।

ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥

Without the True Guru, the faithless cynics rot away and die. The noose of Death is around the necks of those who have no guru. ||11||

ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥ ਪਚਿ = (ਵਿਕਾਰਾਂ ਦੀ ਅੱਗ ਵਿਚ) ਸੜ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ। ਸਾਕਤ ਗਲਿ = ਸਾਕਤ ਦੇ ਗਲ ਵਿਚ, ਪਰਮਾਤਮਾ ਤੋਂ ਟੁੱਟੇ ਮਨੁੱਖ ਦੇ ਗਲ ਵਿਚ। ਜਮ ਫਾਸਾ = ਜਮ ਦਾ ਫਾਹਾ ॥੧੧॥

ਮਨਮੁਖਿ ਆਵੈ ਮਨਮੁਖਿ ਜਾਵੈ

The self-willed manmukh comes, and the self-willed manmukh goes.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਵੈ = ਜੰਮਦਾ ਹੈ। ਜਾਵੈ = ਮਰਦਾ ਹੈ।

ਮਨਮੁਖਿ ਫਿਰਿ ਫਿਰਿ ਚੋਟਾ ਖਾਵੈ

The manmukh suffers beatings again and again.

ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਖਾਵੈ = ਖਾਂਦਾ ਰਹਿੰਦਾ ਹੈ।

ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਮਾਸਾ ਹੇ ॥੧੨॥

The manmukh endures as many hells as there are; the Gurmukh is not even touched by them. ||12||

ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥ ਸੇ = ਉਹ {ਬਹੁ-ਵਚਨ}। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲੇਪੁ = ਲਬੇੜ, ਅਸਰ। ਮਾਸਾ = ਰਤਾ ਭੀ ॥੧੨॥

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ

He alone is Gurmukh, who is pleasing to the Dear Lord.

ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ। ਸੋਇ = ਉਹੀ ਮਨੁੱਖ। ਜਿ = ਜਿਹੜਾ। ਭਾਇਆ = ਚੰਗਾ ਲੱਗਾ।

ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ

Who can destroy anyone who is robed in honor by the Lord?

ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ। ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾਉ ਦਿੱਤਾ, ਸਤਿਕਾਰਿਆ।

ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥

The blissful one is forever in bliss; he is dressed in robes of honor. ||13||

ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥ ਆਨੰਦੀ = ਆਨੰਦ-ਦਾਤੇ ਨੂੰ (ਮਿਲ ਕੇ)। ਜਿਸੁ ਗਲਿ = ਜਿਸ ਦੇ ਗਲ ਵਿਚ। ਸਿਰਪਾਉ ਖਾਸਾ = ਵਧੀਆ ਸਿਰੋਪਾਉ ॥੧੩॥

ਹਉ ਬਲਿਹਾਰੀ ਸਤਿਗੁਰ ਪੂਰੇ

I am a sacrifice to the Perfect True Guru.

ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ। ਹਉ = ਮੈਂ।

ਸਰਣਿ ਕੇ ਦਾਤੇ ਬਚਨ ਕੇ ਸੂਰੇ

He is the Giver of Sanctuary, the Heroic Warrior who keeps His Word.

ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ। ਸੂਰੇ = ਸੂਰਮੇ। ਬਚਨ ਕੇ ਸੂਰੇ = ਸੂਰਮਿਆਂ ਵਾਂਗ ਆਪਣੇ ਬਚਨ ਉੱਤੇ ਕਾਇਮ ਰਹਿਣ ਵਾਲੇ।

ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਕਤ ਹੀ ਜਾਸਾ ਹੇ ॥੧੪॥

Such is the Lord God, the Giver of peace, whom I have met; He shall never leave me or go anywhere else. ||14||

(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥

ਗੁਣ ਨਿਧਾਨ ਕਿਛੁ ਕੀਮ ਪਾਈ

He is the treasure of virtue; His value cannot be estimated.

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ। ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਕੀਮ = ਕੀਮਤ, ਕਦਰ।

ਘਟਿ ਘਟਿ ਪੂਰਿ ਰਹਿਓ ਸਭ ਠਾਈ

He is perfectly permeating each and every heart, prevailing everywhere.

ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ। ਘਟਿ ਘਟਿ = ਹਰੇਕ ਸਰੀਰ ਵਿਚ। ਸਭ ਠਾਈ = ਸਭ ਥਾਵਾਂ ਵਿਚ।

ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥

Nanak seeks the Sanctuary of the Destroyer of the pains of the poor; I am the dust of the feet of Your slaves. ||15||1||2||

ਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਹਉ = ਮੈਂ। ਰੇਣ = ਚਰਨ-ਧੂੜ ॥੧੫॥੧॥੨॥