ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥
Kabeer, Death's club is terrible; it cannot be endured.
ਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ। ਠੇਂਗਾ = ਸੱਟ, ਚੋਟ। ਓਹ = ਉਹ ਠੇਂਗਾ।
ਏਕੁ ਜੁ ਸਾਧੂ ਮੋੁਹਿ ਮਿਲਿਓ ਤਿਨੑਿ ਲੀਆ ਅੰਚਲਿ ਲਾਇ ॥੭੮॥
I have met with the holy man; he has attached me to the hem of his robe. ||78||
(ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ॥੭੮॥ ਸਾਧੂ = ਗੁਰੂ। ਮਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਅੱਖਰ 'ਮ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ) ਮੈਨੂੰ। ਤਿਨ੍ਹ੍ਹਿ = ਉਸ ਨੇ। ਅੰਚਲਿ = ਅੰਚਲ ਨਾਲ, ਲੜ ਨਾਲ, ਪੱਲੇ ॥੭੮॥