ਕਬੀਰ ਪਾਰਸ ਚੰਦਨੈ ਤਿਨੑ ਹੈ ਏਕ ਸੁਗੰਧ

Kabeer, the philosopher's stone and sandalwood oil have the same good quality.

ਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ; ਚੰਦਨੈ = ਚੰਦਨ ਵਿਚ। ਪਾਰਸ ਚੰਦਨੈ = ਪਾਰਸੈ ਚੰਦਨੈ, ਪਾਰਸ ਵਿਚ ਤੇ ਚੰਦਨ ਵਿਚ। ਤਿਨ ਹੈ = ਇਹਨਾਂ ਪਾਰਸ ਤੇ ਚੰਦਨ ਵਿਚ ਹੈ। ਸੁਗੰਧ = ਗੁਣ, ਖ਼ੁਸ਼ਬੂ।

ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥

Whatever comes into contact with them is uplifted. Iron is transformed into gold, and ordinary wood becomes fragrant. ||77||

ਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ (ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ "ਰਾਮ ਬਿਓਗੀ" ਬਣ ਜਾਂਦਾ ਹੈ) ॥੭੭॥ ਤਿਹ ਮਿਲਿ = ਇਹਨਾਂ ਪਾਰਸ ਤੇ ਚੰਦਨ ਨੂੰ ਮਿਲ ਕੇ। ਤੇਊ = ਉਹ ਭੀ, ਉਹ ਕਾਠ ਤੇ ਲੋਹਾ ਭੀ। ਕਾਠ ਨਿਰਗੰਧ = ਲੱਕੜੀ ਜਿਸ ਵਿਚ ਕੋਈ ਸੁਗੰਧੀ ਨਹੀਂ ॥੭੭॥