ਦੋਹਰਾ ॥
Dohira
ਦੋਹਰਾ:
ਕਰ ਸੋ ਔਸੀ ਕਾਢਿ ਕੈ ਲਈ ਸਲਾਕ ਉਠਾਇ ॥
While drawing the lines thus, she had taken away the pipe,
(ਇਸ ਤਰ੍ਹਾਂ) ਹੱਥ ਨਾਲ ਔਂਸੀ ਕਢੀ ਕੇ (ਸੋਨੇ ਦੀ) ਸਲਾਖ਼ ਨੂੰ ਚੁਕ ਲਿਆ
ਹ︀ਯਾਂ ਰੋਦਨ ਕੋਊ ਕਿਨ ਕਰੋ ਕਹਿ ਸਿਰ ਧਰੀ ਬਨਾਇ ॥੧੧॥
And told him not to cry there and go back to his house.(11)
ਅਤੇ ਇਹ ਕਹਿ ਕੇ ਕਿ ਇਥੇ ਰੋਣਾ ਧੋਣਾ ਕਿਉਂ ਕਰਦਾ ਹੈਂ, (ਸੋਨੇ ਦੀ ਸਲਾਖ਼ ਨੂੰ) ਸਿਰ ਵਿਚ ਰਖ ਲਿਆ ॥੧੧॥
ਚੋਰ ਸੁਨਾਰੋ ਚੁਪ ਰਹਿਯੋ ਕਛੂ ਨ ਬੋਲਿਯੋ ਜਾਇ ॥
The goldsmith kept quiet and could not say anything,
ਚੋਰ ਸੁਨਿਆਰਾ ਚੁਪ ਰਿਹਾ (ਉਸ ਤੋਂ) ਕੁਝ ਵੀ ਨਾ ਬੋਲਿਆ ਗਿਆ।
ਪਾਈ ਪਰੀ ਸਲਾਕ ਕਹਿ ਸੋਨਾ ਲਯੋ ਭਰਾਇ ॥੧੨॥
And the woman took away the pipe filled with gold.(12)
ਉਥੇ ਪਈ ਹੋਈ ਸਲਾਖ਼ ਇਸਤਰੀ ਨੇ ਲੈ ਲਈ ਅਤੇ (ਉਸ ਸਲਾਖ਼ ਕਰ ਕੇ ਘਟਿਆ ਹੋਇਆ) ਸੋਨਾ (ਉਸ ਤੋਂ) ਭਰਵਾ ਲਿਆ ॥੧੨॥
ਹਰੀ ਸਲਾਕ ਹਰੀ ਤ੍ਰਿਯਹਿ ਸ੍ਵਰਨ ਤੋਲਿ ਭਰਿ ਲੀਨ ॥
This way a woman took away the pipe containing gold,
(ਸੁਨਿਆਰੇ ਦੁਆਰਾ) ਹਰੀ ਹੋਈ ਸਲਾਖ਼ ਇਸਤਰੀ ਨੇ ਹਰ ਲਈ ਅਤੇ ਉਸ ਦੇ ਬਰਾਬਰ ਵਜ਼ਨ ਦਾ ਸੋਨਾ ਵੀ (ਸੁਨਿਆਰੇ ਤੋਂ) ਭਰ ਲਿਆ।
ਚਲ︀ਯੋ ਦਰਬੁ ਦੈ ਗਾਠਿ ਕੋ ਦੁਖਿਤ ਸੁਨਾਰੋ ਦੀਨ ॥੧੩॥
And the goldsmith taking his baggage went away in distress.(l3)
(ਉਹ) ਵਿਚਾਰਾ ਸੁਨਿਆਰਾ ਆਪਣੀ ਗਠ ਦਾ ਧਨ ਦੇ ਕੇ ਦੁਖੀ ਹੋਇਆ ਚਲਾ ਗਿਆ ॥੧੩॥
ਛਲ ਰੂਪ ਛੈਲੀ ਸਦਾ ਛਕੀ ਰਹਤ ਛਿਤ ਮਾਹਿ ॥
A woman laden with vile Chritars remains vile-proof.
ਛਲ ਕਪਟ ਕਰਨ ਵਾਲੀ ਇਸਤਰੀ ਧਰਤੀ ਉਤੇ ਸਦਾ ਪ੍ਰਸੰਨ ਰਹਿੰਦੀ ਹੈ।
ਅਛਲ ਛਲਤ ਛਿਤਪਤਿਨ ਕੋ ਛਲੀ ਕੌਨ ਤੇ ਜਾਹਿ ॥੧੪॥
One who can deceive the rulers, cannot be swindled.(l4)(1)
(ਇਹ) ਨਾ ਛਲੀ ਜਾ ਸਕਣ ਵਾਲੀ ਰਾਜਿਆਂ ਨੂੰ ਛਲ ਲੈਂਦੀ ਹੈ, (ਪਰ ਆਪ) ਕਿਸੇ ਪਾਸੋਂ ਛਲੀ ਨਹੀਂ ਜਾ ਸਕਦੀ ॥੧੪॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੦॥੧੨੪੮॥ਅਫਜੂੰ॥
Seventieth Parable of Auspicious Chritars Conversation of the Raja and the Minister, Completed with Benediction. (70)(1246)
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੦॥੧੨੪੮॥ ਚਲਦਾ॥