ਅੜਿਲ ॥

ਅੜਿਲ:

ਅਧਿਕ ਮੋਲ ਕੋ ਰਤਨੁ ਜੋ ਕ︀ਯੋਹੂੰ ਪਾਇਯੈ ॥

ਜੇ ਕਿਤੋਂ ਬਹੁਤ ਮੁੱਲਵਾਨ ਹੀਰਾ ਮਿਲ ਜਾਏ

ਅਨਿਕ ਜਤਨ ਭੇ ਰਾਖਿ ਨ ਬ੍ਰਿਥਾ ਗਵਾਇਯੈ ॥

ਤਾਂ ਅਨੇਕ ਯਤਨ ਕਰ ਕੇ ਉਸ ਨੂੰ ਸੰਭਾਲ ਕੇ ਰਖਣਾ ਚਾਹੀਦਾ ਹੈ, ਵਿਅਰਥ ਵਿਚ ਗੰਵਾਣਾ ਨਹੀਂ ਚਾਹੀਦਾ।

ਤਾਹਿ ਗਰੇ ਸੋ ਲਾਇ ਭਲੀ ਬਿਧਿ ਲੀਜਿਯੈ ॥

ਉਸ ਨੂੰ ਚੰਗੀ ਤਰ੍ਹਾਂ ਗਲ ਨਾਲ ਲਗਾ ਲੈਣਾ ਚਾਹੀਦਾ ਹੈ।

ਹੋ ਗ੍ਰਿਹ ਆਵਤ ਨਿਧ ਨਵੌ ਕਿਵਾਰ ਨ ਦੀਜਿਯੈ ॥੯॥

ਜੇ ਨੌਂ ਨਿਧੀਆਂ ਘਰ ਆਉਂਦੀਆਂ ਹੋਣ ਤਾਂ ਦਰਵਾਜ਼ਾ ਬੰਦ ਨਹੀਂ ਕਰਨਾ ਚਾਹੀਦਾ ॥੯॥

ਤੁਮਰੀ ਪ੍ਰਭਾ ਬਿਲੋਕ ਦਿਵਾਨੀ ਮੈ ਭਈ ॥

ਤੇਰੀ ਸੁੰਦਰਤਾ ਨੂੰ ਵੇਖ ਕੇ ਮੈਂ ਦੀਵਾਨੀ ਹੋ ਗਈ ਹਾਂ।

ਤਬ ਤੇ ਸਕਲ ਬਿਸਾਰਿ ਸਦਨ ਕੀ ਸੁਧਿ ਦਈ ॥

ਤਦ ਤੋਂ ਮੈਂ ਘਰ ਦੀ ਸੁੱਧ ਬੁੱਧ ਭੁਲਾ ਦਿੱਤੀ ਹੈ।

ਜੋਰਿ ਹਾਥ ਸਿਰ ਨ︀ਯਾਇ ਰਹੀ ਤਵ ਪਾਇ ਪਰ ॥

ਮੈਂ ਹੱਥ ਜੋੜ ਕੇ ਅਤੇ ਸਿਰ ਨਿਵਾ ਕੇ ਤੇਰੇ ਪੈਰੀਂ ਪੈ ਰਹੀ ਹਾਂ

ਹੋ ਕਾਮ ਕੇਲ ਮੁਹਿ ਸਾਥ ਕਰੋ ਲਪਟਾਇ ਕਰਿ ॥੧੦॥

ਕਿ ਮੇਰੇ ਨਾਲ ਲਿਪਟ ਕੇ ਕਾਮ-ਕ੍ਰੀੜਾ ਕਰੋ ॥੧੦॥