ਚੌਪਈ ॥
Chaupaee
ਚੌਪਈ:
ਯੌ ਉਚਾਟ ਅਤਿ ਹੀ ਤਿਹ ਲਾਗੀ ॥
ਇਸ ਤਰ੍ਹਾਂ ਉਸ (ਸਸਿਯਾ) ਉਤੇ ਉਦਾਸੀ ਪਸਰ ਗਈ
ਨੀਦ ਭੂਖਿ ਸਿਗਰੀ ਹੀ ਭਾਗੀ ॥
She (Sassi) was discontented, she lost her sleep and her appetite was ruined.
ਅਤੇ ਸਾਰੀ ਨੀਂਦਰ ਅਤੇ ਭੁਖ ਖ਼ਤਮ ਹੋ ਗਈ।
ਸੋਤ ਉਠੈ ਚਕਿ ਕਛੁ ਨ ਸੁਹਾਵੈ ॥
ਸੁਤੀ ਹੋਈ ਹੈਰਾਨ ਹੋ ਕੇ ਉਠ ਖੜੋਂਦੀ ਅਤੇ ਕੁਝ ਵੀ ਚੰਗਾ ਨਾ ਲਗਦਾ।
ਗ੍ਰਿਹ ਕੋ ਛੋਰਿ ਬਾਹਰੋ ਧਾਵੈ ॥੧੭॥
She would suddenly awake and feel strange and would abandon her home to run out.(l7)
ਘਰ ਨੂੰ ਛਡ ਕੇ ਬਾਹਰ ਨੂੰ ਭਜਦੀ ॥੧੭॥