ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
The Redeemer of sinners, who carries us across; I am a sacrifice, a sacrifice, a sacrifice, a sacrifice to Him.
ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ। ਪਤਿਤ ਉਧਾਰਨ = ਵਿਕਾਰਾਂ ਵਿਚ ਡਿੱਗਿਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਤਾਰਨ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ। ਬਲਿ ਜਾਇਐ = ਕੁਰਬਾਨ ਜਾਣਾ ਚਾਹੀਦਾ ਹੈ।
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
If only I could meet with such a Saint, who would inspire me to meditate on the Lord, Har, Har, Har. ||1||
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥ ਭੇਟੈ = ਮਿਲ ਪਏ। ਜਿਤੁ = ਜਿਸ (ਸੰਤ) ਦੀ ਰਾਹੀਂ। ਧਿਆਈਐ = ਧਿਆਇਆ ਜਾ ਸਕੇ ॥੧॥
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
No one knows me; I am called Your slave.
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ। ਮੋ ਕਉ = ਮੈਨੂੰ। ਕਹੀਅਤ = ਅਖਵਾਂਦਾ ਹਾਂ।
ਏਹਾ ਓਟ ਆਧਾਰਾ ॥੧॥ ਰਹਾਉ ॥
This is my support and sustenance. ||1||Pause||
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥ ਓਟ = ਸਹਾਰਾ। ਆਧਾਰ = ਆਸਰਾ ॥੧॥ ਰਹਾਉ ॥
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
You support and cherish all; I am meek and humble - this is my only prayer.
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ, ਸਰਬ ਧਾਰਨ = ਹੇ ਸਾਰਿਆਂ ਨੂੰ ਸਹਾਰਾ ਦੇਣ ਵਾਲੇ! ਸਰਬ ਪ੍ਰਤਿਪਾਰਨ = ਹੇ ਸਭ ਨੂੰ ਪਾਲਣ ਵਾਲੇ! ਬਿਨਉ = ਬੇਨਤੀ। ਦੀਨਾ = ਮੈਂ ਨਿਮਾਣਾ।
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
You alone know Your Way; You are the water, and I am the fish. ||2||
ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥ ਬਿਧਿ = ਜੁਗਤਿ, ਢੰਗ। ਹਮ = ਅਸੀਂ ਜੀਵ। ਮੀਨਾ = ਮੱਛੀ ॥੨॥
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
O Perfect and Expansive Lord and Master, I follow You in love.
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ। ਪੂਰਨ = ਹੇ ਸਰਬ-ਵਿਆਪਕ! ਬਿਸਥੀਰਨ = ਹੇ ਸਾਰੇ ਪਸਾਰੇ ਵਾਲੇ! ਆਹਿ = ਤਾਂਘ ਨਾਲ। ਪਾਛੈ = ਤੇਰੀ ਸਰਨ।
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
O God, You are pervading all the worlds, solar systems and galaxies. ||3||
ਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥ ਭੂ = ਧਰਤੀ। ਭੂ ਮੰਡਲ = ਧਰਤੀਆਂ ਦੇ ਮੰਡਲ। ਭੂ ਖੰਡਲ = ਧਰਤੀ ਦੇ ਹਿੱਸੇ। ਆਛੈ = ਹੈਂ ॥੩॥
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥
You are eternal and unchanging, imperishable, invisible and infinite, O divine fascinating Lord.
ਹੇ ਨਾਨਕ! ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ! ਅਖਇਓ = ਹੇ ਨਾਸ-ਰਹਿਤ! ਦੇਵਾ = ਹੇ ਪ੍ਰਕਾਸ਼-ਰੂਪ!
ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥
Please bless Nanak with the gift of the Society of the Saints, and the dust of the feet of Your slaves. ||4||6||22||
ਤੇਰੇ ਸੰਤਾਂ ਦੀ ਸੰਗਤ ਅਤੇ ਦਾਸਾਂ ਦੀ ਚਰਨ-ਧੂੜ-(ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ ॥੪॥੬॥੨੨॥ ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਸੰਗੁ = ਸਾਥ। ਰੇਨੁ = ਚਰਨ-ਧੂੜ। ਰੇਨੁ ਦਾਸਰਾ = ਤੇਰੇ ਦਾਸਾਂ ਦੀ ਚਰਨ-ਧੂੜ ॥੪॥੬॥੨੨॥