ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਮੇਰਾ ਠਾਕੁਰੁ ਅਤਿ ਭਾਰਾ ॥
My Lord and Master is utterly powerful.
ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ। ਅਤਿ ਭਾਰਾ = ਬਹੁਤ ਤਾਕਤਾਂ ਦਾ ਮਾਲਕ। ਠਾਕੁਰੁ = ਮਾਲਕ-ਪ੍ਰਭੂ।
ਮੋਹਿ ਸੇਵਕੁ ਬੇਚਾਰਾ ॥੧॥
I am just His poor servant. ||1||
ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ॥੧॥ ਮੋਹਿ = ਮੈਂ। ਬੇਚਾਰਾ = ਨਿਮਾਣਾ ॥੧॥
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
My Enticing Beloved is very dear to my mind and my breath of life.
ਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ। ਮੋਹਨੁ ਲਾਲੁ = ਸੋਹਣਾ ਪਿਆਰਾ। ਪ੍ਰੀਤਮ = ਹੇ ਪ੍ਰੀਤਮ! ਪ੍ਰੀਤਮ ਮਨ ਪ੍ਰਾਨਾ = ਹੇ ਮੇਰੇ ਮਨ ਦੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪ੍ਰੀਤਮ!
ਮੋ ਕਉ ਦੇਹੁ ਦਾਨਾ ॥੧॥ ਰਹਾਉ ॥
He blesses me with His gift. ||1||Pause||
ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ॥੧॥ ਰਹਾਉ ॥ ਮੋ ਕਉ = ਮੈਨੂੰ। ਦਾਨਾ = ਦਾਨ ॥੧॥ ਰਹਾਉ ॥
ਸਗਲੇ ਮੈ ਦੇਖੇ ਜੋਈ ॥
I have seen and tested all.
ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ, ਸਗਲੇ = ਸਾਰੇ। ਜੋਈ = ਜੋਇ, ਖੋਜ ਕੇ।
ਬੀਜਉ ਅਵਰੁ ਨ ਕੋਈ ॥੨॥
There is none other than Him. ||2||
ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ॥੨॥ ਬੀਜਉ = ਦੂਜਾ। ਅਵਰੁ = ਹੋਰ ॥੨॥
ਜੀਅਨ ਪ੍ਰਤਿਪਾਲਿ ਸਮਾਹੈ ॥
He sustains and nurtures all beings.
ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ। ਜੀਅਨ = ਸਾਰੇ ਜੀਵਾਂ ਨੂੰ। ਪ੍ਰਤਿਪਾਲਿ = ਪ੍ਰਤਿ ਪਾਲੈ, ਪਾਲਦਾ ਹੈ। ਸਮਾਹੈ = ਸੰਬਾਹੈ, ਰਿਜ਼ਕ ਪੁਚਾਉਂਦਾ ਹੈ।
ਹੈ ਹੋਸੀ ਆਹੇ ॥੩॥
He was, and shall always be. ||3||
ਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ॥੩॥ ਹੈ = ਇਸ ਵੇਲੇ ਮੌਜੂਦ ਹੈ। ਹੋਸੀ = ਅਗਾਂਹ ਨੂੰ ਭੀ ਮੌਜੂਦ ਰਹੇਗਾ। ਆਹੇ = ਪਹਿਲਾਂ ਭੀ ਮੌਜੂਦ ਸੀ ॥੩॥
ਦਇਆ ਮੋਹਿ ਕੀਜੈ ਦੇਵਾ ॥
Please bless me with Your Mercy, O Divine Lord,
ਹੇ ਦੇਵ! ਮੇਰੇ ਉੱਤੇ ਦਇਆ ਕਰ, ਮੋਹਿ = ਮੇਰੇ ਉੱਤੇ। ਦੇਵਾ = ਹੇ ਦੇਵ!
ਨਾਨਕ ਲਾਗੋ ਸੇਵਾ ॥੪॥੫॥੨੧॥
and link Nanak to Your service. ||4||5||21||
ਨਾਨਕ ਤੇਰੀ ਸੇਵਾ ਭਗਤੀ ਵਿਚ ਲੱਗਾ ਰਹੇ ॥੪॥੫॥੨੧॥ ਲਾਗੋ = ਲੱਗਾ ਰਹੇ ॥੪॥੫॥੨੧॥