ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
Why do you try to deceive others, O people of the world? The Fascinating Lord is Merciful to the meek. ||1||
ਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥ ਕਤ ਕਉ = ਕਾਹੇ? ਕਾਸ ਨੂੰ? ਕਾਹਦੇ ਲਈ? ਡਹਕਾਵਹੁ = ਤੁਸੀਂ ਆਪਣੇ ਮਨ ਨੂੰ ਡੁਲਾਂਦੇ ਹੋ। ਲੋਗਾ = ਹੇ ਲੋਕੋ! ਮੋਹਨ = ਸੋਹਣਾ ਪਰਮਾਤਮਾ। ਦੀਨ = ਨਿਮਾਣੇ। ਕਿਰਪਾਈ = ਕਿਰਪਾ ਕਰਦਾ ਹੈ ॥੧॥
ਐਸੀ ਜਾਨਿ ਪਾਈ ॥
This is what I have come to know.
ਮੈਂ ਤਾਂ ਇਉਂ ਸਮਝ ਲਿਆ ਹੈ ਐਸੀ = ਇਉਂ। ਜਾਨਿ ਪਾਈ = ਅਸਾਂ ਸਮਝੀ ਹੈ, ਮੈਂ ਸਮਝੀ ਹੈ।
ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
The brave and heroic Guru, the Generous Giver, gives Sanctuary and preserves our honor. ||1||Pause||
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥ ਸੂਰੋ = ਸੂਰਮਾ। ਗੁਰ ਦਾਤਾ = ਸਭ ਤੋਂ ਵੱਡਾ ਦਾਤਾ। ਵਡਾਈ = ਇੱਜ਼ਤ ॥੧॥ ਰਹਾਉ ॥
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
He submits to the Will of His devotees; He is forever and ever the Giver of peace. ||2||
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥ ਆਗਿਆਕਾਰੀ = ਗੱਲ ਮੰਨਣ ਵਾਲਾ ॥੨॥
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
Please bless me with Your Mercy, that I may meditate on Your Name alone. ||3||
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥ ਅਪਨੇ ਕਉ = ਆਪਣੇ ਸੇਵਕ ਉਤੇ। ਧਿਆਈ = ਧਿਆਈਂ, ਮੈਂ ਧਿਆਵਾਂ ॥੩॥
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
Nanak, the meek and humble, begs for the Naam, the Name of the Lord; it eradicates duality and doubt. ||4||4||20||
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥ ਨਾਨਕੁ ਦੀਨੁ ਮਾਗੈ = ਗਰੀਬ ਨਾਨਕ ਮੰਗਦਾ ਹੈ। ਦੁਤੀਆ = ਦੂਜਾ। ਭਰਮੁ = ਭੁਲੇਖਾ। ਚੁਕਾਈ = ਚੁਕਾਇ, ਦੂਰ ਕਰ ਕੇ ॥੪॥੪॥੨੦॥