ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਸਿਮਰਹੁ ਏਕੁ ਨਿਰੰਜਨ ਸੋਊ ॥
Meditate in remembrance on the One Immaculate Lord.
ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ, ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਸੋਊ = ਉਹੀ।
ਜਾ ਤੇ ਬਿਰਥਾ ਜਾਤ ਨ ਕੋਊ ॥
No one is turned away from Him empty-handed.
ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ। ਜਾ ਤੇ = ਜਿਸ (ਦੇ ਦਰ) ਤੋਂ। ਬਿਰਥਾ = ਖ਼ਾਲੀ। ਜਾਤ = ਜਾਂਦਾ।
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
He cherished and preserved you in your mother's womb;
ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ, ਗਰਭ = ਪੇਟ। ਜਿਨਿ = ਜਿਸ ਨੇ। ਪ੍ਰਤਿਪਾਰਿਆ = ਪਾਲਣਾ ਕੀਤੀ।
ਜੀਉ ਪਿੰਡੁ ਦੇ ਸਾਜਿ ਸਵਾਰਿਆ ॥
He blessed you with body and soul, and embellished you.
ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ।
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
Each and every instant, meditate on that Creator Lord.
ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ, ਬਿਧਾਤਾ = ਸਿਰਜਣਹਾਰ। ਜਪੀਐ = ਜਪਣਾ ਚਾਹੀਦਾ ਹੈ।
ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
Meditating in remembrance on Him, all faults and mistakes are covered.
ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ। ਸਭਿ = ਸਾਰੇ। ਢਕੀਐ = ਢਕਿਆ ਜਾ ਸਕਦਾ ਹੈ।
ਚਰਣ ਕਮਲ ਉਰ ਅੰਤਰਿ ਧਾਰਹੁ ॥
Enshrine the Lord's lotus feet deep within the nucleus of your self.
ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ, ਉਰ = ਹਿਰਦਾ। ਅੰਤਰਿ = ਅੰਦਰ।
ਬਿਖਿਆ ਬਨ ਤੇ ਜੀਉ ਉਧਾਰਹੁ ॥
Save your soul from the waters of corruption.
ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ। ਬਿਖਿਆ = ਮਾਇਆ। ਬਨ = ਪਾਣੀ। ਤੇ = ਤੋਂ। ਜੀਉ = ਜਿੰਦ। ਉਧਾਰਹੁ = ਬਚਾ ਲਵੋ।
ਕਰਣ ਪਲਾਹ ਮਿਟਹਿ ਬਿਲਲਾਟਾ ॥
Your cries and shrieks shall be ended;
(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ, ਕਰਣ ਪਲਾਹ = {करुणाप्रलाप} ਕੀਰਨੇ, ਤਰਸ ਪੈਦਾ ਕਰ ਸਕਣ ਵਾਲੇ ਵਿਰਲਾਪ। ਮਿਟਹਿ = {ਬਹੁ-ਵਚਨ} ਮਿਟ ਜਾਂਦੇ ਹਨ। ਬਿਲਲਾਟਾ = ਵਿਰਲਾਪ।
ਜਪਿ ਗੋਵਿਦ ਭਰਮੁ ਭਉ ਫਾਟਾ ॥
meditating on the Lord of the Universe, your doubts and fears shall be dispelled.
ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ। ਜਪਿ = ਜਪ ਕੇ। ਭਰਮੁ = ਭਟਕਣਾ। ਫਾਟਾ = ਫਟ ਜਾਂਦਾ ਹੈ।
ਸਾਧਸੰਗਿ ਵਿਰਲਾ ਕੋ ਪਾਏ ॥
Rare is that being, who finds the Saadh Sangat, the Company of the Holy.
ਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ। ਕੋ = ਕੋਈ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ।
ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
Nanak is a sacrifice, a sacrifice to Him. ||1||
ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥ ਨਾਨਕੁ ਬਲਿ ਜਾਏ = ਨਾਨਕ ਸਦਕੇ ਹੁੰਦਾ ਹੈ। ਤਾ ਕੈ = ਉਸ (ਮਨੁੱਖ) ਤੋਂ ॥੧॥
ਰਾਮ ਨਾਮੁ ਮਨਿ ਤਨਿ ਆਧਾਰਾ ॥
The Lord's Name is the support of my mind and body.
ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ। ਮਨਿ = ਮਨ ਵਿਚ। ਤਨਿ = ਤਨ ਵਿਚ। ਆਧਾਰਾ = ਸਹਾਰਾ।
ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
Whoever meditates on Him is emancipated. ||1||Pause||
ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਨਿਸਤਾਰਾ = ਪਾਰ-ਉਤਾਰਾ ॥੧॥ ਰਹਾਉ ॥
ਮਿਥਿਆ ਵਸਤੁ ਸਤਿ ਕਰਿ ਮਾਨੀ ॥
He believes that the false thing is true.
(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ। ਮਿਥਿਆ = ਨਾਸਵੰਤ। ਵਸਤੁ = ਚੀਜ਼। ਸਤਿ = ਸਦਾ-ਥਿਰ ਰਹਿਣ ਵਾਲੀ।
ਹਿਤੁ ਲਾਇਓ ਸਠ ਮੂੜ ਅਗਿਆਨੀ ॥
The ignorant fool falls in love with it.
ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ। ਹਿਤੁ = ਪਿਆਰ। ਸਠ = ਸ਼ਠ, ਹੇ ਦੁਸ਼ਟ! ਮੂੜ = ਹੇ ਮੂਰਖ। ਅਗਿਆਨੀ = ਹੇ ਬੇ-ਸਮਝ!
ਕਾਮ ਕ੍ਰੋਧ ਲੋਭ ਮਦ ਮਾਤਾ ॥
He is intoxicated with the wine of sexual desire, anger and greed;
(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ, ਮਦ = ਨਸ਼ਾ। ਮਾਤਾ = ਮਸਤ।
ਕਉਡੀ ਬਦਲੈ ਜਨਮੁ ਗਵਾਤਾ ॥
he loses this human life in exchance for a mere shell.
ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ। ਬਦਲੈ = ਦੇ ਵੱਟੇ ਵਿਚ। ਗਵਾਤਾ = ਗਵਾ ਲਿਆ।
ਅਪਨਾ ਛੋਡਿ ਪਰਾਇਐ ਰਾਤਾ ॥
He abandons his own, and loves that of others.
ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ। ਪਰਾਇਐ = ਪਰਾਏ ਵਿਚ। ਰਾਤਾ = ਰੱਤਾ ਹੋਇਆ।
ਮਾਇਆ ਮਦ ਮਨ ਤਨ ਸੰਗਿ ਜਾਤਾ ॥
His mind and body are permeated with the intoxication of Maya.
ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ। ਮਨ ਤਨ ਸੰਗਿ = ਮਨ ਸੰਗਿ ਤਨ ਸੰਗਿ। ਜਾਤਾ = ਜਾਂਦਾ, ਤੁਰਦਾ, ਦੌੜ-ਭੱਜ ਕਰਦਾ।
ਤ੍ਰਿਸਨ ਨ ਬੂਝੈ ਕਰਤ ਕਲੋਲਾ ॥
His thirsty desires are not quenched, although he indulges in pleasures.
ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ। ਤ੍ਰਿਸਨਾ = ਤ੍ਰਿਸ਼ਨਾ। ਕਲੋਲ = ਖੇਲ-ਤਮਾਸ਼ੇ। ਕਰਤ = ਕਰਦਿਆਂ।
ਊਣੀ ਆਸ ਮਿਥਿਆ ਸਭਿ ਬੋਲਾ ॥
His hopes are not fulfilled, and all his words are false.
(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ। ਊਣੀ = ਪੂਰੀ ਨਹੀਂ ਹੁੰਦੀ। ਮਿਥਿਆ = ਨਾਸਵੰਤ (ਮਾਇਆ ਖ਼ਾਤਰ ਹੀ)। ਸਭਿ = ਸਾਰੇ।
ਆਵਤ ਇਕੇਲਾ ਜਾਤ ਇਕੇਲਾ ॥
He comes alone, and he goes alone.
ਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;
ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
False is all his talk of me and you.
ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ। ਹਮ ਤੁਮ ਸੰਗਿ = ਅਸਾਂ ਤੁਸਾਂ ਨਾਲ, ਸਭ ਲੋਕਾਂ ਨਾਲ।
ਪਾਇ ਠਗਉਰੀ ਆਪਿ ਭੁਲਾਇਓ ॥
The Lord Himself administers the poisonous potion, to mislead and delude.
ਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ। ਪਾਇ = ਪਾ ਕੇ। ਠਗਉਰੀ = ਠਗ-ਮੂਰੀ, ਠਗ ਬੂਟੀ, ਧਤੂਰਾ ਆਦਿਕ ਜੋ ਠੱਗ ਲੋਕ ਵਰਤ ਕੇ ਪਰਦੇਸੀਆਂ ਨੂੰ ਠੱਗਦੇ ਹਨ।
ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
O Nanak, the the karma of past actions cannot be erased. ||2||
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥ ਨਾਨਕ = ਹੇ ਨਾਨਕ! ਕਿਰਤੁ = ਕੀਤਾ -ਕਮਾਇਆ ਹੋਇਆ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੨॥
ਪਸੁ ਪੰਖੀ ਭੂਤ ਅਰੁ ਪ੍ਰੇਤਾ ॥
Beasts, birds, demons and ghosts
ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ ਅਰੁ = ਅਤੇ।
ਬਹੁ ਬਿਧਿ ਜੋਨੀ ਫਿਰਤ ਅਨੇਤਾ ॥
- in these many ways, the false wander in reincarnation.
ਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ। ਬਹੁ ਬਿਧਿ ਜੋਨੀ = ਅਨੇਕਾਂ ਕਿਸਮਾਂ ਦੀਆਂ ਜੂਨਾਂ ਵਿਚ। ਅਨੇਤਾ = ਅਨੇਤ੍ਰਾ, ਅੰਨ੍ਹਾ।
ਜਹ ਜਾਨੋ ਤਹ ਰਹਨੁ ਨ ਪਾਵੈ ॥
Wherever they go, they cannot remain there.
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ, ਜਹ ਜਾਨੋ = ਜਿਸ ਅਸਲ ਟਿਕਾਣੇ ਤੇ ਜਾਣਾ ਹੈ। ਤਹ = ਉਥੇ, (ਪ੍ਰਭੂ-ਚਰਨਾਂ ਵਿਚ)। ਰਹਨੁ ਨ ਪਾਵੈ = ਟਿਕਾਣਾ ਨਹੀਂ ਮਿਲਦਾ।
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
They have no place of rest; they rise up again and again and run around.
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ। ਥਾਨ ਬਿਹੂਨ = ਨਿਥਾਵਾਂ ਹੋ ਕੇ। ਉਠਿ = ਉੱਠ ਕੇ। ਧਾਵੈ = (ਅਨੇਕਾਂ ਜੂਨਾਂ ਵਿਚ) ਭਟਕਦਾ ਹੈ।
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
Their minds and bodies are filled with immense, expansive desires.
(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ, ਮਨਿ = ਮਨ ਵਿਚ। ਤਨਿ = ਤਨ ਵਿਚ। ਬਾਸਨਾ = ਮਨੋ-ਕਾਮਨਾ। ਬਿਸਥਾਰਾ = ਖਿਲਾਰਾ।
ਅਹੰਮੇਵ ਮੂਠੋ ਬੇਚਾਰਾ ॥
The poor wretches are cheated by egotism.
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ। ਅਹੰਮੇਵ = {अहं एव = ਮੈਂ ਹੀ ਮੈਂ ਹੀ} ਹਉਮੈ। ਮੂਠੋ = ਠੱਗਿਆ ਹੋਇਆ। ਬੇਚਾਰਾ = ਨਿਮਾਣਾ।
ਅਨਿਕ ਦੋਖ ਅਰੁ ਬਹੁਤੁ ਸਜਾਈ ॥
They are filled with countless sins, and are severely punished.
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ, ਦੋਖ = ਐਬ। ਸਜਾਈ = ਸਜ਼ਾ, ਦੰਡ।
ਤਾ ਕੀ ਕੀਮਤਿ ਕਹਣੁ ਨ ਜਾਈ ॥
The extent of this cannot be estimated.
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)। ਕੀਮਤਿ = ਮੁੱਲ (ਦੁਨੀਆਵੀ ਪਦਾਰਥ ਜਿਹਨਾਂ ਦੇ ਵੱਟੇ ਇਹ ਸਜ਼ਾ ਮੁੱਕ ਸਕੇ)।
ਪ੍ਰਭ ਬਿਸਰਤ ਨਰਕ ਮਹਿ ਪਾਇਆ ॥
Forgetting God, they fall into hell.
ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
There are no mothers there, no siblings, no friends and no spouses.
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)। ਤਹ = ਉਥੇ ਨਰਕ ਵਿਚ। ਜਾਇਆ = ਇਸਤ੍ਰੀ।
ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
Those humble beings, unto whom the Lord and Master becomes Merciful,
ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ, ਕਉ = ਨੂੰ, ਉੱਤੇ।
ਸੋ ਜਨੁ ਨਾਨਕ ਪਾਰਗਰਾਮੀ ॥੩॥
O Nanak, cross over. ||3||
ਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥ ਪਾਰਗਰਾਮੀ = ਪਾਰ ਲੰਘ ਸਕਦਾ ਹੈ ॥੩॥
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
Rambling and roaming, wandering around, I came to seek the Sanctuary of God.
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ, ਭ੍ਰਮਤ = ਭਟਕਦਾ।
ਦੀਨਾ ਨਾਥ ਜਗਤ ਪਿਤ ਮਾਇਆ ॥
He is the Master of the meek, the father and mother of the world.
(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ। ਦੀਨਾਨਾਥ = ਦੀਨਾਂ ਦਾ ਨਾਥ, ਨਿਮਾਣਿਆਂ ਦਾ ਖਸਮ। ਪਿਤ = ਪਿਤਾ। ਮਾਇਆ = ਮਾਂ।
ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
The Merciful Lord God is the Destroyer of sorrow and suffering.
ਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, ਬਿਦਾਰਣ = ਨਾਸ ਕਰਨ ਵਾਲਾ।
ਜਿਸੁ ਭਾਵੈ ਤਿਸ ਹੀ ਨਿਸਤਾਰਣ ॥
He emancipates whoever He pleases.
ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ। ਜਿਸੁ ਭਾਵੈ = ਜੋ ਤਿਸੁ ਭਾਵੈ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।
ਅੰਧ ਕੂਪ ਤੇ ਕਾਢਨਹਾਰਾ ॥
He lifts them up and pulls him out of the deep dark pit.
(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ, ਕੂਪ = ਖੂਹ। ਤੇ = ਤੋਂ।
ਪ੍ਰੇਮ ਭਗਤਿ ਹੋਵਤ ਨਿਸਤਾਰਾ ॥
Emancipation comes through loving devotional worship.
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ। ਪ੍ਰੇਮ ਭਗਤਿ = ਪਿਆਰ-ਭਰੀ ਭਗਤੀ ਨਾਲ। ਨਿਸਤਾਰਾ = ਪਾਰ-ਉਤਾਰਾ।
ਸਾਧ ਰੂਪ ਅਪਨਾ ਤਨੁ ਧਾਰਿਆ ॥
The Holy Saint is the very embodiment of the Lord's form.
ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ, ਸਾਧ = ਗੁਰੂ। ਤਨੁ = ਸਰੀਰ।
ਮਹਾ ਅਗਨਿ ਤੇ ਆਪਿ ਉਬਾਰਿਆ ॥
He Himself saves us from the great fire.
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ। ਉਬਾਰਿਆ = ਬਚਾਇਆ।
ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
By myself, I cannot practice meditation, austerities, penance and self-discipline.
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ। ਇਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ} ਇਸ (ਜੀਵ) ਤੋਂ।
ਆਦਿ ਅੰਤਿ ਪ੍ਰਭ ਅਗਮ ਅਗਾਹੀ ॥
In the beginning and in the end, God is inaccessible and unfathomable.
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ। ਅਗਮ = ਅਪਹੁੰਚ। ਅਗਾਮੀ = ਅਗਾਧ।
ਨਾਮੁ ਦੇਹਿ ਮਾਗੈ ਦਾਸੁ ਤੇਰਾ ॥
Please bless me with Your Name, Lord; Your slave begs only for this.
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ। ਮਾਗੈ = ਮੰਗਦਾ ਹੈ {ਇਕ-ਵਚਨ}।
ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
O Nanak, my Lord God is the Giver of the true state of life. ||4||3||19||
ਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥ ਜੀਵਨ ਪਦੁ = ਆਤਮਕ ਜੀਵਨ ਦਾ ਦਰਜਾ ॥੪॥੩॥੧੯॥