ਸਵੈਯਾ

SWAYYA

ਸਵੈਯਾ:

ਕਟਿ ਸੋ ਕਸਿ ਸ︀ਯਾਮ ਪਿਤੰਬਰ ਕੋ ਅਪੁਨੋ ਪੁਨਿ ਸਾਤਊ ਬੇਖ ਬਨਾਏ

ਸ੍ਰੀ ਕ੍ਰਿਸ਼ਨ ਨੇ ਆਪਣੇ ਪੀਲੇ ਦੁਪੱਟੇ ਨੂੰ ਲਕ ਨਾਲ ਕਸ ਕੇ ਫਿਰ ਆਪਣੇ ਸੱਤ ਭੇਖ (ਸਰੂਪ) ਬਣਾ ਲਏ।

ਦੇਖਬੇ ਭੀਤਰ ਏਕ ਹੀ ਸ︀ਯਾਮ ਲਗੈ ਕਿਨ ਹੂ ਲਖਿ ਭੇਦ ਪਾਏ

Fastening his yellow garment around his waist, Krishna made seven different guises, which looked quite similar, when observed

ਵੇਖਣ ਵਿਚ ਇਕੋ ਹੀ ਕ੍ਰਿਸ਼ਨ ਲਗਦੇ ਸਨ, (ਪਰ) ਕਿਸੇ ਨੇ ਵੇਖ ਕੇ ਭੇਦ ਨੂੰ ਨਹੀਂ ਸਮਝਿਆ।

ਪਾਗਹਿ ਦਾਬਿ ਨਚਾਇ ਕੈ ਭਉਹਨ ਸੂਰ ਸਭੋ ਮਹਿ ਸੂਰ ਕਹਾਏ

On tightening his turban, he caused his eyebrows to dance like the warriors

ਪੈਰਾਂ ਨੂੰ ਦਬਾ ਕੇ ਅਤੇ ਅੱਖਾਂ ਨੂੰ ਨਚਾ ਕੇ (ਸ੍ਰੀ ਕ੍ਰਿਸ਼ਨ) ਸਾਰਿਆਂ ਸੂਰਮਿਆਂ ਵਿਚ (ਸ੍ਰੇਸ਼ਠ) ਸੂਰਮਾ ਅਖਵਾਇਆ।

ਧੰਨਿ ਹੀ ਧੰਨਿ ਕਹਿਯੋ ਸਭ ਹੀ ਜਬ ਸਾਤ ਹੀ ਬੈਲਨ ਕੋ ਨਥਿ ਆਏ ॥੨੧੦੪॥

When Krishna stringed all the seven bulls, then all the spectators hailed him.2104.

ਜਦ ਸੱਤਾਂ ਹੀ ਬਲਦਾ ਨੂੰ ਨੱਥ ਲਿਆ, (ਤਦ) ਸਭ ਨੇ ਧੰਨ ਧੰਨ ਕਿਹਾ ॥੨੧੦੪॥

ਜਬ ਨਾਥਤ ਭਯੋ ਪ੍ਰਭ ਸਾਤ ਬ੍ਰਿਖਭ ਤਬ ਭਾਖਤ ਭੇ ਭਟਵਾ ਇਹ ਸਾਥੇ

ਜਦ ਸ੍ਰੀ ਕ੍ਰਿਸ਼ਨ ਨੇ ਸੱਤਾਂ ਬਲਦਾਂ ਨੂੰ ਨੱਥ ਲਿਆ ਤਦ ਸਾਰੇ ਯੋਧੇ ਇਨ੍ਹਾਂ ਨੂੰ ਆਖਣ ਲਗੇ

ਆਵਤ ਜੋ ਬਲਵੰਤ ਇਹੀ ਹਿਤ ਸੋ ਪੁਰਏ ਇਨ ਸਿੰਗਨ ਸਾਥੇ

When Krishna was stringing the bulls, then accompanying warriors were talking that there is not such mighty hero, who could fight with the horns of these bulls

ਕਿ ਜੋ ਵੀ ਬਲਵਾਨ ਇਸ ਨਗਰ ਵਿਚ ਆਇਆ ਹੈ, ਉਸ ਨੂੰ ਇਨ੍ਹਾਂ (ਬਲਦਾਂ) ਨੇ ਸਿੰਗਾਂ ਨਾਲ ਪਰੋ ਛਡਿਆ ਹੈ।

ਕਉਨ ਬਲੀ ਪ੍ਰਗਟਿਯੋ ਜਗ ਮੈ ਇਨ ਸਾਤਨ ਕੇ ਜੋਊ ਨਾਕਹਿ ਨਾਥੇ

ਕਿਹੜਾ ਬਲਵਾਨ ਸੂਰਮਾ ਇਸ ਜਗਤ ਵਿਚ ਪ੍ਰਗਟ ਹੋਇਆ ਹੈ ਜੋ ਇਨ੍ਹਾਂ ਸੱਤਾਂ ਨੂੰ ਨਕ ਵਿਚ ਨੱਥ ਪਾ ਸਕੇ।

ਬੀਰ ਕਹੈ ਹਸ ਕੈ ਰਨਧੀਰ ਬਿਨਾ ਰਿਪੁ ਚੀਰ ਸੁ ਸ੍ਰੀ ਬ੍ਰਿਜਨਾਥੇ ॥੨੧੦੫॥

Who is such a hero, who can string all the seven bulls? Then those warriors said smilingly that it was only Krishna, who could perform such a feat.2105.

ਯੁੱਧਵੀਰ ਹਸ ਕੇ ਕਹਿਣ ਲਗੇ ਕਿ ਰਣ ਵਿਚ ਧੀਰਜ ਧਾਰਨ ਕਰਨ ਵਾਲੇ ਅਤੇ ਵੈਰੀਆਂ ਨੂੰ ਚੀਰ ਸੁਟਣ ਵਾਲੇ ਸ੍ਰੀ ਕ੍ਰਿਸ਼ਨ ਤੋਂ ਬਿਨਾ (ਹੋਰ ਕੌਣ ਹੋ ਸਕਦਾ ਹੈ?) ॥੨੧੦੫॥

ਸਾਧ ਕਹੈ ਇਕ ਯੌ ਹਸਿ ਕੈ ਸਮ ਸ︀ਯਾਮ ਕੀ ਜੋ ਜਗ ਬੀਰ ਬਿਯੋ ਹੈ

The saints smilingly said, “There is no hero like Krishna in the world

ਕਈ ਸਾਧ ਲੋਕ ਹਸ ਕੇ ਇਸ ਤਰ੍ਹਾਂ ਕਹਿੰਦੇ ਹਨ ਕਿ ਜਗਤ ਵਿਚ ਕ੍ਰਿਸ਼ਨ ਵਰਗਾ ਹੋਰ ਕਿਹੜਾ ਸੂਰਮਾ ਹੈ

ਜਾ ਮਘਵਾਜਿਤ ਜੀਤ ਲਯੋ ਸਿਰ ਰਾਵਣ ਕਾਟਿ ਕਬੰਧ ਕਿਯੋ ਹੈ

He chopped the head of Ravana, the conqueror of Indra and made him a headless trunk

ਜਿਸ ਨੇ ਇੰਦਰ ਨੂੰ ਜਿਤਣ ਵਾਲੇ (ਮੇਘਨਾਦ) ਨੂੰ ਜਿਤ ਲਿਆ ਹੈ ਅਤੇ ਰਾਵਣ ਦਾ ਸਿਰ ਲਾਹ ਕੇ ਕਬੰਧ (ਧੜ) ਕਰ ਦਿੱਤਾ ਹੈ।

ਗਾੜ ਪਰੀ ਗਜ ਪੈ ਜਬ ਹੀ ਤਿਹ ਨਾਕਹਿ ਤੇ ਪ੍ਰਭੁ ਰਾਖਿ ਲਿਯੋ ਹੈ

ਜਦੋਂ ਗਜਰਾਜ ਉਤੇ ਭੀੜ ਬਣੀ ਸੀ ਤਾਂ (ਉਸ ਨੂੰ) ਤੇਂਦੂਏ ਪਾਸੋਂ ਪ੍ਰਭੂ ਨੇ ਬਚਾ ਲਿਆ ਸੀ।

ਭੀਰ ਪਰੇ ਰਨਧੀਰ ਭਯੋ ਜਨ ਪੀਰ ਨਿਹਾਰਿ ਅਧੀਰ ਭਯੋ ਹੈ ॥੨੧੦੬॥

He saved the elephant, when he was in affliction and wheevr a calamity fell on the ordinary human beings, he became impatient for relieving him.”2106.

(ਆਪਣੇ) ਦਾਸਾਂ ਉਤੇ (ਜਦ) ਭੀੜ ਪੈਂਦੀ ਹੈ (ਤਾਂ) ਰਣਧੀਰ ਹੋ ਜਾਂਦਾ ਹੈ ਅਤੇ (ਉਨ੍ਹਾਂ ਦੀ) ਪੀੜ ਨੂੰ ਵੇਖ ਕੇ ਅਧੀਰ ਹੋ ਜਾਂਦਾ ਹੈ ॥੨੧੦੬॥

ਜੋ ਬਿਧਿ ਬੇਦ ਕੇ ਬੀਚ ਲਿਖੀ ਬਿਧਿ ਤਾਹੀ ਸੋ ਬ︀ਯਾਹ ਸਿਆਮ ਕੋ ਕੀਨੋ

ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਉਸੇ ਵਿਧੀ ਨਾਲ ਸ੍ਰੀ ਕ੍ਰਿਸ਼ਨ ਦਾ ਵਿਆਹ ਕਰ ਦਿੱਤਾ।

ਆਨੰਦ ਕੈ ਅਤਿ ਹੀ ਚਿਤ ਮੈ ਸਭ ਦੀਨ ਸੁ ਬਿਪ੍ਰਨ ਸਾਜ ਨਵੀਨੋ

The marriage of Krishna was performed according to Vedic rites, and the helpless Brahmins were given new garments etc.

ਚਿਤ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ ਸਾਰਿਆਂ ਬ੍ਰਾਹਮਣਾਂ ਨੂੰ ਨਵੀਆਂ ਚੀਜ਼ਾਂ ਅਥਵਾ ਸਾਮਾਨ ਦਿੱਤਾ।

ਅਉ ਗਜਰਾਜ ਬਡੇ ਅਰੁ ਬਾਜ ਘਨੇ ਧਨ ਲੈ ਬ੍ਰਿਜਨਾਥ ਕੋ ਦੀਨੋ

ਅਤੇ ਵੱਡੇ ਵੱਡੇ ਹਥੀ ਅਤੇ ਘੋੜੇ ਅਤੇ ਬਹੁਤ ਸਾਰਾ ਧਨ ਲੈ ਕੇ ਸ੍ਰੀ ਕ੍ਰਿਸ਼ਨ ਨੂੰ ਦਿੱਤਾ।

ਸ︀ਯਾਮ ਭਨੇ ਇਹ ਭਾਤਿ ਸੋ ਭੂਪਤਿ ਲੋਕ ਬਿਖੈ ਅਤਿ ਹੀ ਜਸੁ ਲੀਨੋ ॥੨੧੦੭॥

The huge elephants and horses were given to Krishna and in this way, the praise of the king spread in the whole world.2107.

(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਰਾਜੇ ਨੇ (ਪੁੱਤਰੀ ਦਾ ਵਿਆਹ ਕਰ ਕੇ) ਸੰਸਾਰ ਵਿਚ ਬਹੁਤ ਯਸ਼ ਖਟ ਲਿਆ ॥੨੧੦੭॥