ਸਿਰੀਰਾਗੁ ਮਹਲਾ

Siree Raag, Fifth Mehl:

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ

If we meet the Perfect True Guru, we obtain the Treasure of the Shabad.

(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ। ਨਿਧਾਨੁ = ਖ਼ਜ਼ਾਨਾ।

ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ

Please grant Your Grace, God, that we may meditate on Your Ambrosial Naam.

ਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ, ਪ੍ਰਭੂ = ਹੇ ਪ੍ਰਭੂ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

The pains of birth and death are taken away; we are intuitively centered on His Meditation. ||1||

ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥ ਜਨਮ ਮਰਣ ਦੁਖੁ = ਜਨਮ ਮਰਨ (ਦੇ ਗੇੜ ਵਿਚ ਪੈਣ) ਦਾ ਦੁੱਖ। ਸਹਜਿ = ਆਤਮਕ ਅਡੋਲਤਾ ਵਿਚ॥੧॥

ਮੇਰੇ ਮਨ ਪ੍ਰਭ ਸਰਣਾਈ ਪਾਇ

O my mind, seek the Sanctuary of God.

ਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ। ਪ੍ਰਭ ਸਰਣਾਈ = ਪ੍ਰਭੂ ਦੀ ਸਰਨ ਵਿਚ। ਪਾਇ = ਪਉ।

ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ

Without the Lord, there is no other at all. Meditate on the One and only Naam, the Name of the Lord. ||1||Pause||

ਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ ॥

ਕੀਮਤਿ ਕਹਣੁ ਜਾਈਐ ਸਾਗਰੁ ਗੁਣੀ ਅਥਾਹੁ

His Value cannot be estimated; He is the Vast Ocean of Excellence.

ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ। ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ)। ਸਾਗਰੁ ਗੁਣੀ = ਗੁਣਾਂ ਦਾ ਸਮੁੰਦਰ।

ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ

O most fortunate ones, join the Sangat, the Blessed Congregation; purchase the True Word of the Shabad.

ਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ। ਵਡਭਾਗੀ = ਹੇ ਵੱਡੇ ਭਾਗਾਂ ਵਾਲੇ (ਮਨ)! ਵਿਸਾਹੁ = ਵਿਹਾਝ।

ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥

Serve the Lord, the Ocean of Peace, the Supreme Lord over kings and emperors. ||2||

(ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥ ਸੁਖ ਸਾਗਰੈ = ਸੁਖਾਂ ਦੇ ਸਮੁੰਦਰ ਪ੍ਰਭੂ ਦੀ। ਸਿਰਿ = ਸਿਰ ਉੱਤੇ॥੨॥

ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ

I take the Support of the Lord's Lotus Feet; there is no other place of rest for me.

(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ। ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਠਾਉ = ਥਾਂ, ਆਸਰਾ।

ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ

I lean upon You as my Support, O Supreme Lord God. I exist only by Your Power.

ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ। ਮੈ = ਮੈਨੂੰ। ਧਰ = ਆਸਰਾ। ਤੇਰੈ ਤਾਣਿ = ਤੇਰੇ ਤਾਣ ਵਿਚ, ਤੇਰੇ ਆਸਰੇ। ਰਹਾਉ = ਰਹਾਉ, ਮੈਂ ਰਹਿੰਦਾ ਹਾਂ।

ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥

O God, You are the Honor of the dishonored. I seek to merge with You. ||3||

ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥ ਪ੍ਰਭ = ਹੇ ਪ੍ਰਭੂ!॥੩॥

ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ

Chant the Lord's Name and contemplate the Lord of the World, twenty-four hours a day.

(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ।

ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ

He preserves our soul, our breath of life, body and wealth. By His Grace, He protects our soul.

ਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ। (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ। ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ।

ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

O Nanak, all pain has been washed away, by the Supreme Lord God, the Forgiver. ||4||12||82||

ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥ ਦੋਖ = ਪਾਪ। ਉਤਾਰਿਅਨੁ = ਉਤਾਰੇ ਉਨਿ, ਉਸ ਨੇ ਉਤਾਰ ਦਿੱਤੇ ਹਨ॥੪॥