ਦੋਹਰਾ ॥
ਦੋਹਰਾ:
ਪਕਰਿ ਮੀਤ ਕੋ ਆਪਨੇ ਊਪਰ ਲਯੇ ਚਰਾਇ ॥
ਮਿਤਰ ਨੂੰ ਪਕੜ ਕੇ ਆਪਣੇ ਉਪਰ ਚੜ੍ਹਾ ਲਿਆ।
ਤਾ ਸੌ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ ॥੧੫॥
ਉਸ ਨਾਲ ਲਿਪਟ ਲਿਪਟ ਕੇ ਸੁਖ ਪੂਰਵਕ ਰਤੀ-ਕ੍ਰੀੜਾ ਕਰਦੀ ਰਹੀ ॥੧੫॥
ਕਾਲਿ ਕਿਨੀ ਜਾਨ︀ਯੋ ਨਹੀ ਆਜੁ ਰਮੌ ਤਵ ਸੰਗ ॥
ਕਲ ਨੂੰ ਕਿਸੇ ਨੇ ਨਹੀਂ ਜਾਣਿਆ ਹੈ, ਅਜ ਮੈਂ ਤੇਰੇ ਨਾਲ ਰਮਣ ਕਰਾਂਗੀ।
ਲਾਜ ਨ ਕਾਹੂ ਕੀ ਕਰੋ ਮੋ ਤਨ ਬਢਿਯੋ ਅਨੰਗ ॥੧੬॥
ਕਿਸੇ ਦੀ ਕੋਈ ਸ਼ਰਮ ਨਾ ਕਰੋ, ਮੇਰੇ ਸ਼ਰੀਰ ਵਿਚ ਕਾਮ ਬਹੁਤ ਵੱਧ ਗਿਆ ਹੈ ॥੧੬॥